

ਸਰਦੂਲਗੜ੍ਹ,(ਸਾਰਾ ਯਹਾ,(ਬਲਜੀਤ ਪਾਲ) 28 ਅਪ੍ਰੈਲ ਮਾਣਯੋਗ ਚੋਣ ਕਮਿਸ਼ਨਰ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮਾਨਸਾ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਜੀ ਦੇ ਹੁਕਮ ਅਤੇ ਹਲਕਾ ਸਰਦੂਲਗੜ੍ਹ ਵਿੱਚ ਮਾਣਯੋਗ ਐਸਡੀਐਮ ਸਾਹਿਬ ਸ੍ਰੀ ਲਾਤੀਫ ਅਹਿਮਦ ਜੀ ਵੱਲੋਂ ਬਣਾਈਆਂ ਗਈਆਂ ਜੋਨ ਲੈਵਲ ਦੀਆਂ ਟੀਮਾਂ ਵੱਲੋਂ ਨੋਡਲ ਅਫ਼ਸਰ ਸ੍ਰੀ ਹਰਿੰਦਰ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਸਰਦੂਲਗੜ੍ਹ ਹਲਕੇ ਦੇ ਸਮੂਹ ਪਿੰਡਾਂ ਵਿੱਚ ਅਤੇ ਇਲਾਕੇ ਦੇ ਕਾਲਜਾਂ ਤੇ ਸਕੂਲਾਂ ਵਿੱਚ 13ਮਾਰਚ 2019 ਤੋਂ 28 ਅਪ੍ਰੈਲ 2019 ਤੱਕ ਸਵੀਪ ਪ੍ਰੋਗਰਾਮ ਅਧੀਨ ਸੈਮੀਨਾਰ ਕਰਵਾਏ ਗਏ ਇਨ੍ਹਾਂ ਸੈਮੀਨਾਰਾਂ ਵਿੱਚ ਅਠਾਰਾਂ ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਆਪਣੀ ਨਵੀਂ ਵੋਟ ਬਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਸਮੂਹ ਵੋਟਰਾਂ ਨੂੰ ਆਪਣੀ ਵੋਟ ਦੀ ਸਹੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਪਣੇ ਮਤਦਾਨ ਦਾ ਪ੍ਰਯੋਗ ਬਿਨਾਂ ਕਿਸੇ ਡਰ ਭੈਅ ਅਤੇ ਲਾਲਚ ਦੇ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਇਸ ਤੋਂ ਇਲਾਵਾ ਵੋਟਰਾਂ ਨੂੰ ਵੋਟਾਂ ਸਮੇਂ ਵੰਡੇ ਜਾਣ ਵਾਲੇ ਨਸ਼ੇ ਅਤੇ ਖਾਦ ਪਦਾਰਥਾਂ ਨੂੰ ਸਵੀਕਾਰ ਨਾ ਕਰਨ ਲਈ ਕਿਹਾ ਗਿਆ ਕਿਉਂਕਿ ਇਹ ਸਾਰੇ ਸਿਹਤ ਨੂੰ ਖਰਾਬ ਕਰਨ ਦਾ ਕਾਰਨ ਬਣਦੇ ਹਨ ਅਤੇ ਇਸ ਤਰ੍ਹਾਂ ਕਰਨ ਵਾਲਾ ਵੋਟਰ ਆਪਣੀ ਆਜ਼ਾਦ ਹੈਸੀਅਤ ਨੂੰ ਖੋਹ ਬੈਠਦਾ ਹੈ ਅਤੇ ਜਿਸ ਕਾਰਨ ਉਹ ਆਪਣੀ ਵੋਟ ਦੀ ਸਹੀ ਵਰਤੋਂ ਨਹੀਂ ਕਰ ਪਾਉਂਦਾ ਅਤੇ ਆਪਣੇ ਸਮਾਜ ਅਤੇ ਦੇਸ਼ ਲਈ ਸਹੀ ਉਮੀਦਵਾਰ ਨੂੰ ਵੀ ਨਹੀਂ ਚੁਣ ਸਕਦਾ ਇਸ ਤੋਂ ਇਲਾਵਾ ਇਸ ਸਮੇਂ ਵੋਟਰਾਂ ਨੂੰ ਰਾਜਨੀਤਿਕ ਢਾਂਚੇ ਅਤੇ ਕਰਮਚਾਰੀਆਂ ਦੀਆਂ ਡਿਊਟੀਆਂ ਅਤੇ ਚੋਣਾਂ ਸਮੇਂ ਵਰਤੀਆਂ ਜਾਂਦੀਆਂ ਈਵੀਐਮ ਮਸ਼ੀਨਾਂ ਵੀਵੀਪੈਟ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਇਨ੍ਹਾਂ ਦੀ ਵਰਤੋਂ ਦਾ ਢੰਗ ਵੀ ਸਿਖਾਇਆ ਗਿਆ ਇਨ੍ਹਾਂ ਸੈਮੀਨਾਰਾਂ ਵਿੱਚ ਸਵੀਪ ਦੀਆਂ ਟੀਮਾਂ ਵਿੱਚ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਲੈਕਚਰਾਰਾਂ BDPO ਸਾਹਿਬਾਨ CDPO ਸਾਹਿਬਾਨ BPEO ਸਾਹਿਬਾਨ ਅਧਿਆਪਕ ਸਾਹਿਬਾਨ ਤੇ ਆਂਗਣਵਾੜੀ ਵਰਕਰ ਆਸ਼ਾ ਵਰਕਰ ਇਨ੍ਹਾਂ ਤੋਂ ਇਲਾਵਾ ਸਿਹਤ ਅਧਿਕਾਰੀ ਐਸਐਮਓ ਸਾਹਿਬਾਨ ਤੇ ਸਿਹਤ ਬਲਾਕ ਐਜੂਕੇਟਰਾ ਨੇ ਵੱਧ ਚੜ੍ਹ ਕੇ ਭਾਗ ਲਿਆ ਇਸ ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਪੇਂਟਿੰਗ ਬਣਾ ਕੇ ਗੀਤ ਗਾ ਕੇ ਸਕਿੱਟਾਂ ਤੇ ਨੁੱਕੜ ਨਾਟਕ ਅਤੇ ਰੈਲੀਆਂ ਰਾਹੀਂ ਲੋਕਾਂ ਨੂੰ ਵੋਟ ਪਾਉਣ ਵੋਟ ਬਣਾਉਣ ਅਤੇ ਬਿਨਾਂ ਕਿਸੇ ਨਸ਼ੇ ਦੇ ਆਪਣੀ ਵੋਟ ਦੀ ਸਹੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਪਿੰਡਾਂ ਵਿੱਚ ਭਾਈਚਾਰਕ ਸਾਂਝ ਬਣਾਉਣ ਅਤੇ ਕਾਇਮ ਰੱਖਣ ਲਈ ਸੰਦੇਸ਼ ਦਿੱਤਾ ਗਿਆ ਸਵੀਪ ਪ੍ਰੋਗਰਾਮ ਦਾ ਲੋਕਾਂ ਉੱਪਰ ਬਹੁਤ ਪ੍ਰਭਾਵ ਪਿਆ ਅਤੇ ਹੁਣ ਲੋਕ ਸੱਥਾਂ ਵਿੱਚ ਆਪਣੀ ਵੋਟ ਦੀ ਸਹੀ ਵਰਤੋਂ ਕਰਨ ਦੀ ਚਰਚਾ ਕਰ ਰਹੇ ਹਨ ਜ਼ੋਨ ਟੀਮਾਂ ਵਿੱਚ ਹੇਠ ਲਿਖੇ ਅਧਿਕਾਰੀਆਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਨੋਡਲ ਅਫਸਰ ਸਰਦਾਰ ਹਰਿੰਦਰ ਸਿੰਘ ਭੁੱਲਰ (ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੱਤਾ ਮਾਲੋਕਾ )ਇਸ ਤੋਂ ਇਲਾਵਾ ਸ੍ਰੀ ਸੋਹਣ ਲਾਲ ਅਰੋੜਾ ਸ੍ਰੀਮਤੀ ਨੀਰੂ ਗਰਗ ਸ੍ਰੀਮਤੀ ਸੁਰੇਸ਼ ਬਾਲਾ ਸ੍ਰੀਮਤੀ ਨੀਲਮ ਰਾਣੀ ਸਰਦਾਰ ਜਸਪਾਲ ਸਿੰਘ ਸਰਦਾਰ ਕਮਲਜੀਤ ਸਿੰਘ ਸਰਦਾਰ ਚਾਨਣ ਸਿੰਘ ਪੰਜਾਬੀ ਮਾਸਟਰ ਸ੍ਰੀਮਤੀ ਮਨਜੀਤ ਕੌਰ ਸ੍ਰੀਮਤੀ ਰਿੰਕੂ ਹਿੰਦੀ ਮਿਸਟ੍ਰੈਸ ਸ੍ਰੀ ਰਾਜਵਿੰਦਰ ਸਿੰਘ ਬੱਸੋ ਧਾਲੀਵਾਲ ਹਰਬੰਸ ਕੌਰ ਵਿਜੈ ਮਿੱਢਾ ਮੱਖਣ ਸਿੰਘ ਸੁਖਰਾਜ ਸਿੰਘ ਸੁਸ਼ੀਲ ਕੁਮਾਰ ਅਤੇ ਅਜੈ ਕੁਮਾਰ ਜੀ ਨੇ ਆਪਣੀ ਆਪਣੀਆਂ ਸੇਵਾਵਾਂ ਦਿੱਤੀਆਂ






















