ਹੁਣ ਸਰਕਾਰ ਦੀ ਨਜ਼ਰ ਤੁਹਾਡੇ ਸੋਨੇ ‘ਤੇ, ਘਰ ‘ਚ ਹੈ ਸੋਨਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

0
141

ਨਵੀਂ ਦਿੱਲੀ: ਜੇਕਰ ਤੁਹਾਡੇ ਘਰ ‘ਚ ਸੋਨਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੈ। ਅਸਲ ‘ਚ ਕੇਂਦਰ ਸਰਕਾਰ ਕਾਲੇਧਨ ‘ਤੇ ਲਗਾਮ ਲਗਾਉਣ ਦੇ ਲਈ ਇੱਕ ਹੋਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਕਾਲੇਧਨ ਨਾਲ ਸੋਨਾ ਖਰੀਦਣ ਵਾਲਿਆ ਲਈ ਮੋਦੀ ਸਰਕਾਰ ਇੱਕ ਖਾਸ ਪਲਾਨਿੰਗ ਕਰ ਰਹੀ ਹੈ।

ਸਰਕਾਰ ਇਨਕਮ ਟੈਕਸ ਦੀ ਆਮਦਨੀ ਸਕੀਮ ਦੀ ਤਰ੍ਹਾਂ ਸੋਨਾ ਦੇ ਲਈ ਵੀ ਐਮਨੇਸਟੀ ਸਕੀਮ ਲਿਆਉਣ ਦੀ ਪਲਾਨਿੰਗ ਕਰ ਰਹੀ ਹੈ। ਇਸ ਸਕੀਮ ‘ਚ ਤੁਹਾਨੂੰ ਇੱਕ ਤੈਅ ਸਮੇਂ ਤਕ ਆਪਣੇ ਸੋਨੇ ਦੀ ਜਾਣਕਾਰੀ ਦੇਣੀ ਹੋਵੇਗੀ। ਜਿਨ੍ਹਾਂ ਦਾ ਸੋਨਾ ਲਿਮੀਟ ਤੋਂ ਜ਼ਿਆਦਾ ਹੋਵੇਗਾ ਉਨ੍ਹਾਂ ‘ਤੇ ਟੈਕਸ ਲੱਗੇਗਾ।

ਸੂਤਰਾਂ ਮੁਤਾਬਕ ਟੈਕਸ 30% ਹੋ ਸਕਦਾ ਹੈ ਹਜੋ ਸੈਸ ਲਗਾਕੇ 33% ਹੋਵੇਗਾ। ਟੈਕਸ ਦੇਣ ਤੋਂ ਬਾਅਦ ਸੋਨਾ ਵੈਲਿਡ ਹੋ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਕਾਲਾ ਧਨ ਸੋਨੇ ਦੇ ਤੌਰ ‘ਤੇ ਕਾਫੀ ਜ਼ਿਆਦਾ ਹੈ। ਫਿਲਹਾਲ ਵਿੱਤ ਮੰਤਰਾਲਾ ਨੇ ਇਸ ਪ੍ਰਸਤਾਅ ਨੂੰ ਕੈਬਿਨਟ ਕੋਲ ਭੇਜਿਆ ਹੈ। ਜਿਸ ਦੀ ਮੰਜ਼ੂਰੀ ਤੋਂ ਬਾਅਦ ਨਿਯਮ ਲਾਗੂ ਹੋ ਜਾਵੇਗਾ।

LEAVE A REPLY

Please enter your comment!
Please enter your name here