*ਸ਼੍ਰੀ ਸ਼ਿਆਮ ਸੰਕੀਰਤਨ ਚ ਕਨ੍ਹਈਆਂ ਮਿੱਤਲ ਨੇ ਲਾਏ ਸ਼ਰਧਾਲੂ ਝੂੰਮਣ*

0
102

ਬੁਢਲਾਡਾ 20 ਮਾਰਚ (ਸਾਰਾ ਯਹਾਂ/ਅਮਨ ਮਹਿਤਾ) ਸ਼੍ਰੀ ਬਾਲਾ ਜੀ ਸ਼ਿਆਮ ਸੇਵਾ ਮੰਡਲ ਵੱਲੋਂ ਦੂਸਰਾ ਸ਼੍ਰੀ ਸ਼ਿਆਮ ਸੰਕੀਰਤਨ ਮਹਾਂ ਉਤਸਵ ਸਥਾਨਕ ਅਨਾਜ ਮੰਡੀ ਬੁਢਲਾਡਾ ਵਿਖੇ ਕਰਵਾਇਆ ਗਿਆ। ਇਸ ਮੌਕੇ ਭਜਨ ਸਮਰਾਟ ਕਨ੍ਹਈਆਂ ਮਿੱਤਲ ਚੰਡੀਗੜ੍ਹ ਵਾਲੇ, ਸੰਨੀ ਬਾਂਸਲ ਟੋਹਾਨਾ, ਰਾਧਾ ਲਾਡਲੀ ਨੇਹਾ ਸ਼ਰਮਾਂ ਹਨੂੰਮਾਨਗੜ੍ਹ ਤੋਂ ਪਹੁੰਚੇ। ਇਸ ਸਮਾਗਮ ਵਿੱਚ ਸ਼੍ਰੀ ਸ਼ਿਆਮ ਬਾਬਾ ਖਾਟੂ ਜੀ ਮਹਾਰਾਜ ਦੀ ਹਾਜਰੀ ਵਿੱਚ ਮੁੱਖ ਮਹਿਮਾਨ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜਯੋਤੀ ਪ੍ਰਚੰਡ, ਸ਼ਿਫਾਈ ਰਾਕੇਸ਼ ਗੋਇਲ ਬਠਿੰਡਾ, ਗਨੇਸ਼ ਪੂਜਨ ਕਮਲੇਸ਼ ਸੁਰਿੰਦਰ ਗਰਗ ਚੰਡੀਗੜ੍ਹ ਸ਼ਾਮਲ ਹੋਏ। ਇਸ ਮੌਕੇ ਕਨ੍ਹਈਆ ਮਿੱਤਲ ਨੇ ਹਾਜਰ ਹਜਾਰਾਂ ਸ਼ਰਧਾਲੂਆਂ ਨੂੰ ਝੂੰਮਣ ਲਗਾ ਦਿੱਤਾ। ਇਸ ਮੌਕੇ ਤੇ ਵਿਕਾਸ ਸਿੰਗਲਾ ਨੇ ਆਪਣੇ ਪਰਿਵਾਰ ਸਮੇਤ ਪੂਜਨ ਕਰਵਾਇਆ।ਕਿਨਮਿਨ ਕਨੀ ਦੇ ਬਾਵਜੂਦ ਲੋਕਾਂ ਦਾ ਇਕੱਠ ਜਿਓ ਦਾ ਤਿਓ ਬਣਿਆ ਰਿਹਾ। ਇਸ ਸਮਾਗਮ ਵਿੱਚ ਵਿਸ਼ੇਸ਼ ਸਹਿਯੋਗ ਕਮਲ ਸਿੰਗਲਾ ਕ੍ਰਿਸ਼ਨਾ ਕਾਲਜ ਰੱਲੀ, ਗਿਆਨ ਚੰਦ ਲਾਡੀ, ਨਿਖਲ ਲਾਡੀ  ਅਤੇ  ਕੇਸ਼ਵ ਗਰਗ, ਵਿਕਰਮ ਅਰੌੜਾ ਅਤੇ ਠੇਕੇਦਾਰ ਗੁਰਪਾਲ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਰਿਹਾ। ਇਸ ਸੰਕੀਰਤਨ ਵਿੱਚ ਭਜਨ ਗਾਇਕ ਕਨ੍ਹਈਆਂ ਮਿੱਤਲ ਨਾਲ ਨਹਿੰਗ ਸਿੰਘ ਵੀ ਸਟੇਜ ਤੇ ਮੁਲਾਕਾਤ ਕਰਨ ਪਹੁੰਚੇ। ਜਿੱਥੇ ਗੁਰੂਆਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਸਿੱਖ ਕੌਮ ਨੂੰ ਵੱਡੇ ਭਰਾ ਦਾ ਦਰਜਾ ਦਿੱਤਾ। ਇਸ ਮੌਕੇ ਅਰੁਣ ਐਡਵੋਕੇਟ ਵੇਦ ਪ੍ਰਕਾਸ਼, ਰਾਜੇਸ਼ ਕੁਮਾਰ, ਜੀਨੇਸ਼ ਕੁਮਾਰ ਸਿੰਗਲਾ, ਰਾਜੂ ਸ਼ਰਮਾ, ਆਸ਼ੂ, ਨਰੇਸ਼ ਕਾਲਾ ਸੁਰਿੰਦਰ ਕੁਮਾਰ,ਹਿਮਾਂਸ਼ੂ ਮੱਤੀ ਵਾਲੇ, ਨਰੇਸ਼ ਗੋਇਲ, ਹਿਮਾਂਸ਼ੂ ਹਨੀ, ਮਾ. ਕੁਲਵੰਤਸਿੰਘ ਅਜੈ ਕੁਮਾਰ,ਰਾਜੂ ਬਾਬਾ ਅਤੇ ਰਾਕੇਸ਼ ਜੈਨ ਤੋਂ ਇਲਾਵਾ ਕ੍ਰਿਸ਼ਨ ਸਿੰਗਲਾ ਬੱਬੂ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। 

NO COMMENTS