

ਚੰਡੀਗੜ•, (ਸਾਰਾ ਯਹਾ,ਬਲਜੀਤ ਸ਼ਰਮਾ) 8 ਜਨਵਰੀ:ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਪਟਿਆਲਾ, ਗੁਰਦਾਸਪੁਰ ਤੇ ਫਿਰੋਜ਼ਪੁਰ ਵਿਖੇ ਬੱਚਿਆਂ ਲਈ ਤਿੰਨ ਜ਼ਿਲ•ਾ ਅਰਲੀ ਇੰਟਰਵੈਂਸ਼ਨ ਸੈਂਟਰ ਸਥਾਪਤ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਡੀ.ਈ.ਆਈ.ਸੀ (ਜ਼ਿਲ•ਾ ਅਰਲੀ ਇੰਟਰਵੈਂਸ਼ਨ ਸੈਂਟਰ) ਦਾ ਉਦੇਸ਼ ਜਨਮ ਸਮੇਂ ਹੋਣ ਵਾਲੇ 4 ਡੀ-ਡਿਫੈਕਟਸ ਜਿਵੇਂ ਬਿਮਾਰੀਆਂ, ਘਾਟ ਅਤੇ ਵਿਕਾਸ ਵਿੱਚ ਦੇਰੀ ਹੋਣ ਬਾਰੇ ਜ਼ਰੂਰੀ ਜਾਣਕਾਰੀ ਦੇ ਨਾਲ ਨਾਲ ਇਲਾਜ ਦੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਇਨ•ਾਂ ਵਿੱਚ 31 ਅਪੰਗਤਾ ਰੋਗ ਵੀ ਸ਼ਾਮਲ ਹਨ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇੱਥੇ ਇੱਕ ਪ੍ਰੈਸ ਬਿਆਨ ਵਿੱਚ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਇਸ ਵੇਲੇ ਜ਼ਿਲ•ਾ ਬਠਿੰਡਾ, ਹੁਸ਼ਿਆਰਪੁਰ, ਲੁਧਿਆਣਾ, ਰੋਪੜ ਅਤੇ ਤਰਨ-ਤਰਨ ਵਿਚ ਪੰਜ ਡੀ.ਈ.ਆਈ.ਸੀ. ਮੌਜੂਦ ਹਨ ਅਤੇ ਹਰੇਕ ਡੀ.ਈ.ਆਈ.ਸੀ. ਵਿੱਚ ਮੈਡੀਕਲ ਅਫਸਰ (ਐਮ.ਬੀ.ਬੀ.ਐੱਸ.), ਦੰਦਾਂ ਦਾ ਡਾਕਟਰ, ਅਰੰਭਕ ਇੰਟਰਵੈਂਸ਼ਨ ਵਾਲਾ ਵਿਸ਼ੇਸ਼ ਐਜੂਕੇਟਰ, ਫਿਜ਼ੀਓਥੈਰਾਪਿਸਟ, ਆਪਟੋਮੈਟ੍ਰਿਸਟ, ਸਮਾਜ ਸੇਵਕ, ਮਨੋਵਿਗਿਆਨੀ, ਲੈਬ ਟੈਕਨੀਸ਼ੀਅਨ, ਸਟਾਫ ਨਰਸ, ਡੀ.ਈ.ਆਈ.ਸੀ ਪ੍ਰਬੰਧਕਾਂ ਦੇ ਨਾਲ ਦੰਦਾਂ ਦੇ ਟੈਕਨੀਸ਼ੀਅਨ ਮੌਜੂਦ ਹਨ। ਉਨ•ਾਂ ਦੱਸਿਆ ਕਿ ਹੁਣ, ਗੁਰਦਾਸਪੁਰ, ਪਟਿਆਲਾ ਅਤੇ ਫਿਰੋਜ਼ਪੁਰ ਵਿਖੇ 3 ਨਵੇਂ ਡੀ.ਈ.ਆਈ.ਸੀ ਨੂੰ ਮਨਜ਼ੂਰੀ ਮਿਲ ਗਈ ਹੈ।
ਆਰ.ਬੀ.ਐਸ.ਕੇ ਅਧੀਨ ਸੂਚੀਬੱਧ 31 ਬਿਮਾਰੀਆਂ ਦੇ ਨਿਰੀਖਣ ਕੀਤੇ ਗਏ ਬੱਚਿਆਂ ਨੂੰ ਰੇਖਾਂਕਿਤ ਕਰਦੇ ਹੋਏ ਉਨ•ਾਂ ਨੂੰ ਟਰਸ਼ਰੀ ਪੱਧਰ ‘ਤੇ ਸਰਜਰੀ ਸਮੇਤ ਮੁਫਤ ਇਲਾਜ ਮੁਹੱਈਆ ਕਰਵਾਏ ਜਾਣ ਬਾਰੇ ਬੋਲਦਿਆਂ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਦਿਲ ਦੀਆਂ ਜਮਾਂਦਰੂ ਬਿਮਾਰੀਆਂ (ਸੀ.ਐਚ.ਡੀ) ਅਤੇ ਇਸ ਸਾਲ 2.96 ਕਰੋੜ ਦੀ ਲਾਗਤ ਨਾਲ ਪੀ.ਜੀ.ਆਈ.ਐਮ.ਆਰ ਚੰਡੀਗੜ• ਡੀ.ਐਮ.ਸੀ ਅਤੇ ਸੀ.ਐਮ.ਸੀ ਹਸਪਤਾਲ ਲੁਧਿਆਣਾ ਅਤੇ ਫੋਰਟਿਸ ਹਸਪਤਾਲ ਐਸ.ਏ.ਐੱਸ ਵਿਖੇ ਰਾਇਮੇਟਿਕ ਦਿਲ ਦੀ ਬਿਮਾਰੀ (ਆਰ.ਐਚ.ਡੀ) ਤੋਂ ਪੀੜਤ 316 ਬੱਚਿਆਂ ਦਾ ਮੁਫਤ ਇਲਾਜ ਕਰਨਾ ਸ਼ਾਮਲ ਹੈ। ਉਨ•ਾਂ ਅੱਗੇ ਕਿਹਾ ਕਿ “ਰਾਜ ਸਰਕਾਰ ਬਹੁਤ ਜਲਦ ਆਰ.ਐਚ.ਡੀ. / ਸੀ.ਐਚ.ਡੀ. ਦੇ ਮੁਫਤ ਇਲਾਜ ਲਈ ਹੋਰ ਹਸਪਤਾਲਾਂ ਦਾ ਪ੍ਰਬੰਧ ਵੀ ਕਰਨ ਜਾ ਰਹੀ ਹੈ ਤਾਂ ਜੋ ਪੀੜਤ ਬੱਚਿਆਂ ਨੂੰ ਆਸਾਨ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।
ਮੰਤਰੀ ਨੇ ਅੱਗੇ ਦੱÎਸਿਆ ਕਿ ਇਸੇ ਤਰ•ਾਂ ਪ੍ਰਾਇਮਰੀ ਇਮਿਊਨੋਡੈਫੀਸ਼ੈਂਸੀ ਡਿਜ਼ੀਜ਼ (ਪੀਆਈਡੀਡੀ) ਦੇ ਪੀੜਤ 15 ਬੱਚਿਆਂ ,ਥੈਲੇਸੀਮੀਆ ਦੇ ਪੀੜਤ 247 ਬੱਚਿਆਂ, ਨਿਉਰਲ ਟਿਊਬ ਡਿਫੈਕਟ 5 ਬੱਚੇ, ਜਮਾਂਦਰੂ ਮੋਤੀਆ ਵਾਲੇ 3 ਬੱਚੇ, ਸੰਵੇਦਨਸ਼ੀਲ ਵਿਗਾੜ ਵਾਲੇ 2 ਬੱਚੇ , ਨਜ਼ਰ ਦੀ ਕਮਜ਼ੋਰੀ ਵਾਲੇ 2 ਬੱਚੇ, ਸੁਣਨ ਵਿੱਚ ਸਮੱਸਿਆ ਵਾਲੇ 3 ਬੱਚੇ ਅਤੇ 1.45 ਕਰੋੜ ਦੀ ਐਸ.ਏ.ਐਮ/ਸਟੰਟਿੰਗ ਵਾਲੇ 10 ਬੱਚਿਆਂ ਨੇ ਦਾ ਇਲਾਜ ਕੀਤਾ । ਉਨ•ਾਂ ਕਿਹਾ ਕਿ ਵਿੱਤੀ ਸਾਲ 2017-18 ਦੌਰਾਨ 6.35 ਕਰੋੜ ਦੀਆਂ ਮੁਫਤ ਇਲਾਜ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ।
—–























