
ਨਵੀਂ ਦਿੱਲੀ(ਸਾਰਾ ਯਹਾ) — ਹੀਰੋ ਮੋਟੋ ਕਾਰਪ ਨੇ ਮੋਟਰਸਾਈਕਲਾਂ ਅਤੇ ਸਕੂਟਰਾਂ ਦੇ ਮੁੱਲ ਵਧਾ ਦਿੱਤੇ ਹਨ। ਉੱਥੇ ਹੀ, ਨਵੇਂ ਮੁੱਲ ਤਤਕਾਲ ਪ੍ਰਭਾਵ ਨਾਲ ਲਾਗੂ ਹੋ ਗਏ ਹਨ। ਕੰਪਨੀ ਨੇ ਕਿਹਾ ਕਿ ਲਾਗਤ ‘ਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਕੀਮਤਾਂ ‘ਚ ਮਾਮੂਲੀ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਹੀਰੋ ਮੋਟੋ ਕਾਰਪ ਨੇ ਮੋਟਰਸਾਈਕਲ ਅਤੇ ਸਕੂਟਰਾਂ ਦੀ ਕੀਮਤ 625 ਰੁਪਏ ਤਕ ਵਧਾਈ ਹੈ। ਕੰਪਨੀ ਨੇ ਕਿਹਾ ਕਿ ਮਾਡਲ ਅਤੇ ਖਾਸ ਬਾਜ਼ਾਰ ਦੇ ਹਿਸਾਬ ਨਾਲ ਕੀਮਤਾਂ ‘ਚ ਵਾਧਾ ਵੱਖ-ਵੱਖ ਹੋਵੇਗਾ। ਜ਼ਿਕਰਯੋਗ ਹੈ ਕਿ ਹੀਰੋ ਮੋਟੋ ਕਾਰਪ ਦੇਸ਼ ਦੀ ਦਿੱਗਜ ਮੋਟਰਸਾਈਕਲ ਕੰਪਨੀ ਹੈ। ਇਸ ਸਾਲ ਮਾਰਚ ਮਹੀਨੇ ‘ਚ ਹੀਰੋ ਨੇ 7,30,473 ਯੂਨਿਟਸ ਵੇਚ ਕੇ ਆਪਣੀ ਵਿਕਰੀ ‘ਚ 20 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਇਹ ਇਸ ਮਹੀਨੇ ਦੀ ਹੁਣ ਤਕ ਦੀ ਸਭ ਤੋਂ ਵੱਡੀ ਵਿਕਰੀ ਹੈ। ਪਿਛਲੇ ਸਾਲ ਦੇ ਮਾਰਚ ਮਹੀਨੇ ‘ਚ ਕੰਪਨੀ ਦੇ ਮੋਟਰਸਾਈਕਲ ਅਤੇ ਸਕੂਟਰਾਂ ਦੀ ਵਿਕਰੀ 60,9,951 ਰਹੀ ਸੀ। ਉੱਥੇ ਹੀ, ਸਾਲ ਦੇ ਆਧਾਰ ‘ਤੇ ਗੱਲ ਕਰੀਏ ਤਾਂ ਹੀਰੋ ਕੰਪਨੀ ਨੇ ਅਪ੍ਰੈਲ 2017 ਤੋਂ ਮਾਰਚ 2018 ਵਿਚਕਾਰ 75 ਲੱਖ ਯੂਨਿਟਸ ਵੇਚ ਕੇ ਦੋ-ਪਹੀਆ ਵਾਹਨ ਸੈਕਟਰ ‘ਚ ਇਕ ਨਵਾਂ ਰਿਕਾਰਡ ਬਣਾਇਆ ਹੈ, ਜਦੋਂ ਕਿ ਇਸ ਤੋਂ ਪਿਛਲੇ ਵਿੱਤੀ ਸਾਲ ‘ਚ ਕੰਪਨੀ ਦੇ ਮੋਟਰਸਾਈਕਲ ਅਤੇ ਸਕੂਟਰਾਂ ਦੀ ਸੇਲ 66,64,240 ਰਹੀ ਸੀ।

ਹੁਣ ਆਨਲਾਈਨ ਖਰੀਦੋ ਹੀਰੋ ਦੇ ਪਾਰਟਸ-ਹੁਣ ਹੀਰੋ ਮੋਟਰਸਾਈਕਲ ਜਾਂ ਸਕੂਟਰ ਦੇ ਪਾਰਟਸ ਆਨਲਾਈਨ ਖਰੀਦੇ ਜਾ ਸਕਦੇ ਹਨ। ਇਸ ਵਾਸਤੇ ਕੰਪਨੀ ਨੇ ਹਾਲ ਹੀ, ‘ਚ ਈ-ਕਾਮਰਸ ਆਨਲਾਈਨ ਪੋਰਟਲ ਲਾਂਚ ਕੀਤਾ ਹੈ। ਗਾਹਕ www.hgpmart.com ‘ਤੇ ਜਾ ਕੇ ਹੀਰੋ ਦੇ ਬਾਈਕਸ ਦੇ ਪਾਰਟਸ ਅਤੇ ਹੋਰ ਸੰਬੰਧਤ ਸਾਮਾਨ ਸਿੱਧੇ ਕੰਪਨੀ ਤੋਂ ਆਨਲਾਈਨ ਖਰੀਦ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਵੈੱਬਸਾਈਟ ਜ਼ਰੀਏ ਤੁਰੰਤ ਅਤੇ ਸਮੇਂ ‘ਤੇ ਆਪਣੇ ਗਾਹਕਾਂ ਨੂੰ ਡਿਲੀਵਰੀ ਕਰੇਗੀ। ਇਸ ਵਾਸਤੇ ਗਾਹਕ ਨੂੰ ਪਹਿਲਾਂ ਵੈੱਬਸਾਈਟ ‘ਤੇ ਜਾ ਕੇ ਆਪਣੇ ਮੋਟਰਸਾਈਕਲ ਜਾਂ ਸਕੂਟਰ ਦਾ ਮਾਡਲ ਚੁਣਨਾ ਹੋਵੇਗਾ। ਉਸ ਦੇ ਬਾਅਦ ਜਿਹੜਾ ਪਾਰਟ ਚਾਹੀਦਾ ਹੈ ਉਸ ‘ਤੇ ਕਲਿੱਕ ਕਰਨਾ ਹੋਵੇਗਾ। ਇਸ ਦੇ ਬਾਅਦ ਉਸ ਦੀ ਖਰੀਦ ਨੂੰ ਚੁਣ ਕੇ ਆਰਡਰ ਪੂਰਾ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਕੰਪਨੀ ਨੇ ਪਹਿਲਾਂ ਸਨੈਪਡੀਲ ਨਾਲ ਸਾਂਝੇਦਾਰੀ ਕੀਤੀ ਸੀ, ਜਿਸ ਦੇ ਮਾਧਿਅਮ ਨਾਲ ਕੰਪਨੀ ਨੇ ਇਕ ਸਾਲ ‘ਚ 5 ਲੱਖ ਤੋਂ ਵਧ ਦੋ-ਪਹੀਆ ਵਾਹਨ ਵੇਚੇ ਸਨ























