*ਸ਼ਹਿਰ ਚ ਹਰ ਸਮੇਂ ਘੁੰਮਦੀ ਹੈ ਮੌਤ ?….*

0
159

ਬੁਢਲਾਡਾ  (ਸਾਰਾ ਯਹਾਂ/ਮੇਹਤਾ ਅਮਨ) :ਸਥਾਨਕ ਸ਼ਹਿਰ ਅੰਦਰ ਹਰ ਗਲੀ ਮੁਹੱਲੇ ਦੇ ਮੋੜ ਤੇ ਲੋਕਾਂ ਨੂੰ ਮੌਤ ਦਸਤਕ ਦੇ ਰਹੀ ਹੈ। ਲੋਕ ਪ੍ਰੇਸ਼ਾਨ ਹਨ ਅਤੇ ਪ੍ਰਸ਼ਾਸ਼ਨ ਚੁੱਪ ਹੈ। ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਬੇਸਹਾਰਾ ਜਾਨਵਰਾਂ ਤੋਂ, ਜੋ ਅਕਸਰ ਹੀ ਭਿੜ ਜਾਂਦੇ ਹਨ ਅਤੇ ਲੋਕਾਂ ਦਾ ਨੁਕਸਾਨ ਕਰਦੇ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਹਰ ਗਲੀਆਂ ਵਿੱਚ 2-3 ਆਵਾਰਾ ਪਸ਼ੂ ਆਮ ਦੇਖੇ ਜਾ ਸਕਦੇ ਹਨ। ਪਰ ਲੋਕ ਬੇਬੱਸ ਹਨ। ਇਹ ਅਕਸਰ ਹੀ ਸਵੇਰ ਸਮੇਂ ਸਕੂਲਾਂ ਦੇ ਖੁੱਲਣ ਅਤੇ ਬੰਦ ਹੋਣ ਸਮੇਂ ਚਿੰਤਾ ਦਾ ਕਾਰਨ ਬਣਦੇ ਹਨ ਕਿ ਉਨ੍ਹਾਂ ਦੇ ਬੱਚੇ ਇਨ੍ਹਾਂ ਆਵਾਰਾਂ ਪਸ਼ੂਆਂ ਦਾ ਸ਼ਿਕਾਰ ਨਾ ਹੋਣ ਜਾਣ।  ਉਥੇ ਇਹ ਆਵਾਰਾ ਪਸ਼ੂ ਟ੍ਰੈਫਿਕ ਚ ਵੀ ਵਿਘਨ ਪਾਉਂਦੇ ਹਨ ਜਿਸ ਕਾਰਨ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਸ਼ਹਿਰ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਲੋਕਾਂ ਨੂੰ ਇਨਾਂ ਆਵਾਰਾਂ ਪਸ਼ੂਆਂ ਤੋਂ ਨਿਯਾਤ ਦਵਾਈ ਜਾਵੇ ਅਤੇ ਇਨ੍ਹਾਂ ਦਾ ਪੱਕਾ ਹੱਲ ਕੱਢਿਆ ਜਾਵੇ। 

NO COMMENTS