*ਸੰਤ ਬਾਬਾ ਰਣਜੀਤ ਸਿੰਘ ਹਰਗੋਬਿੰਦਗੜ੍ਹ (ਭੋਗਪੁਰ) ਵਿਖੇ ਨਤਮਸਤਕ ਹੋਏ ਬੀ.ਡੀ.ਪੀ.ਓ. ਦਫਤਰ ਫਗਵਾੜਾ ਦੇ ਅਧਿਕਾਰੀ*

0
6

ਫਗਵਾੜਾ 23 ਸਤੰਬਰ  (ਸਾਰਾ ਯਹਾਂ/ਸ਼ਿਵ ਕੌੜਾ) ਬੀ.ਡੀ.ਪੀ.ਓ. ਰਾਮਪਾਲ ਸਿੰਘ ਰਾਣਾ, ਪੰਚਾਇਤ ਸਕੱਤਰ ਮਲਕੀਤ ਚੰਦ ਕੰਗ, ਸੁਲੱਖਣ ਸਿੰਘ ਟੀ.ਸੀ. ਅਤੇ ਪੰਚਾਇਤ ਯੂਨੀਅਨ ਬਲਾਕ ਫਗਵਾੜਾ ਦੇ ਪ੍ਰਧਾਨ ਨਰਿੰਦਰ ਸਿੰਘ ਸਰਪੰਚ ਮਾਧੋਪੁਰ ਨੇ ਤੱਪ ਅਸਥਾਨ ਸੰਤ ਬਾਬਾ ਰਣਜੀਤ ਸਿੰਘ ਹਰਗੋਬਿੰਦਗੜ੍ਹ (ਭੋਗਪੁਰ) ਨਜਦੀਕ ਜੀ.ਐਨ.ਏ. ਯੁਨੀਵਸਿਟੀ ਵਿਖੇ ਨਤਮਸਤਕ ਹੁੰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੁੱਖ ਸੇਵਾਦਾਰ ਜੱਥੇਦਾਰ ਤਲਵਿੰਦਰ ਸਿੰਘ ਉਰਫ ਪਰਮੇਸ਼ਰ ਸਿੰਘ ਨੇ ਸੰਗਤਾਂ ਨੂੰ ਗੁਰੂਆਂ ਦੇ ਲੜ ਲੱਗਣ ਅਤੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਨੂੰ ਸਰਬੱਤ ਦੇ ਭਲੇ ਦੀ ਸੇਧ ਮਿਲਦੀ ਹੈ ਅਤੇ ਸਾਨੂੰ ਦਸਾਂ ਨੁਹਾਂ ਦੀ ਕਿਰਤ ਕਰਦੇ, ਨਾਮ ਜੱਪਦੇ ਤੇ ਵੰਡ ਕੇ ਛੱਕਦੇ ਹੋਏ ਜੀਵਨ ਸਫਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨੇਕੀ ਦੇ ਰਸਤੇ ‘ਤੇ ਚੱਲਣ ਵਾਲੇ ਇਨਸਾਨ ਦਾ ਨਾਮ ਉਸ ਦੇ ਦੁਨੀਆ ਤੋਂ ਜਾਣ ਦੇ ਬਾਅਦ ਵੀ ਸਤਿਕਾਰ ਨਾਲ ਲਿਆ ਜਾਂਦਾ ਹੈ। ਬੀ.ਡੀ.ਪੀ.ਓ. ਰਾਮਪਾਲ ਸਿੰਘ ਰਾਣਾ, ਮਲਕੀਤ ਚੰਦ ਸਕੱਤਰ, ਸੁਲੱਖਣ ਸਿੰਘ ਟੀ.ਸੀ. ਅਤੇ ਹੋਰਨਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾਏ ਗਏ। ਇਸ ਮੌਕੇ ਪੰਚਾਇਤ ਯੂਨੀਅਨ ਬਲਾਕ ਫਗਵਾੜਾ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਸਰਪੰਚ, ਕੈਸ਼ੀਅਰ ਰਿੰਪਲ ਕੁਮਾਰ ਵਜੀਦੋਵਾਲ, ਕਾਮਰੇਡ ਰਣਜੀਤ ਸਿੰਘ ਰਾਣਾ, ਸੁਰਿੰਦਰ ਸਿੰਘ ਸਰਪੰਚ ਖਲਵਾੜਾ ਕਲੋਨੀ, ਸਰਪੰਚ ਆਗਿਆਪਾਲ ਸਿੰਘ ਖਲਵਾੜਾ, ਸਰਪੰਚ ਕੁਲਦੀਪ ਕੁਮਾਰ ਜਗਤਪੁਰ ਜੱਟਾਂ, ਸਾਬਕਾ ਸਰਪੰਚ ਰਾਮਪਾਲ ਮੱਟੂ, ਰਾਜਾ ਮੰਢਾਲੀ, ਹਰਿੰਦਰ ਸਿੰਘ ਸ਼ੇਰਗਿਲ ਪੰਚ, ਠੇਕੇਦਾਰ ਜੋਗੀ ਲਾਲ, ਵਰਿੰਦਰ ਸਿੰਘ ਰੇਤਾ ਬਜਰੀ, ਵਿਜੇ ਕੁਮਾਰ, ਰੋਹਿਤ ਕੰਗ, ਰਵੀ ਕੁਮਾਰ ਆਦਿ ਹਾਜਰ ਸਨ।

NO COMMENTS