

ਮਾਨਸਾ, (ਸਾਰਾ ਯਹਾਂ )ਬਲਜੀਤ ਸ਼ਰਮਾ: ਮਾਨਸਾ ਸਰਦਾਰ ਭਗਤ ਸਿੰਘ ਪੈਸਟੀਸਾਈਡ ਸੀਡ ਤੇ ਫਰਟੀਲਾਈਜ਼ਰ ਯੂਨੀੱਅਨ ਦਿਹਾਤੀ ਦੇ ਪ੍ਰਧਾਨ ਹਰਤੇਜ ਸਿੰਘ ਢਿੱਲੋਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸੀ ਹਰ ਸਾਲ ਸਾਡੀ ਪੈਸਟੀਸਾਈਡ ਸੀਡ ਤੇ ਫਰਟੀਲਾਈਜ਼ਰ ਦਿਹਾਤੀ ਯੂਨੀਅਨ ਜਿਲ੍ਹਾ ਮਾਨਸਾ ਵਲੋਂ ਸ਼ਹੀਦੇ ਅਜਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਮਨਾਉਂਦੇ ਹਾਂ ਅਤੇ ਇਸ ਵਾਰ ਵੀ ਆਸੀ 23ਮਾਰਚ ਨੂੰ ਸ਼ਹੀਦੀ ਦਿਹਾੜੇ ਉਹਨਾਂ ਨੂੰ ਸਾਡੀ ਯੂਨੀਅਨ ਵਲੋਂ ਇਕ ਵਿਸ਼ਾਲ ਖੂਨ ਕੈਪ ਅਨਾਹਟ ਕਾਲਿਜ ਰੋਡ ਹੋਟਲ ਵਿਖੇ ਸਵੇਰੇ 9ਵਜੇ ਖੂਨ ਦਾਨ ਕੈਂਪ ਸੁਰੂ ਹੋਵੇਗਾ ਅਤੇ ਕੈਪ ਦੇ ਮੁੱਖ ਮਹਿਮਾਨ ਚੀਫ਼ ਅੈਗਰੀਕਲਚਰ ਅਫਸਰ ਸ ਗੁਰਮੇਲ ਸਿੰਘ ਮਾਨਸਾ ਅਤੇ ਉਨ੍ਹਾਂ ਦੇ ਨਾਲ ਏ ਡੀ ਉ ਬਾਡੂਗਰ ਸਾਹਿਬ ਕੈਪ, ਦੀ ਸ਼ੁਰੂਆਤ ਸਮਾਂ ਰੋਸ਼ਨ ਕਰਕੇ ਅਤੇ ਆਪਣੇ ਸਰਧਾ ਫੁੱਲ ਭੇਂਟ ਕਰਨਗੇ ਅਤੇ ਸਿਵਲ ਹਸਪਤਾਲ ਮਾਨਸਾ ਬਲੱਡ ਬੈਂਕ ਟੀਮ ਖੂਨ ਦਾਨ ਕੈਂਪ ਲ਼ਈ ਆ ਰਹੀ ਹੈ ਅਤੇ ਇਸ ਮੋਕੇ ਯੂਨੀਅਨ ਵਲੋਂ ਕੈ਼ਪ ਵਿਚ ਖੂਨ ਦੇਣ ਵਾਲਿਆਂ ਦਾ ਸਨਮਾਨ ਵੀ ਕੀਤਾ ਜਾਵੇਗਾ ਅਤੇ ਇਸ ਖੂਨ ਦਾਨ ਕੈਂਪ ਨੂੰ ਪ੍ਬੰਧਕ ਜੱਗੀ ਸ਼ਰਮਾ ਨੇ ਕਿਹਾ ਕਿ ਇਹ ਸਭ ਵਧੀਆ ਤਰੀਕਾ ਹੈ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਦਾ ਅਤੇ ਇਸ ਸਮੇਂ ਦਿੱਤਾ ਖੂਨ ਦਾਨ ਕਿਸੇ ਦੇ ਕੰਮ ਆਉਦਾ ਹੈ






















