ਸਾਂਝ ਕੇਂਦਰ ਵੱਲੋਂ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਵੱਖ-ਵੱਖ ਵਿਸ਼ਿਆਂ ਸੰਬੰਧੀ ਕਰਵਾਇਆ ਗਿਆ ਸੈਮੀਨਾਰ

0
2

ਮਾਨਸਾ,9 ਜੁਲਾਈ(ਬਲਜੀਤ ਸ਼ਰਮਾ)ਅੱਜ ਕਪਤਾਨ ਪੁਲਿਸ (ਸ) ਮਾਨਸਾ ਜ਼ਿਲ੍ਹਾ ਕਮਿਉਨਿਟੀ ਪੁਲਿਸ ਅਫ਼ਸਰ,ਡਾ.ਸਚਿਨ ਗੁਪਤਾ  ਦੇ ਦਿਸ਼ਾਨਿਰਦੇਸ਼ਾਂ ਹੇਠ ਸਬਡਵੀਜ਼ਨ ਸਾਂਝ ਕੇਂਦਰ ਸਿਟੀ 1 ਅਤੇ ਸਿਟੀ 2 ਮਾਨਸਾ ਵੱਲ੍ਹੋਂ ਸਾਂਝੇ ਤੌਰ ਤੇਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਨਸ਼ਿਆਂ ਵਿਰੁਧ,ਭਰੂਣ-ਹੱਤਿਆ ਅਤੇ ਲੜਕੀਆਂ ਦੀ ਸੁਰੱਖਿਆ ਸੰਬੰਧੀ ਨੁੱਕੜ ਨਾਟਕ ਅਤੇ ਸੈਮੀਨਾਰ ਕਰਵਾਇਆ ਗਏ।

ਇਸ ਮੌਕੇ ਇੰਚਾਰਜ ਸ.ਡ ਮਾਨਸਾ ਸ਼੍ਰੀ ਸੁਖਦਰਸ਼ਨ ਸਿੰਘ ਨੇ ਵਾਤਾਵਰਨ ਅਤੇ ਰੁੱਖਾਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ।ਸ਼੍ਰੀ ਅਜੈਬ ਸਿੰਘ ਅਤੇ ਹੌਲਦਾਰ ਹਰਪਾਲ ਸਿੰਘ ਵੱਲੋਂ ਲੜਕੀਆਂ ਨੂੰ ਸ਼ਕਤੀਐਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਇਸ ਮੌਕੇ ਦਸਤਕ ਆਰਟ ਗਰੁੱਪ ਮਾਨਸਾ ਵੱਲੋਂ ਨੁੱਕੜ ਨਾਟਕ ਪੇਸ਼ ਕੀਤੇ ਗਏ ਇਸ ਮੌਕੇ ਅਮਨਦੀਪ ਸਿੰਘ ਰੀਡਰ,ਸੁਖਬੀਰ ਸਿੰਘ,ਪ੍ਰਿੰਸੀਪਲ ਗਾਂਧੀ ਸਕੂਲ ਅਤੇ ਸਟਾਫ ਹਾਜ਼ਰ ਸੀ।


EDITED BY : SARA YAHA | | Last Updated :6:55 pm 09 JULY 2018

LEAVE A REPLY

Please enter your comment!
Please enter your name here