ਹਲਕੀ ਬਾਰਿਸ਼ ਨਾਲ ਬਠਿੰਡਾ ਦੀਆਂ ਸੜਕਾਂ ਬਣੀਆਂ ਛੱਪੜ

0
0

ਬਠਿੰਡਾ (ਸਾਰਾ ਯਹਾ) : ਬੀਤੇ ਦਿਨੀਂ ਸੂਬੇ ਭਰ ਵਿੱਚੋਂ ਪਹਿਲੇ ਨੰਬਰ ‘ਤੇ ਰਹੇ ਬਠਿੰਡਾ ਦੇ ਵਿਕਾਸ ਕਾਰਜਾਂ ਦੀ ਪੋਲ ਪਹਿਲੇ ਮੀਂਹ ਨੇ ਹੀ ਖੋਲ੍ਹ ਕੇ ਰੱਖ ਦਿੱਤੀ ਹੈ। ਹਲਕੇ ਮੀਂਹ ਤੋਂ ਬਾਅਦ ਹੀ ਬਠਿੰਡਾ ਦੀਆਂ ਬਹੁਤ ਸਾਰੀਆਂ ਸੜਕਾਂ ਤੇ ਇੱਕ ਤੋਂ ਦੋ ਫੁੱਟ ਤੱਕ ਪਾਣੀ ਨਜ਼ਰ ਆਉਂਦਾ ਹੈ।

ਚਾਰ ਚੁਫੇਰੇ ਸੜਕਾਂ ‘ਤੇ ਮੀਂਹ ਦਾ ਖੜ੍ਹਿਆ ਪਾਣੀ ਹੀ ਨਜ਼ਰ ਆਉਂਦਾ ਤੇ ਲੋਕ ਪਾਣੀ ਵਿੱਚੋਂ ਔਖੇ ਹੋ ਕੇ ਲੰਘਦੇ ਹਨ। ਬਠਿੰਡਾ ਦੀਆਂ ਸੜਕਾਂ ਤੇ ਬਾਰਿਸ਼ ਦਾ ਪਾਣੀ ਖੜ੍ਹੇ ਹੋਣ ਦਾ ਇਹ ਮਾਮਲਾ ਕੋਈ ਨਵਾਂ ਨਹੀਂ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਲੋਕਾਂ ਨੂੰ ਇਸੇ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹਰ ਵਾਰ ਪਾਣੀ ਨਿਕਾਸੀ ਦੇ ਇਸ ਮੁੱਦੇ ਨੂੰ ਮੁੱਖ ਰੱਖ ਕੇ ਹੀ ਚੋਣਾਂ ਲੜੀਆਂ ਜਾਂਦੀਆਂ ਨੇ ਪਰ ਚੋਣ ਜਿੱਤਣ ਤੋਂ ਬਾਅਦ ਉਹ ਮੁੱਦਾ ਅਗਲੀ ਵਾਰੀ ਲਈ ਫਿਰ ਸਾਂਭ ਕੇ ਰੱਖ ਲਿਆ ਜਾਂਦਾ ਹੈ ।

ਬਠਿੰਡਾ ਦੇ ਸਿਰਕੀ ਬਜ਼ਾਰ, ਪਾਵਰ ਹਾਊਸ ਰੋਡ, ਸਰਕਟ ਹਾਊਸ ਰੋਡ, ਸੌ ਫੁੱਟੀ ਰੋਡ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੜਕਾਂ ਤੇ ਇੱਕ ਤੋਂ ਦੋ ਫੁੱਟ ਤੱਕ ਪਾਣੀ ਖੜ੍ਹਾ ਹੈ। ਬਹੁਤ ਜ਼ਿਆਦਾ ਬਾਰਸ਼ਾਂ ਦੇ ਚਲਦਿਆਂ ਬਹੁਤ ਸਾਰੀਆਂ ਸੜਕਾਂ ਦੇ ਉੱਪਰ ਤਕਰੀਬਨ ਚਾਰ ਤੋਂ ਪੰਜ ਫੁੱਟ ਤੱਕ ਪਾਣੀ ਵੇਖਣ ਨੂੰ ਮਿਲਦਾ ਹੈ। ਸ਼ਹਿਰਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮਾਂ ਰਹਿੰਦੇ ਨਿਕਾਸੀ ਪ੍ਰਬੰਧ ਕਾਇਮ ਕਰਨ ਤਾਂ ਜੋਂ ਸਾਉਣ ਦੇ ਮੀਂਹ ਵਿੱਚ ਲੋਕਾਂ ਨੂੰ ਪ੍ਰੇਸ਼ਾਨੀ ਘੱਟ ਹੋਵੇ।


EDITED BY : SARA YAHA | | Last Updated :29 June 2018

LEAVE A REPLY

Please enter your comment!
Please enter your name here