ਸੁਖਵਿੰਦਰ ਰਾਜ’ ਤੇ ਵਿਰਦੀ ਫਿਲਮਜ਼ ਜਲਦ ਲੈ ਕੇ ਆ ਰਹੇ ਹਨ ”ਚਿੱਟੇ ਦੀ ਮੌਤ”-ਸ਼ੂਟਿੰਗ ਮੁਕੰਮਲ

0
26

ਮਾਨਸਾ, 20 ਸਤੰਬਰ (ਸਾਰਾ ਯਹਾ): ਕਾਫ਼ੀ ਸ਼ਾਰਟ ਫਿਲਮਾਂ ਲਿਖ ਚੁੱਕੇ ਸ਼ਾਇਰ, ਗੀਤਕਾਰ ਤੇ ਕਹਾਣੀਕਾਰ ਸੁਖਵਿੰਦਰ ਰਾਜ ਹੁਣ ਨਸ਼ਿਆਂ ਖਿਲਾਫ਼ ਲਿਖੀ ਇਕ ਕਹਾਣੀ ਤੇ ਸ਼ਾਰਟ ਫਿਲਮ ਲੈ ਕੇ ਆ ਰਹੇ ਹਨ ਜਿਸ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਸੁਖਵਿੰਦਰ ਰਾਜ ਨੇ ਦੱਸਿਆ ਕਿ ਜਿਸ ਤਰਾਂ ਉਨ੍ਹਾਂ ਦੁਆਰਾ ਰਚਿਤ ਭਗਤ ਸਿੰਘ ਤੇ ਆਧਾਰਿਤ ‘ਕਦੋਂ ਹੋਣਗੇ ਜਿੰਦੜੀਏ ਮੇਲੇ’, ‘ਰੌਲੇ ਦੀ ਜ਼ਮੀਨ’, ‘ਭੈਣ ਦੀ ਰੱਖੜੀ’ ਆਦਿ ਫਿਲਮਾਂ ਨੂੰ ਵਿਰਦੀ ਫਿਲਮਜ਼ ਦੇ ਨਿਰਮਾਤਾ ਗੁਰਵਿੰਦਰ ਵਿਰਦੀ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਉਸੇ ਤਰਾਂ ਨਸ਼ਿਆਂ ਤੇ ਆਧਾਰਿਤ ਇਸ ਫਿਲਮ ਜਿਸ ਦਾ ਨਾਮ ਹੈ ‘ਚਿੱਟੇ ਦੀ ਮੌਤ’ ਵੀ ਵਿਰਦੀ ਫਿਲਮਜ਼ ਦੀ ਪੇਸ਼ਕਸ਼ ਹੇਠ ਹੀ ਰਿਲੀਜ਼ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਪਿਛਲੇ ਦਿਨੀ ਫਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾਂ ਵਿਖੇ ਮੁਕੰਮਲ ਕਰ ਲਈ ਗਈ ਹੈ ਅਤੇ ਇਸ ਦੀ ਐਡੀਟਿੰਗ ਜਾਰੀ ਹੈ ਅਤੇ ਆਉਣ ਵਾਲੇ ਕੁਝ ਹੀ ਦਿਨਾਂ ਵਿਚ ਇਸ ਨੂੰ ਵਿਰਦੀ ਫਿਲਮਜ਼ ਦੇ ਯੂ ਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ।
ਇਸ ਫਿਲਮ ਦੀ ਕਹਾਣੀ ਸਬੰਧੀ ਗੱਲਬਾਤ ਕਰਦਿਆਂ ਸੁਖਵਿੰਦਰ ਨੇ ਦੱਸਿਆ ਕਿ ਚਲਾਕ ਲੋਕ ਕਿਸਤਰਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਆਦੀ ਬਣਾਉਂਦੇ ਹਨ ਅਤੇ ਇਸ ਲਾਪਰਵਾਹੀ ਦਾ ਸਾਰਾ ਦੋਸ਼ ਸਰਕਾਰ ਤੇ ਮੜ੍ਹ ਕੇ ਅਸੀਂ ਆਪ ਸੱਚੇ ਸੁੱਚੇ ਹੋ ਜਾਂਦੇ ਹਾਂ।ਉਨ੍ਹਾਂ ਦੱਸਿਆ ਕਿ ਫਿਲਮ ਵਿਚ ਵਿਖਾਇਆ ਗਿਆ ਹੈ ਕਿ ਸਿਰਫ਼ ਸਰਕਾਰ ਨੂੰ ਦੋਸ਼ ਨਾ ਦੇ ਕੇ ਇਹ ਸੋਚਣ ਦੀ ਸਾਡੀ ਨਿੱਜੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਜਾਂ ਸਾਡੇ ਬੱਚੇ ਕਿਸ ਰਾਹ ਤੇ ਜਾ ਰਹੇ ਨੇ ਅਤੇ ਇਸ ਸਬੰਧੀ ਜਾਗਰੂਕਤਾ ਸਭ ਤੋਂ ਵੱਧ ਜਰੂਰੀ ਹੈ।ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿਚ ਗੁਰਵਿੰਦਰ ਵਿਰਦੀ, ਅਰਸ਼ ਹਾਂਡਾ, ਗੌਰਵ ਸ਼ਰਮਾ, ਦੇਵ ਚੰਨਾ, ਦਵਿੰਦਰ ਸਿੰਘ, ਰਾਜਵਿੰਦਰ ਸਿੰਘ, ਜਤਿੰਦਰ ਡਿੰਪਾ, ਵਿੱਪੀ ਧਾਲੀਵਾਲ, ਧੀਰ ਸਾਹਿਬ, ਹੈਰੀ ਭੁੱਲਰ, ਸੁਖਵਿੰਦਰ ਸਿੰਘ ਸੀ.ਬੀ.ਆਈ.,ਅਸ਼ੋਕਾ, ਮਾਣਕ, ਗੋਰਾ ਆਦਿ ਅਦਾਕਾਰਾਂ ਨੇ ਕੰਮ ਕੀਤਾ ਹੈ।
ਉਨ੍ਹਾਂ ਨਾਲ ਹੀ ਦੱਸਿਆ ਕਿ ਆਉਣ ਵਾਲੇ ਦਿਨਾ ਵਿਚ ਉਨ੍ਹਾਂ ਦੀ ਹੀ ਕਹਾਣੀ ਤੇ ਬਣੀ ਫਿਲਮ ‘ਰੌਲੇ ਦੀ ਜ਼ਮੀਨ’ ਦੇ ਦੂਜੇ ਭਾਗ ਦੀ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ, ਜਿਸ ਦੀ ਕਹਾਣੀ ਤੇ ਉਹ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਫਿਲਮਾਂ ਵਿਰਦੀ ਫਿਲਮਜ਼ ਯੂ ਟਿਊਬ ਚੈਨਲ ਤੇ ਵੇਖੀਆਂ ਜਾ ਸਕਦੀਆਂ ਹਨ।


EDITED BY : SARA YAHA | | Last Updated : 7:40 pm 20 September  2018

LEAVE A REPLY

Please enter your comment!
Please enter your name here