ਜ਼ਮੀਨ ਦੇ ਲਾਲਚ ਵਿਚ ਜੀਜੇ ਵੱਲੋਂ ਸਾਲੇ ਦਾ ਕਤਲ

0
5

ਗੁਰਦਾਸਪੁਰ (ਸਾਰਾ ਯਹਾ)  : ਜ਼ਿਲ੍ਹੇ ਦੇ ਪਿੰਡ ਪੱਡਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਆਪਣੇ ਸਹੁਰਿਆਂ ਦੀ ਜ਼ਮੀਨ ਦੇ ਲਾਲਚ ਵਿੱਚ ਆਪਣੇ ਹੀ ਸਾਲੇ ਦਾ ਕਤਲ ਕਰ ਉਸ ਦੀ ਲਾਸ਼ ਨੂੰ ਆਪਣੇ ਖੇਤਾਂ ਵਿੱਚ ਦਫ਼ਨਾ ਦਿੱਤਾ। ਇੰਨਾ ਹੀ ਨਹੀਂ ਤਿੰਨ ਦਿਨਾਂ ਤਕ ਲਾਪਤਾ ਸਾਲੇ ਨੂੰ ਆਪਣੇ ਸੁਹਰਿਆਂ ਨਾਲ ਮਿਲ ਕੇ ਲੱਭਣ ਦਾ ਡਰਾਮਾ ਵੀ ਕਰਦਾ ਰਿਹਾ।

ਦਰਅਸਲ, ਮ੍ਰਿਤਕ ਕੁਲਜੀਤ ਸਿੰਘ 7 ਅਗਸਤ ਨੂੰ ਆਪਣੇ ਜੀਜਾ ਗੁਰਪ੍ਰੀਤ ਸਿੰਘ ਨੂੰ ਮਿਲਣ ਉਸਦੇ ਪਿੰਡ ਖੋਖਰ ਗਿਆ ਸੀ ਤੇ ਉਦੋਂ ਤੋਂ ਲਾਪਤਾ ਸੀ। ਪਰਿਵਾਰ ਵਾਲਿਆਂ ਨੇ ਕੁਲਜੀਤ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਕੋਲ ਕਰਵਾਈ। ਇਸ ਦੌਰਾਨ ਪਰਿਵਾਰ ਵਾਲੇ ਕੁਲਜੀਤ ਦੀ ਭਾਲ ਵੀ ਕਰਦੇ ਰਹੇ। ਇਸ ਦੌਰਾਨ ਗੁਰਪ੍ਰੀਤ ਸਿੰਘ ਦੀ ਪਤਨੀ ਨੂੰ ਉਸ ‘ਤੇ ਕੁਝ ਸ਼ੱਕ ਹੋਇਆ। ਪਤਨੀ ਅਤੇ ਸਹੁਰਾ-ਘਰ ਵੱਲੋਂ ਦਬਾਅ ਪਾਏ ਜਾਣ ਤੋਂ ਬਾਅਦ ਗੁਰਪ੍ਰੀਤ ਨੇ ਸੱਚ ਦੱਸਿਆ ਕਿ ਉਸ ਨੇ ਆਪਣੇ ਸਾਲੇ ਕੁਲਜੀਤ ਦਾ ਕਤਲ ਕਰ ਦਿੱਤਾ ਹੈ ਅਤੇ ਆਪਣੇ ਹੀ ਖੇਤਾਂ ਵਿੱਚ ਉਸਦੀ ਲਾਸ਼ ਨੂੰ ਦੱਬਿਆ ਹੋਇਆ ਹੈ। ਇਹ ਖੁਲਾਸਾ ਕਰਨ ਤੋਂ ਬਾਅਦ ਮੁਲਜ਼ਮ ਗੁਰਪ੍ਰੀਤ ਉੱਥੋਂ ਫਰਾਰ ਹੋ ਗਿਆ।

ਮ੍ਰਿਤਕ ਕੁਲਜੀਤ ਦੇ ਪਰਿਵਾਰ ਨੇ ਇਸ ਪੂਰੀ ਵਾਰਦਾਤ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਅੱਜ ਪੁਲਿਸ ਅਤੇ ਸਥਾਨਿਕ ਪ੍ਰਸ਼ਾਸ਼ਨ ਦੀ ਨਿਗਰਾਨੀ ਚ ਮ੍ਰਿਤਕ ਕੁਲਜੀਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ। ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।



EDITED BY : SARA YAHA | | Last Updated :7:00 pm 11 august 2018

LEAVE A REPLY

Please enter your comment!
Please enter your name here