ਹੈਲਪ ਕਲੱਬ ਵੱਲੋਂ ਅਵਲ ਆਏ ਸਕੂਲੀ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

0
7

ਮਾਨਸਾ ,30 ਮਾਰਚ (ਸਾਰਾ ਯਹਾ,ਬਲਜੀਤ ਸ਼ਰਮਾ) : ਹੈਲਪ ਕਲੱਬ ਮਾਨਬੀਬੜੀਆਂ ਵੱਲੋ ਸਰਕਾਰੀ ਪ੍ਰਾਇਮਰੀ ਸਕੂਲ
ਮਾਨ-ਅਸਪਾਲ ਦੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਉਹਨਾਂ ਦੀ ਹੌਸਲਾ ਅਫਜਾਈ ਕੀਤੀ।
ਕਲੱਬ ਦੇ ਆਗੂਆਂ ਨ ਕਿਹਾ ਕਿ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਉਪਰਾਲੇ
ਜਾਰੀ ਰਹਿਣਗੇ।
ਕਲੱਬ ਪ੍ਰਧਾਨ ਸ੍ਰੀ ਮੰਦਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦੇ ਇਸ ਸਕੂਲ ਵਿੱਚ ਅਧਿਆਪਕਾਂ ਦੀ ਮਿਹਨਤ
ਸਦਕਾ ਹਮੇਸ਼ਾ ਹੀ ਵਧੀਆ ਨਤੀਜੇ ਆਉਂਦੇ ਹਨ। ਉਹਨਾਂ ਕਿਹਾ ਕਿ ਹੈੱਡ ਟੀਚਰ ਸਾਕਸ਼ੀ ਅਤੇ ਸਮੂਹ ਅਧਿਆਪਕਾਂ
ਦੀ ਮਿਹਨਤ ਸਦਕਾ ਇਹ ਸਕੂਲ ਜਿਲ੍ਹੇ ਦੇ ਮੋਹਰੀ ਸਕੂਲਾਂ ਵਿੱਚ ਸ਼ਾਮਿਲ ਹੈ। ਉਹਨਾਂ ਦੱਸਿਆ ਹੈ ਕਿ ਇਹ ਕਲੱਬ
ਵੱਲੋਂ ਸਕੂਲ ਦੇ ਪਾਰਕ ਅਤੇ ਹੋਰ ਕਾਰਜਾਂ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਸਨਮਾਨਤ ਹੋਣ ਵਾਲੇ ਬੱਚਿਆਂ ਵਿੱਚ
ਨਰਸਰੀ ਕਲਾਸ ਦੇ ਅਮਨਜੋਤ ਸਿੰਘ, ਗੁਰਨੂਰ ਸਿੰਘ, ਸਹਿਜਪ੍ਰੀਤ ਸਿੰਘ, ਪਹਿਲੀ ਕਲਾਸ ਦੇ ਏਕਮਜੋਤ ਕੌਰ,
ਅਨਮੋਲਦੀਪ ਕੌਰ, ਮਨਮੋਹਨ ਸਿੰਘ, ਦੂਜੀ ਕਲਾਸ ਦੇ ਨਵਨੀਤ ਕੌਰ, ਕੁਲਵੀਰ ਸਿੰਘ, ਖੁਸ਼ਪ੍ਰੀਤ ਕੌਰ, ਨਵਦੀਪ ਕੌਰ,
ਤੀਜੀ ਕਲਾਜ ਦੇ ਖੁਸ਼ਪ੍ਰੀਤ ਕੌਰ, ਮਨਪ੍ਰੀਤ ਕੌਰ, ਅਮਰਿੰਦਰ ਸਿੰਘ, ਚੌਥੀ ਕਲਾਸ ਦੇ ਮਹਿਕਦੀਪ ਕੌਰ, ਕਰਨਪ੍ਰੀਤ
ਸਿੰਘ, ਅਰਸ਼ਦੀਪ, ਸੁਖਵੀਰ ਕੌਰ ਅਤੇ ਪੰਜਵੀ ਕਲਾਸ ਦੇ ਹਰਦੀਪ ਸਿੰਘ, ਸ਼ਰਨਪ੍ਰੀਤ ਸਿੰਘ, ਮਨਪ੍ਰੀਤ ਕੌਰ, ਜਸਦੀਪ
ਸਿੰਘ, ਮਲਕਜੋਤ ਕੌਰ ਸ਼ਾਮਿਲ ਹਨ ਜਿੰਨ੍ਹਾਂ ਨੂੰ ਕ੍ਰਮਵਾਰ ਪਹਿਲੀ, ਦੂਜੀ, ਤੀਜੀ ਥਾਂ ਲਈ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕਰਮਜੀਤ ਸਿੰਘ, ਮੈਂਗਲ ਸਿੰਘ, ਬਿੰਦਰ ਸਿੰਘ, ਹਰਪ੍ਰੀਤ ਸਿੰਘ, ਪ੍ਰਦੀਪ ਕੁਮਾਰ, ਮਲਕੀਤ ਸਿੰਘ, ਜਸਵੰਤ
ਸਿੰਘ, ਰਾਜਵੀਰ ਸਿੰਘ, ਗੁਰਪ੍ਰੇਮ ਸਿੰਘ, ਜਗਸੀਰ ਸਿੰਘ, ਜਗਦੀਸ਼ ਸਿੰਘ, ਗੁਰਪ੍ਰੀਤ ਸਿੰਘ ਫੌਜੀ ਅਤੇ ਕੁਲਦੀਪ ਸਿੰਘ
ਆਦਿ ਨੇ ਕਿਹਾ ਕਿ ਕਲੱਬ ਵੱਲੋਂ ਪਿੰਡ ਦੇ ਹੋਰ ਵਿਕਾਸ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here