ਹਮੇਸਾ ਨੇਕੀ ਦੀ ਜਿੱਤ ਅਤੇ ਬਦੀ ਦੀ ਹਾਰ ਹੁੰਦੀ ਹੈ ਡਾ:ਰੇਖੀ ,ਡਾ ਜਨਕ

0
23

ਮਾਨਸਾ {ਜੋਨੀ ਜਿੰਦਲ} ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਵੱਲੋ ਹਰ ਸਾਲ ਅੱਸੂ ਦੇ ਨਵਰਾਤਿਆ ਵਿੱਚ ਖੇਡੀ ਜਾ ਰਹੀ ਸ਼੍ਰੀ ਰਾਮ ਲੀਲਾ ਦੀ ਅੱਠਵੀ ਨਾਈਟ ਦਾ ਉਦਘਾਟਨ ਮਾਨ ਤੇ ਸਤਿਕਾਰ ਯੋਗ ਮਾਨਸਾ ਸ਼ਹਿਰ ਦੇ ਡਾਕਟਰ ਤਜਿੰਦਰ ਪਾਲ ਰੇਖੀ ਤੇ  ਡਾ:ਜਨਕ ਰਾਜ ਗਰਗ  ਨੇ  ਕਰਦਿਆ ਕਿਹਾ ਕਿ ਸਾਨੂੰ ਸ੍ਰੀ ਰਾਮ ਚੰਦਰ  ਜੀ ਦੇ ਜੀਵਨ ਤੇ ਮਿਲਣ ਵਾਲੀਆ ਸਿੱਖਿਆ ਤੇ ਅਮਲ ਕਰਨਾ ਚਾਹੀਦਾ ਹੈ ।ਸਾਨੂੰ ਸਾਰਿਆ ਨੂੰ ਸੱਚੇ ਸੁੱਚੇ ਮਾਰਗ ਤੇ ਚੱਲਣਾ ਚਾਹੀਦਾ ਹੇ । ਕਿਊਕਿ ਹਮੇਸ਼ਾ ਨੇਕੀ ਦੀ ਜਿੱਤ ਹੁੰਦੀ ਹੈ ਬਦੀ ਦੀ ਹਾਰ ਹੁੰਦੀ ਹੈ । ।ਇਸ ਮੋਕੇ ਤੇ ਉਹਨਾ ਨੁੰ ਜੀ ਆਇਆ ਆਖਦੇ ਹੋਏ ਕਲੱਬ ਦੇ ਚੇਅਰਮੈਨ ਸ੍ਰੀ ਅਸ਼ੋਕ ਗਰਗ ਤੇ  ਐਕਟਰ ਬਾਡੀ ਦੇ ਪ੍ਰਧਾਨ ਸੁਰਿੰਦਰ ਨੰਗਲੀਆ ,ਕੈਸ਼ੀਅਰ ਵਿਜੈ ਕੁਮਾਰ ਸਟੋਰ ਇੰਚਾਰਜ ਜਗਦੀਸ ਕੁਮਾਰ ਮਰਿੰਡਾ ਤੇ ਬਨਵਾਰੀ ਬਜਾਜ ,ਪਰਮਜੀਤ ਜਿੰਦਲ ,ਬਲਜੀਤ ਸ਼ਰਮਾ , ਅਰੁਣ ਅਰੋੜਾ ਹਾਜਰ ਸਨ ਇਹਨਾ ਨੇ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ।ਅੱਜ ਦੇ  ਸੀਨ ਵਿੱਚ ਸਭ ਤੋ ਪਹਿਲਾ ਸੀਤਾ ਰਾਮ ਲਛਮਣ ਦੀ ਆਰਤੀ ਉਤਾਰੀ ਗਈ ।ਉਸ ਤੋ ਬਾਅਦ ਦਿਖਾਇਆ ਗਿਆ ਕਿ ਪ੍ਰਭੂ ਰਾਮ ਜੀ ਦਾ ਪੰਚਵਟੀ ਵਿਚ ਡੇਰਾ ਲਗਾaੁਣਾ ।ਪੰਚਵੰਟੀ ਅਤਿ ਸੁੰਦਰ ਆਜ ਅਵਧ ਸੇ ਬੜਕਰ ਅਵਧ ਨਹੀ ਜਾਏਗੇ ਯਹੀ ਬਤਾਏਗੇ ੧੪ ਸਾਲ ਕਾ ਪ੍ਰਣ ,,, ਪੰਚਵਟੀ ਵਿੱਚ ਸਰੂਪਨਖਾ ਦਾ ਆਉਣਾ ਅਤੇ ਪ੍ਰਭੂ ਰਾਮ ਨੂੰ ਸ਼ਾਦੀ ਦਾ ਪ੍ਰਸਤਾਵ ਰੱਖਣਾ ,ਰਾਮ ਜੀ ਦੁਆਰਾ ਕਹਿਣਾ ਕਿ ਮੈ ਪਹਿਲਾਂ ਸ਼ਾਦੀ ਸੁਦਾ ਹਾਂ ਅਤੇ ਲਛਮਣ ਜੀ ਵੱਲ ਇਸ਼ਾਰਾ ਕਰਨਾ ਲਛਮਣ ਜੀ ਦਾ ਸਰੂਪਨਖਾ ਦਾ ਨੱਕ ਕੱਟਣਾ ਤੇ ਉਸਦਾ ਆਪਣੇ ਭਰਾ  ਕੋਲ ਜਾਣਾ ਅਤੇ ਖਰ ਦੁਖਣ ਦਾ ਰਾਮ ਨਾਲ ਯੁੱਧ ਵਿਚ ਮਾਰੇ ਜਾਣਾ , ਫਿਰ ਸਰੂਪਨਖਾ ਦਾ ਆਪਣੇ ਭਾਈ ਰਾਵਨ ਦੇ ਦਰਬਾਰ ਵਿੱਚ ਜਾਣਾ ਅਤੇ ਰਾਮ ਲਛਮਣ ਦੁਆਰਾ aੁਸ ਦਾ ਨੱਕ ਕੱਟਣ ਬਾਰੇ ਦੱਸਣਾ ,ਰਾਵਣ ਦਾ  ਮੰਤਰੀਆ ਨੂੰ ਭੇਜਕੇ ਆਪ ਸਾਗਰ ਕਿਨਾਰੇ ਮਾਰੀਚ ਕੋਲ ਜਾਣਾ ਤੇ ਉਸ ਨੂੰ ਮਾਇਆ ਦਾ ਹਿਰਨ ਬਣ ਕੇ ਸੀਤਾ ਨੂੰ ਚੁਰਾਉਣ ਵਿੱਚ ਉਸਦੀ ਮੱਦਦ ਕਰਨ ਲਈ ਕਹਿਣਾ ,ਮਾਰੀਚ ਦਾ ਪੰਚਵਟੀ ਵਿੱਚ ਹਿਰਨ ਦੇ ਮਗਰ ਜਾਣਾ ਤੇ ਮਾਇਆਵੀ ਹਿਰਨ ਦੁਆਰਾ ਹੇ ਲਛਮਣ ਮਾਰ ਡਾਲਾ ਦੀ ਆਵਾਜ ਦੇ ਕੇ ਮਾਂ ਸੀਤਾ ਨੂੰ ਭਰਮਾਉਣਾ ਤੇ ਸੀਤਾ ਮਾਂ ਦਾ ਲਛਮਣ ਨੂੰ ਜਿੱਦ ਕਰਕੇ ਰਾਮ ਜੀ ਦੇ ਮਗਰ ਭੇਜਣਾ ,ਪਿੱਛੋ ਰਾਵਣ ਦਾ ਭੇਸ ਬਦਲ ਕੇ ਆਉਣਾ ਤੇ ਧੋਖੇ ਨਾਲ ਸੀਤਾ ਮਾਂ ਦਾ ਹਰਨ ਕਰਨਾ ਜਟਾਯੂ ਦਾ ਰਾਵਨ ਨਾਲ ਯੁੱਧ ਕਰਨਾ ਤੇ ਮਰਨਾ ਇਹ ਸਭ ਸੀਨ ਦੇਖਣ ਯੋਗ ਸਨ ।ਖਰ ਅਤੇ ਦੁਖਣ ਦੇ ਰੋਲ ਬੰਟੀ ਸ਼ਰਮਾਂ ਤੇ ਵਿੱਕੀ ਸ਼ਰਮਾਂ ਭਗਵਾਨ ਰਾਮ ਦੇ ਰੋਲ ਵਿੱਚ ਵਿਪਨ ਅਰੋੜਾ ,ਰਾਮ ਲਛਮਣ ਸੀਤਾ ਦੇ ਰੋਲ ਕ੍ਰਮਵਾਰ ਵਿਪਨ ਅਰੋੜਾ , ਗੋਰਵਬਜਾਜ ਤੇ ਨਵੀਨ ਸੋਨੂ ਤੇ ਰਾਵਣ ਦੇ ਰੋਲ ਮੁਕੇਸ ਬਾਸਲ ,ਸੈਟੀ ਅਰੋੜਾ ,ਮਨੋਜ ਅਰੋੜਾ ,ਵੀਨੂੰ ਅਜੇ ਜੀਵਨ ਪੁਡਾ ,ਰਾਜੂ ਬਾਵਾ ਤੇ ਸਰੂਪਨਖਾ ਦਾ ਰੋਲ ਗੇਜਿੰਦਰ ਨਿਆਰੀਆ ,ਨੂੰ ਬਹੁਤ ਬਾਖੁਬੀ ਨਾਲ ਨਿਭਾਇਆਂ ਸੈਟੀ ਅਰੋੜਾ ਦੀ ਮਾਰੀਚ ਦੀ ਭੂਮਿਕਾ ਦੇਖਣ ਯੋਗ ਸੀ ਕਈ ਕਲਾਕਾਰ ਅਜਿਹੇ ਹੁੰਦੇ ਹਨ ਜਿਨਾ ਨੂੰ ਜਿਹੋ ਜਿਹਾ ਰੋਲ ਮਰਜੀ ਦੇ ਦੇਵੋ ਬਹੁਤ ਅੱਛੇ ਢੰਗ ਨਾਲ ਕਰਦੇ ਹਨ ਸਟੇਜ ਸਕੱਤਰ ਦੀ ਭੂਮਿਕਾ ਬਲਜੀਤ ਸ਼ਰਮਾ ਜੀ ਤੇ ਅਰੁਣ ਅਰੋੜਾ ਨੇ ਸਾਝੇ ਤੋਰ ਤੇ ਨਿਭਾਈ ।


EDITED BY : SARA YAHA | | Last Updated : 7:03 pm 16 October 2018

LEAVE A REPLY

Please enter your comment!
Please enter your name here