

ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਮਾਨਸਾ ਤੋਂ ਜਵਾਹਰਕੇ ਖਾਰਾ ਬਰਨਾਲਾ ਸਾਇਕਲਿੰਗ ਕਰਨ ਉਪਰੰਤ ਮਾਨਸਾ ਕਲੱਬ ਮਾਨਸਾ ਵਿਖੇ ਗਰੁੱਪ ਦੇ ਸੀਨੀਅਰ ਮੈਂਬਰ ਪ੍ਮੋਦ ਬਾਗਲਾ ਨੂੰ ਉਹਨਾਂ ਦੇ ਜਨਮਦਿਨ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਡਾਕਟਰ ਜਨਕ ਰਾਜ ਸਿੰਗਲਾ ਨੇ ਜਨਮਦਿਨ ਦੀ ਵਧਾਈ ਦਿੰਦਿਆਂ ਦੱਸਿਆ ਕਿ ਪ੍ਮੋਦ ਬਾਗਲਾ ਕਾਫੀ ਸਮੇਂ ਤੋਂ ਗਰੁੱਪ ਦੇ ਮੈਂਬਰਾਂ ਨਾਲ ਸਾਇਕਲਿੰਗ ਕਰ ਰਹੇ ਹਨ ਅਤੇ ਹਰ ਰੋਜ ਘੱਟੋ ਘੱਟ 20 ਕਿਲੌਮੀਟਰ ਸਾਇਕਲ ਚਲਾਉਂਦੇ ਹਨ।ਪ੍ਮੋਦ ਬਾਗਲਾ ਜੀ ਨੇ ਮਾਨਸਾ ਸਾਇਕਲ ਗਰੁੱਪ ਨਾਲ ਜੁੜੇ ਹੋਣ ਤੋਂ ਹੁਣ ਤੱਕ ਦੀਆਂ ਗੱਲਾਂ ਸਾਂਝਿਆਂ ਕਰਦਿਆ ਦੱਸਿਆ ਕਿ ਉਹ ਮੈਡੀਕਲ ਪੇਸ਼ੇ ਨਾਲ ਸੰਬੰਧਤ ਹੌਣ ਦੇ ਬਾਵਜੂਦ ਇਹ ਗੱਲ ਯਕੀਨ ਨਾਲ ਕਹਿ ਸਕਦੇ ਹਨ ਕਿ ਸ਼ੂਗਰ ਦੀ ਬੀਮਾਰੀ ਚ ਦਵਾਈਆਂ ਨਾਲੋਂ ਜਿਆਦਾ ਸਾਇਕਲਿੰਗ ਨਾਲ ਰਾਹਤ ਮਿਲ ਸਕਦੀ ਹੈ ਕਿਉਂਕਿ ਉਹ ਖੁੱਦ ਇਸ ਬੀਮਾਰੀ ਦੇ ਸ਼ਿਕਾਰ ਹਨ ਅਤੇ ਜਦੋਂ ਤੋਂ ਸਾਇਕਲ ਚਲਾਉਣ ਲੱਗੇ ਹਨ ਉਹਨਾਂ ਦੀ ਸ਼ੂਗਰ ਦਾ ਲੈਬਲ ਕੰਟਰੋਲ ਰਹਿੰਦਾ ਹੈ ਜਦੋ ਹੀ ਉਹਨਾਂ ਨੂੰ ਸ਼ੂਗਰ ਹੋਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਦਵਾਈ ਨਾ ਸ਼ੁਰੂ ਕਰਕੇ ਸਾਇਕਲ ਗਰੁੱਪ ਮੈਂਬਰਾਂ ਨਾਲ ਸਾਇਕਲਿੰਗ ਸ਼ੁਰੂ ਕੀਤੀ ਜਿਸ ਕਰਕੇ ਉਹ ਬਿਨਾਂ ਦਵਾਈ ਲਏ ਵੀ ਠੀਕ ਹਨ।ਉਹਨਾਂ ਸਾਇਕਲ ਗਰੁੱਪ ਦੇ ਮੈਂਬਰਾਂ ਦਾ ਲੋਕਾਂ ਨੂੰ ਸਾਇਕਲਿੰਗ ਲਈ ਪਰੇਰਿਤ ਕਰਨ ਲਈ ਧੰਨਵਾਦ ਕੀਤਾ।ਇਸ ਮੌਕੇ ਅਮਨ ਗੁਪਤਾ,ਭੀਮ ਕੋਟਲੀ,ਬਲਵੀਰ ਅਗਰੋਈਆ,ਰਮਨ ਗੁਪਤਾ,ਡਾ:ਪਵਨ ਕੁਮਾਰ,ਅਨਿਲ ਸੇਠੀ,ਰਮਨ ਗੁਪਤਾ,ਪਰਵੀਨ ਟੋਨੀ,ਸੰਜੀਵ ਮਾਸਟਰ,ਡਾ:ਵਰੁਣ ਮਿੱਤਲ ਸਮੇਤ ਮੈਂਬਰ ਹਾਜਰ ਸਨ।























