
ਮਾਨਸਾ (ਜੋਨੀ ਜਿੰਦਲ) 11,ਦਸੰਬਰ : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੀ ਤਰਫ਼ੋਂ ਸ੍ਰੀ ਰਾਮ ਨਾਟਕ ਕਲੱਬ ਵਾਲੀ ਪੁਰਾਣੀ ਆਨਾਜ ਮੰਡੀ ਵਿਖੇ ਸ੍ਰੀਮਦ ਭਾਗਵਤ ਮਹਾਂਪੁਰਾਣ ਸਪਤਾਹਿਕ ਕਥਾ ਗਿਆਨ ਯੱਗ ਦੇ ਸਮਾਪਨ ਤੇ ਹਵਨ ਯੱਗ ਕਰਵਾਇਆ ਗਿਆ। ਇਸ ਯੱਗ ਵਿਚ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਸੰਚਾਲਕ ਸਰਵਸ੍ਰੀ ਗੁਰੂ ਅਸ਼ੂਤੋਸ਼ ਮਹਾਰਾਜ ਦੀਆਂ ਸੇਵਕਾਵਾਂ ਸਾਧਵੀ ਸੁਸ੍ਰੀ ਵੈਸ਼ਨਵੀ ਭਾਰਤੀ, ਸਾਧਵੀ ਸੁਸ੍ਰੀ ਈਸ਼ਵਰਪ੍ਰੀਤਾ ਭਾਰਤੀ, ਸਾਧਵੀ ਸੁਸ੍ਰੀ ਸਰਵਭਾਰਤੀ , ਸਾਧਵੀ ਸੁਸ੍ਰੀ ਨੀਤੀਵਿਦਿਆ ਭਾਰਤੀ, ਸਾਧਵੀ ਸੁਸ੍ਰੀ ਅਵਿਨਾਸ਼ ਭਾਰਤੀ, ਸਾਧਵੀ ਸੁਸ੍ਰੀ ਪੂਨਮ ਭਾਰਤੀ, ਸੁਆਮੀ ਸ੍ਰੀ ਉਮੇਸ਼ਾ ਨੰਦ ਤੋਂ ਇਲਾਵਾ ਸ੍ਰੀ ਸਤੀਸ਼ ਗੋਇਲ, ਸ੍ਰੀ ਹਰੀਰਾਮ ਜੀ, ਸ੍ਰੀ ਪਵਨ ਕੁਮਾਰ ਮਹਾਂਵੀਰ, ਸ੍ਰੀ ਸੁਰਿੰਦਰ ਗੋਇਲ, ਸ੍ਰੀ ਰਾਜ ਕੁਮਾਰ, ਸ੍ਰੀ ਸੋਮਨਾਥ, ਵਰਿੰਦਰ ਸਿੰਗਲਾ, ਸ੍ਰੀ ਸਮੀਰ ਛਾਬੜਾ, ਸ੍ਰੀ ਸੱਜਣ ਸਿੰਗਲਾ, ਸ੍ਰੀ ਰਵਿੰਦਰ ਕੁਮਾਰ, ਸ੍ਰੀ ਅਮਰਨਾਥ, ਸ੍ਰੀ ਜਤਿੰਦਰਵੀਰ ਅਤੇ ਸਮੂਹ ਸੰਗਤ ਨੇ ਪੂਰਣਹੁਤੀ ਪਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਪਰ ਸਾਧਵੀ ਸੁਸ੍ਰੀ ਵੈਸ਼ਨਵੀ ਭਾਰਤੀ ਜੀ ਨੇ ਦੱਸਿਆ ਕਿ ਹਵਨ ਯੱਗ ਦੁਆਰਾ ਇਨਸਾਨ ਦੇ ਅੰਦਰ ਸਾਤਵਿਕ ਸ਼ਕਤੀਆਂ ਪੈਦਾ ਹੁੰਦੀਆਂ ਹਨ। ਜਿਸ ਦੁਆਰਾ ਵਿਚਾਰ ਸ਼ੁੱਧ ਹੁੰਦੇ ਹਨ। ਵੇਦ ਮੰਤਰਾਂ ਦੇ ਉਚਾਰਨ ਨਾਲ ਵਾਤਵਰਣ ਵਿਚੋਂ ਨਾਕਾਰਾਤਮਕ ਕਿਰਨਾਂ ਨਸ਼ਟ ਹੋ ਜਾਂਦੀਆਂ ਹਨ। ਸੰਖੇਪ ਵਿਚ ਕਿਹਾ ਜਾਵੇ ਤਾਂ ਹਵਨ ਯੱਗ ਸਾਡੀ ਸੰਸਕ੍ਰਿਤੀ ਦੀ ਧਰੋਹਰ ਹੈ। ਇਸ ਦੁਆਰਾ ਪ੍ਰਾਕ੍ਰਿਤਕ ਮੁਸ਼ਕਲਾਂ, ਜਿਵੇਂ ਹੜ•, ਭੁਚਾਲ, ਜਵਾਲਾਮੁੱਖੀ ਦੀ ਰੋਕਥਾਮ ਵੀ ਹੁੰਦੀ ਹੈ। ਸੰਸਥਾਨ ਦੇ ਪ੍ਰਚਾਰਕ ਸੁਆਮੀ ਉਮੇਸ਼ਾ ਨੰਦ ਜੀ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਅਤੇ ਸਮੂਹ ਸੰਗਤ ਦਾ ਸਹਿਯੋਗ ਦੇ ਲਈ ਧੰਨਵਾਦ ਕੀਤਾ ਗਿਆ। ਸ਼ਹਿਰ ਨਿਵਾਸੀਆਂ ਦੀ ਤਰਫੋਂ ਵੀ ਇਹ ਕਿਹਾ ਗਿਆ ਕਿ ਅਜਿਹੇ ਪ੍ਰੋਗਰਾਮ ਹੁੰਦੇ ਹੀ ਰਹਿਣੇ ਚਾਹੀਦੇ ਹਨ ਅਤੇ ਮੰਡੀ ਨਿਵਾਸੀਆਂ ਦੀ ਤਰਫ਼ੋਂ ਵੀ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦਾ ਧੰਨਵਾਦ ਕੀਤਾ ਗਿਆ।
EDITED BY : SARA YAHA | | Last Updated : 7:47 PM 11 ਦਸੰਬਰ 2018























