ਸਿਹਤ ਚੋਪਾਲ ਪ੍ਰੋਗਰਾਮ ਆਂਗਣਵਾੜੀ ਸੈਂਟਰ ਵਿੱਚੋਂ ਮਨਾਇਆ ਗਿਆ

0
6

ਮਾਨਸਾ 5 ਨਵੰਬਰ (ਸਾਰਾ ਯਹਾ,ਬਲਜੀਤ ਸ਼ਰਮਾ) ਅੱਜ ਵਾਰਡ ਨੰ. 4, ਸੈਂਟਰ ਨੰ. 142 ਬਲਾਕ ਮਾਨਸਾ ਵਿਖੇ ਬਾਲ ਵਿਕਾਸ
ਪ੍ਰੋਜੈਕਟ ਅਫਸਰ ਮਾਨਸਾ ਵੱਲੋਂ ਸਿਹਤ ਚੋਪਾਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਜਿਲ੍ਹਾ ਪ੍ਰੋਗਰਾਮ ਅਫਸਰ ਮੈਡਮ
ਅਵੀਨਾਸ਼ ਕੌਰ ਵੱਲੋਂ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਅਤੇ ਨਮਜੰਮੀਆਂ ਬੱਚੀਆਂ ਨੂੰ ਹਿਮਾਲਿਆਂ ਦੀਆਂ ਬੇਵੀ ਕਿੱਟਾਂ ਵੰਡੀਆਂ
ਗਈਆਂ। ਸਿਹਤ ਵਿਭਾਗ ਵੱਲੋਂ ਕੇਵਲ ਸਿੰਘ ਮਲੇਰੀਆ ਅਫਸਰ ਨੇ ਆਪਣੇ ਵਿਚਾਰ ਪੇਸ਼ ਕੀਤੇ ਜਿਸ ਵਿੱਚ ਦੱਸਿਆ ਗਿਆ ਕਿ
ਸਿਹਤ ਦੀ ਤੰਦਰੁਸਤੀ ਲਈ ਕਿਹੋ ਜਿਹੀ ਖੁਰਾਕ ਖਾਣੀ ਚਾਹੀਦੀ ਹੈ। ਸੁਖਵਿੰਦਰ ਸਿੰਘ ਮਾਸ ਮੀਡੀਆ ਅਫਸਰ ਵੱਲੋਂ ਵੀ ਸਿਹਤ
ਸੰਬੰਧੀ ਜਾਣਕਾਰੀ ਦਿੱਤੀ ਗਈ। ਸੀ.ਡੀ.ਪੀ.ਓ. ਮੈਡਮ ਕਿਰਨਾ ਰਾਣੀ ਵੱਲੋਂ ਗਰਭਵਤੀ ਔਰਤਾਂ ਦੀ ਗੋਦ ਭਰਾਈ ਦੀ ਰਸਮ ਕੀਤੀ
ਗਈ। ਇਨ੍ਹਾਂ ਵੱਲੋਂ ਸਾਰਿਆ ਨੂੰ ਜੀ.ਆਇਆ ਆਖਿਆ ਗਿਆ।
ਚਰਨਜੀਤ ਕੌਰ ਨੇ ਮਹਿਕਮੇ ਦੀਆਂ ਚਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਗਿਆ ਕਿ ਆਂਗਣਵਾੜੀ
ਸੈਂਟਰਾਂ ਨਾਲ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਜੁੜਨਾ ਚਾਹੀਦਾ ਹੈ ਤਾਂ ਜੋ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਦਾ ਵੱਧ
ਤੋਂ ਵੱਧ ਲਾਭਪਾਤਰੀ ਫਾਇਦਾ ਲੈ ਸਕਣ। ਇਸ ਮੌਕੇ ਤੇ ਸੁਰਿੰਦਰ ਕੁਮਾਰ ਐਮ.ਸੀ. ਨੇ ਵੀ ਸਿਹਤ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਤੋਂ ਇਲਾਵਾ ਸੁਪਰਵਾਈਜਰ ਸ਼੍ਰੀਮਤੀ ਹਰਜਿੰਦਰ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਰਣਜੀਤ ਕੌਰ, ਚੁਕੰਦਰ ਕੌਰ,
ਪਰਮਿੰਦਰ ਕੌਰ ਅਤੇ ਆਂਗਣਵਾੜੀ ਵਰਕਰ ਅਤੇ ਹੈਲਪਰ ਸ਼ਾਮਿਲ ਹੋਏ ਅਤੇ ਵਾਰਡ ਨੰ. 4 ਦੇ ਸਾਰੇ ਲਾਭਪਾਤਰੀ ਅਤੇ ਗਰਭਵਤੀ
ਔਰਤਾਂ ਵੀ ਸ਼ਾਮਿਲ ਹੋਈਆ।

LEAVE A REPLY

Please enter your comment!
Please enter your name here