

ਮਾਨਸਾ, 13 ਅਕਤੂਬਰ (ਬਲਜੀਤ ਸ਼ਰਮਾ) : ਪੰਜਾਬ ਸਰਕਾਰ ਖੇਡ ਵਿਭਾਗ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਸਾਲ 2018-19 ਦੇ ਸੈਸ਼ਨ ਦੌਰਾਨ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਅੰਡਰ-14 (ਲੜਕੇ/ਲੜਕੀਆਂ) ਦੇ ਦੂਜੇ ਦਿਨ ਦੇ ਮੈਚ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਹਰਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਕਈ ਟੀਮਾਂ ਸੈਮੀ-ਫਾਈਨਲ ਅਤੇ ਕਈ ਟੀਮਾਂ ਫਾਈਨਲ ਵਿੱਚ ਪੁੱਜ ਗਈਆਂ ਹਨ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਦੇ ਫਾਈਨਲ ਮੈਚ 14 ਅਕਤੂਬਰ ਨੂੰ ਕਰਵਾਏ ਜਾਣਗੇ ਅਤੇ ਸ਼ਾਮ 3 ਵਜੇ ਇਨਾਮ ਵੰਡ ਸਮਾਰੋਹ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਤੂ ਖਿਡਾਰੀਆਂ ਨੂੰ ਮੈਡਲ ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਨੇ ਬਹੁ-ਮੰਤਵੀ ਸੁਧਾਰ ਕਮੇਟੀ ਮਾਨਸਾ ਨੂੰ ਵੀ ਸਨਮਾਨਿਤ ਕੀਤਾ।
ਉਨ੍ਹਾਂ ਦੱਸਿਆ ਕਿ ਅੱਜ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਹੋਏ ਖੇਡ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਬੈਡਮਿੰਟਨ ਵਿੱਚ ਸਰਦੂਲਗੜ੍ਹ ਦੇ ਸੁਨੈਲ ਜੱਸਲ ਨੇ ਅਰਮਾਨ ਬੁਢਲਾਡਾ ਨੂੰ 15-13 ਅਤੇ 15-12 ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਮਾਨਸਾ ਦੇ ਪਰਮੀਤ ਨੇ ਸਰਦੂਲਗੜ੍ਹ ਦੇ ਪ੍ਰਸ਼ਾਂਤ ਜੈਨ ਨੂੰ 15-7 ਅਤੇ 15-9 ਦੇ ਅੰਤਰ ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਹੈਂਡਬਾਲ ਲੜਕਿਆਂ ਵਿਚ ਸਵੀਟ ਬਲੋਸਮ ਸਰਦੂਲਗੜ੍ਹ, ਗੁਰੂ ਹਰਗੋਬਿੰਦ ਜੋੜਕੀਆਂ, ਭਗਵਾਨਪੁਰ ਹੀਂਗਣਾ ਅਤੇ ਫੱਤਾ ਮਾਲੋਕਾ ਦੀਆਂ ਟੀਮਾਂ ਸੈਮੀਫਾਈਨਲ ਵਿੱਚ ਖੇਡਣਗੀਆਂ। ਇਸੇ ਤਰ੍ਹਾਂ ਕੁਸ਼ਤੀ ਵਿੱਚ 38 ਕਿਲੋ ਭਾਰ ਵਰਗ ਵਿੱਚ ਰਵੀਇੰਦਰ ਹੀਰੋ ਕਲਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, 35 ਕਿਲੋ ਭਾਰ ਵਿੱਚ ਦਿਲਜੀਤ ਸਿੰਘ ਖੜਕ ਸਿੰਘ ਵਾਲਾ ਨੇ, 41 ਕਿਲੋ ‘ਚ ਮਨਪ੍ਰੀਤ ਸ਼ਰਮਾ ਕੋਟਲੀ ਕਲਾਂ ਨੇ, 51 ਕਿਲੋ ਭਾਰ ਵਰਗ ਵਿੱਚ ਰੁਪਿੰਦਰ ਸਿੰਘ ਹੀਰੋ ਕਲਾਂ ਨੇ, 48 ਕਿਲੋ ਵਰਗ ਵਿੱਚ ਰਿਸ਼ਵ ਜਾਖੜ ਖੈਰਾ ਖੁਰਦ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 
ਉਨ੍ਹਾਂ ਦੱਸਿਆ ਕਿ ਅਥਲੈਟਿਕਸ ਵਿੱਚ ਲੜਕਿਆਂ ਦੀ 200 ਮੀਟਰ ਦੌੜ ਵਿੱਚ ਲਵਪ੍ਰੀਤ ਨੇ ਪਹਿਲਾ, ਆਰਯਨ ਯਾਦਵ ਨੇ ਦੂਜਾ ਅਤੇ ਸਾਗਰ ਖੰਨਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਲੜਕੀਆਂ ਦੀ 200 ਮੀਟਰ ਦੌੜ ਵਿੱਚ ਮਨਜੀਤ ਕੌਰ ਨੇ ਪਹਿਲਾ, ਸੁਮਨਦੀਪ ਕੌਰ ਨੇ ਦੂਜਾ ਅਤੇ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੀ ਲੰਮੀ ਛਾਲ ਵਿੱਚ ਸੁਖਚੈਨ ਸਿੰਘ, ਜਸ਼ਨਪ੍ਰੀਤ ਅਤੇ ਸੈਂਟੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਲੜਕੀਆਂ ਦੇ ਲੰਮੀ ਛਾਲ ਮੁਕਾਬਲੇ ਵਿੱਚ ਸਮਨਦੀਪ ਕੌਰ, ਗੁਰਨੂਰ ਕੌਰ ਅਤੇ ਰਮਨ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੀਆਂ। ਉਨ੍ਹਾਂ ਦੱਸਿਆ ਕਿ ਲੜਕਿਆਂ ਦੇ ਖੋਹ-ਖੋਹ ਖੇਡ ਮੁਕਾਬਲੇ ਵਿੱਚ ਵਿੱਦਿਆ ਭਾਰਤੀ ਸਕੂਲ ਮਾਨਸਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ ਨੇ ਫਾਈਨਲ ਵਿੱਚ ਜਗ੍ਹਾ ਬਣਾਈ। ਲੜਕੀਆਂ ਦੇ ਖੋਹ-ਖੋਹ ਮੁਕਾਬਲਿਆਂ ਵਿੱਚ ਗੁਰੂਕੁਲ ਅਕੈਡਮੀ ਉਭਾ ਅਤੇ ਅਮਰ ਸਿੰਘ ਕੀਰਤੀ ਅਕੈਡਮੀ ਫੱਤਾ ਮਾਲੋਕਾ ਦੀਆਂ ਟੀਮਾਂ ਫਾਈਨਲ ਵਿੱਚ ਪੁੱਜੀਆਂ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਕਬੱਡੀ ਦੇ ਹੋਏ ਮੈਚਾਂ ਵਿੱਚ ਤਲਵੰਡੀ ਅਕਲੀਆ ਦੀ ਟੀਮ ਨੇ ਕੋਟ ਧਰਮੂ ਦੀ ਟੀਮ ਨੂੰ ਹਰਾਇਆ, ਦਸ਼ਮੇਸ਼ ਸਕੂਲ ਮਾਨਸਾ ਦੀ ਟੀਮ ਨੇ ਬੀਰੋਕੇ ਕਲਾਂ ਦੀ ਟੀਮ ਨੂੰ ਹਰਾਇਆ ਅਤੇ ਚਹਿਲਾਂਵਾਲ ਦੀ ਟੀਮ ਨੇ ਬੁਢਲਾਡਾ ਦੀ ਟੀਮ ਨੂੰ ਮਾਤ ਦਿੱਤੀ। ਬਾਕਸਿੰਗ ਦੇ ਹੋਏ ਲੜਕੀਆਂ ਦੇ ਮੁਕਾਬਲਿਆਂ ਵਿੱਚ 28 ਤੋਂ 30 ਕਿਲੋ ਭਾਰ ਵਰਗ ਵਿੱਚ ਪਾਇਲ ਅਤੇ ਅਰਸ਼ਦੀਪ ਕੌਰ ਨੇ ਪਹਿਲਾ ਅਤੇ ਰਾਜਪਾਲ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 30 ਤੋਂ 32 ਕਿਲੋ ਭਾਰ ਵਰਗ ਵਿੱਚ ਅਰਸ਼ਦੀਪ ਕੌਰ ਨੇ ਪਹਿਲਾ ਅਤੇ ਗੁਰਿੰਦਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 32 ਤੋਂ 34 ਕਿਲੋ ਭਾਰ ਵਰਗ ਵਿੱਚ ਕੁਮਕੁਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕਿਆਂ ਦੇ ਬਾਕਸਿੰਗ ਖੇਡ ਮੁਕਾਬਲਿਆਂ ਵਿੱਚ 28 ਤੋਂ 30 ਕਿਲੋ ਭਾਰ ਵਰਗ ਵਿੱਚ ਪਾਰਸ ਗਰਗ ਨੇ ਪਹਿਲਾ, ਸ਼ੁਭਮ ਨੇ ਦੂਜਾ, ਮੋਨੂ ਤੇ ਬਲਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ, 30 ਤੋਂ 32 ਕਿਲੋ ਭਾਰ ਵਰਗ ਵਿੱਚ ਪ੍ਰਸ਼ਾਂਤ ਸਿੰਘ ਨੇ ਪਹਿਲਾ, ਜਸਵਿੰਦਰ ਸਿੰਘ ਨੇ ਦੂਜਾ ਅਤੇ ਅਮਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ 32-34 ਕਿਲੋ ਭਾਰਗ ਵਰਗ ਵਿੱਚ ਉਪਿੰਦਰਜੀਤ ਸਿੰਘ ਨੇ ਪਹਿਲਾ ਤੇ ਅਮਨ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਦਫ਼ਤਰ ਜ਼ਿਲ੍ਹਾ ਖੇਡ ਅਫ਼ਸਰ ਮਾਨਸਾ ਦੇ ਕੋਚ ਅਤੇ ਸਟਾਫ਼ ਹਾਜ਼ਰ ਸਨ।
EDITED BY : SARA YAHA | | Last Updated : 7:52 pm 13 October 2018






















