ਸ੍ਰੀ ਰਾਮ ਲੀਲਾ ਦਾ ਮੰਚਨ ਨਵੀ ਪੀੜੀ ਨੂੰ ਜਾਗਰੂਕ ਕਰਨਾ ਹੈ-ਅਸੋਕ ਕੁਮਾਰ ਤਾਇਲ

0
25

ਮਾਨਸਾ {ਜੋਨੀ ਜਿੰਦਲ} ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੇ ਪ੍ਰੈਸ ਸਕੱਤਰ ਬਲਜੀਤ ਸਰਮਾਂ ਨੇ ਦੱਸਿਆ ਕਿ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮਲੀਲਾ ਦੀ ਛੇਵੀ ਨਾਈਟ ਦਾ ਉਦਘਾਟਨ ਅਸੋਕ ਕੁਮਾਰ ਤਾਇਲ ਨੇ ਕਰਦਿਆ ਕਿਹਾ ਕਿ ਸ੍ਰੀ ਰਾਮ ਲੀਲਾ ਮੰਚਨ ਪ੍ਰਤੀ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਸ੍ਰੀ ਰਾਮ ਲੀਲਾ ਦਾ ਮਚਨ ਨਵੀ ਪੀੜੀ ਨੂੰ ਜਾਗਰੂਕ ਕਰਨਾ ਹੈ ਅਤੇ ਸ੍ਰੀ ਰਾਮ, ਲਛਮਨ ,ਸੀਤਾ ਜੀ ਦੇ ਸਾਦਗੀ ਭਰੇ ਜੀਵਨ ਅਤੇ ਆਪਣੇ ਮਾਤਾ ਪਿਤਾ ਦੀ ਆਗਿਆ ਨਿਭਾਉਣਾ ਲਈ ਕਿਸ ਤਰਾ ਸ੍ਰੀ ਰਾਮ ਚੰਦਰ ਖੁਸੀ ਖੁਸੀ 14 ਸਾਲਾ ਦੇ ਬਣਵਾਸ ਤੇ ਚਲੇ ਗਏ ਸਾਨੂੰ ਵੀ ਰਮਾਇਣ ਦੇ ਪਾਤਰਾ ਤੋ ਪ੍ਰੇਰਣਾ ਲੈਣੀ ਚਾਹੀਦੀ ਹੈ ,ਕਲੱਬ ਦੇ ਚੇਅਰਮੈਨ ਅਸੋਕ ਗਰਗ  ,ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ , ਕੈਸੀਅਰ ਵਿਜੈ ਕੁਮਾਰ , ਐਕਟਰ ਬਾਡੀ ਦੇ ਪ੍ਰਧਾਂਨ ਸ੍ਰੀ ਸੁਰਿੰਦਰ ਨੰਗਲੀਆ ਤੇ ਬਲਜੀਤ ਸਰਮਾ ,ਪਰਮਜੀਤ ਜਿੰਦਲ ,ਬਨਵਾਰੀ ਬਜਾਜ, ਨੇ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿੰਨ ਭੇਟ ਕੀਤਾ । 
ਅੱਜ ਦੀ ਨਾਈਟ ਦਾ ਸੁੱਭ ਆਰੰਭ ਸੀਤਾ ਰਾਮ ਲਛਮਣ ਦੀ ਆਰਤੀ ਉਤਾਰ ਕੇ ਕੀਤਾ ਗਿਆ ਅੱਜ ਦੇ ਸੀਨ ਵਿੱਚ ਦਿਖਾਇਆ ਗਿਆ ਕਿ ਕਿਸ ਤਰਾ ਰਾਮ ਸੀਤਾ ਲਛਮਣ ਅਯੁੱਧਿਆ ਛੱਡ ਕੇ ਜਾ ਰਹੇ ਹਨ ‘ਲੋ ਅਲਵਿਦਾ ਆਜ ਪਿਆਰੀਏ ਅਯੋਧਿਆ ਆਜ ਚਲੇ ਹਮ ਦੇਸ਼ ਬੇਗਾਨੇ ,ਪੂਜੇ ਪਿਤਾ ਦਾ ਵਚਨ ਨਿਭਾਨੇ ‘ਉਹ ਅਯੁੱਧਿਆ ਤੋ ਬਾਹਰ ਜਾਣ ਲੱਗਦੇ ਹਨ ਤਾ ਅਯੁੱਧਿਆ ਦੇ ਪਰਜਾ ਵਾਸੀ ਰੋ ਰੋ ਕੇ ਰੋਕਦੇ ਹਨ ਜਾਉ ਨਾ ਵਣ ਕੋ ਮੇਰੇ ਨਾਮ, ਸ੍ਰੀ ਰਾਮ ਚੰਦਰ ਜੀ ਦਾ ਸਮੰਤ ਨੂੰ ਵਾਪਸ ਭੇਜਣਾ ਕਿਉ ਕਿ ਰਾਮ ਚੰਦਰ ਜੀ ਨੇ ਸਮੰਤ ਨੂੰ ਕਿਹਾ ਕਿ ਹੁਣ ਅਸੀ 14  ਸਾਲਾਂ ਦਾ ਬਣਵਾਸ ਕੱਟ ਕੇ ਵਾਪਸ ਆਵਾਗੇ ,ਜਦ ਸਮੰਤ ਅਯੁੱਧਿਆ ਜੀ ਵਾਪਸ ਪਹੁੰਚਦੇ ਹਨ ਤਾਂ ਉਹਨਾਂ ਵਾਪਸ ਨਾ ਆਇਆ ਦੇਖਕੇ ਰਾਜਾ ਦਸਰਥ ਆਪਣੇ ਪ੍ਰਾਣ ਤਿਆਗ ਦਿੰਦੇ ਹਨ ਤੇ ਉਸ ਵੇਲੇ ਉਹਨਾ ਨੂੰ ਸਰਵਣ ਦੇ ਮਾਤਾ ਪਿਤਾ ਦਾ ਦਿੱਤਾ ਸਰਾਪ ਯਾਦ ਆਉਦਾ ਹੈ ਭਗਵਾਨ ਰਾਮ ਭੀਲਾ ਦੇ ਰਾਜੇ ਨਿਸ਼ਾਦ ਰਾਜ ਨੂੰ ਗੰਗਾ ਨਦੀ ਪਾਰ ਲਗਾਉਣ ਲਈ ਕਹਿੰਦੇ ਹਨ ਜਦ ਭੀਲਾਂ ਦਾ ਰਾਜਾ ਬੇਨਤੀ ਕਰਦਾ ਹੈ ਕਿ ਪ੍ਰਭੂ ਕੁੱਝ ਦੇਰ ਆਰਾਮ ਕਰੋ ਤੇ aੁਹ ਭੀਲ ਅਤੇ ਭੀਲਣੀਆ ਇਕੱਠੇ ਕਰਕੇ ਰਾਮ ਦੇ ਆਉਣ ਦੀ ਖੁਸ਼ੀ ਵਿੱਚ ਗੀਤ ਗਾaੁਦੇ ਹਨ ,ਇੱਥੇ ਇਹ ਦੱਸਣਯੋਗ ਹੈ ਕਿ ਸ੍ਰੀ ਸੁਭਾਸ ਡਰਾਮਟਿਕ ਕਲੱਬ ਦਾ ਕੰਕੋਲਾ ਬਹੁਤ ਹੀ ਦੇਖਣਯੌਗ ਸੀ ਕਿਉਕਿ ਬਹੁਤ ਜਿਆਦਾ ਭੀੜ ਸੀ ‘।ਅਤੇ ਲੋਕ ਸਪੈਸ਼ਲ ਆਪਣੇ ਆਪਣੇ ਸਾਧਨਾਂ ਨਾਲ ਸਹਿਰ ਤੋ ਬਾਹਰੋ ਵੀ ਰਾਮ ਲੀਲਾ ਦੇਖਣ ਆਏ ਸਨ , ਜਦ ਸੀਤਾ ਜੀ ਨਿਸ਼ਾਦ ਰਾਜ ਨੂੰ ਗੰਗਾ ਨਦੀ ਪਾਰ ਕਰਵਾਉਣ ਦੇ ਬਦਲੇ ਆਪਣੇ ਕੰਗਨ ਦਿੰਦੇ ਹਨ ਉਸ ਵੇਲੇ ਨਿਸਾਦ ਰਾਜ ਦੇ ਅੱਖਾਂ ਵਿੱਚ ਪਾਣੀ ਆ ਜਾਦਾ ਹੇ ਉਹ ਕਹਿੰਦਾ ਕਿ ਮੈ ਇਹ ਕਿਵੇ ਲੈ ਸਕਦਾ ਹਾਂ ਮੈ ਤੁਹਾਨੂੰ ਨਦੀ ਪਾਰ ਉਤਾਰਿਆ ਤੁਸੀ ਮੇਨੂੰ ਭਵਸਾਗਰ ਪਾਰ ਉਤਾਰ ਦਿਉ ,ਸ੍ਰੀ ਰਾਮ ਉਹਨਾ ਨੂੰ ਆਪਣੇ ਗੱਲੇ ਲਗਾ ਲੈਦੇ ਹਨ ।ਸੀਤਾ ਦੇ ਰੋਲ ਵਿਚ ਗੋਰਵ ਬਜਾਜ, ਰਾਮ ਦੇ ਰੋਲ ਵਿੱਚ ਵਿਪਨ ਅਰੋੜਾ ਤੇ ਲਛਮਣ ਸੋਨੂੰ ਰੱਲਾ ,ਸੰਮਤ ਮੋਨੂ ਸਰਮਾ ,ਪਰਜਾ ਵਾਸੀ ਬੰਟੀ ਸਰਮਾ , ਸੈਟੀ ਅਰੌੜਾ , ਵਿਕਾਸ ,ਮੁਕੇਸ ,ਰਮੇਸ ਬੱਚੀ,ਪੰਕਜ ,ਦਸਰਥ ਮਨੋਜ ਅਰੋੜਾ ,ਸੁਮਿਤਰਾ ਗਗਨ ,ਕੁਸਲਿਆ ਸੋਨੂੰ,ਰਾਜਾ ਝੀਲ ਰਾਜਾ ਅਮਨ ਰਾਜੂ,ਰਾਜਾ ਬਾਵਾ  ,ਵਰਿੰਦਰ  ,ਸੰਤੂ ਮਨੀ ,ਕਾਕੀ ,ਹਰਪ੍ਰੀਤ ,ਵਿਜੇ ਸਰਮਾ,ਸੇਵਕ ਸੰਦਲ ਦਾ ਰੋਲ ਦੇਖਣਯੋਗ ਸੀ ਅਤੇ ਪਿਛੇ ਰਾਮ ਲੀਲਾ ਦੇ ਮੰਚਨ ਵਿੱਚ ਜੋ ਸੀਨ ਤਿਆਰ ਕੀਤੇ ਜਾਦੇ ਜੋ ਸੈਟ ਲੱਗਦਾ ਹੈ ਉਹ ਲਗਾaੁਣ ਲਈ ਰਾਜ ਕੁਮਾਰ ਰਾਜੀ ,ਬੀਬਾ ਬਜਾਜ ਦੀਪ ਜਿੰਦਲ , ਮੇਹਸੀ ਐਡ ਦੀ ਬਹੁਤ ਵੱਡੀ ਭੂਮਿਕਾ ਹੈ । ਸਟੇਜ ਸਕੱਤਰ ਦੀ ਭੁਮਿਕਾ ਅਰੁਣ ਅਰੋੜਾ ਤੇ ਬਲਜੀਤ ਸ਼ਰਮਾ ਨੇ ਸਾਝੇ ਤੋਰ ਤੇ ਨਿਭਾਈ ।


EDITED BY : SARA YAHA | | Last Updated : 7:25 pm 14 October 2018

LEAVE A REPLY

Please enter your comment!
Please enter your name here