*ਸ਼੍ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ ਨੇ ਜਗਤ ਤੋਂ ਭੇਦਭਾਵ ਮਿਟਾਇਆ- ਮੁਨੀਸ਼ ਬੱਬੀ ਦਾਨੇਵਾਲੀਆ*

0
22

ਮਾਨਸਾ, 03 ਫਰਵਰੀ:- (ਗੁਰਪ੍ਰੀਤ ਧਾਲੀਵਾਲ) ਸ਼੍ਰੀ ਗੁਰੂ ਰਵਿਦਾਸ ਜੈਯੰਤੀ ਨੂੰ ਮੁੱਖ ਰੱਖਦਿਆਂ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਪਾਠਾਂ ਦੇ ਭੋਗ ਪਾਏ ਗਏ ਅਤੇ ਪਿੰਡਾਂ ਦੀਆਂ ਸਮੂਹ ਸੰਗਤਾਂ ਅਤੇ ਰਵਿਦਾਸ ਮੰਦਰ ਕਮੇਟੀਆਂ ਵੱਲੋਂ ਸੱਦੇ ਤੇ ਨਸਤਮਕ ਹੋਏ। ਸਮੂਹ ਸੰਗਤਾਂ ਨੂੰ ਰਵਿਦਾਸ ਜੀ ਦੀ ਜੈਅੰਤੀ ਮੌਕੇ ਵਧਾਈਆਂ ਦਿੰਦਿਆਂ ਸਮਾਗਮਾਂ ਚ ਬੋਲਦਿਆਂ ਭਾਜਪਾ ਦੇ ਜ਼ਿਲ੍ਹਾ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਗੁਰੂ ਜੀ ਨੇ ਭੇਦਭਾਵ ਖ਼ਤਮ ਕੀਤਾ ਤੇ ਸਾਨੂੰ ਸੱਚਾਈ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਹ ਮਾਨਸਾ ਹਲਕੇ ਦੇ ਵੱਖ -ਵੱਖ ਪਿੰਡਾਂ ਵਿੱਚ ਭੀਖੀ ਰਵਿਦਾਸ ਮੰਦਰ ਕਿਲ੍ਹਾ ਮੁਹੱਲਾ, ਰਵਿਦਾਸ ਮੰਦਰ ਵਾਰਡ ਨੰਬਰ 4/5, ਖੀਵਾ ਖੁਰਦ, ਬਾਬਾ ਸੁਖਰਾਜ ਦਾਸ ਰਾਜ ਬਾਬੇ ਦੇ ਡੇਰੇ, ਖੀਵਾ ਕਲਾਂ, ਖੀਵਾ ਦਿਆਲੂ ਵਾਲਾ, ਹੀਰੋ ਕਲਾਂ, ਮੱਤੀ, ਫਰਵਾਹੀਂ ਅਤੇ ਮੋਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਰਵਿਦਾਸ ਜੈਅੰਤੀ ਮੌਕੇ ਸਮਾਗਮਾਂ ਚ ਬੋਲਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਗੁਰੂ ਰਵਿਦਾਸ ਜੈਅੰਤੀ ਦੀਆਂ ਵਧਾਈਆਂ ਦੇਣ ਲਈ ਪੰਜਾਬ ਸ਼ਿਰਕਤ ਕੀਤੀ ਤੇ ਆਪਣੀ ਭਾਵਨਾ ਦਾ ਪ੍ਰਗਟਾਵਾ ਕੀਤਾ।। ਉਨ੍ਹਾਂ ਕਿਹਾ ਕਿ ਸੰਤ ਨਿਰੰਜਨ ਦਾਸ ਜੀ ਨੂੰ ਸਨਮਾਨਿਤ ਕਰਨਾ ਵੀ ਉਨ੍ਹਾਂ ਦੀ ਗੁਰੂ ਜੀ ਪ੍ਰਤੀ ਸ਼ਰਧਾ ਸੋਚ ਦਾ ਨਤੀਜਾ ਹੈ। ਉਨ੍ਹਾਂ ਕਿਹਾ ਭੇਦਭਾਵ ਸਮਾਜ ਚ ਵੰਡੀਆਂ ਪਾਉਂਦਾ ਹੈ,ਪਰ ਗੁਰੂ ਰਵਿਦਾਸ ਜੀ ਨੇ ਸਮਾਜ ਤੇ ਸਾਡੇ ਮਨਾਂ ਚੋਂ ਇਹ ਇਸ ਸੋਚ ਨੂੰ ਬਾਹਰ ਕੱਢਿਆ। ਮੁਨੀਸ਼ ਬੱਬੀ ਦਾਨੇਵਾਲੀਆ ਨੇ ਗੁਰੂ ਇਕ ਪ੍ਰਕਾਸ਼ ਹੈ। ਉਨਾਂ ਬਹੁਤਾਂਤ ਪਿੰਡਾਂ ਵਿੱਚ ਗੁਰੂ ਰਵਿਦਾਸ ਸਮਾਗਮਾਂ ਚ ਹਾਜ਼ਰੀ ਭਰੀ ਨਾਮ ਬਾਣੀ ਦਾ ਕੀਰਤਨ ਸਰਵਨ ਕੀਤਾ। ਰਵਿਦਾਸ ਕਮੇਟੀ ਦੇ ਪ੍ਰਧਾਨ, ਸਮੂਹ ਮੈਂਬਰ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ 

LEAVE A REPLY

Please enter your comment!
Please enter your name here