ਸਵ: ਸੁਰਜੀਤ ਸਿੰਘ ਉੱਡਤ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

0
66

ਮਾਨਸਾ 28 ਅਕਤੂਬਰ (ਬਪਸ):ਸੀਨੀਅਰ ਅਕਾਲੀ ਵਰਕਰ ਸੁਰਜੀਤ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਉੱਡਤ ਭਗਤ ਰਾਮ ਦੀ ਸੰਖੇਪ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਬਲਵਿੰਦਰ ਸਿੰਘ ਭੂੰਦੜ, ਮੈਂਬਰ ਰਾਜ ਸਭਾ ਦਿਲਰਾਜ ਸਿੰਘ ਭੂੰਦੜ ਹਲਕਾ ਵਿਧਾਇਕ ਸਰਦੂਲਗੜ੍ਹ, ਸਾਬਕਾ ਚੇਅਰਮੈਨ ਗੁਰਚਰਨ ਸਿੰਘ ਮੀਆਂ, ਜੱਥੇਦਾਰ ਜਸਪਾਲ ਸਿੰਘ ਮੀਆਂ, ਜੱਥੇਦਾਰ ਹਾਰਨਾਮ ਸਿੰਘ ਮੀਆ, ਜਸਵੀਰ ਸਿੰਘ ਰਾਏਪੁਰ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਪੀੜਤ ਪਰਿਵਾਰ ਨੂੰ ਭਾਣਾ ਮੰਨਣ ਦੀ ਅਪੀਲ ਕੀਤੀ। ਸਵ: ਸੁਰਜੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ 31ਅਕਤੂਬਰ 2019 ਦਿਨ ਵੀਰਵਾਰ ਨੂੰ  ਬਾਅਦ ਦੁਪਹਿਰ 12:30 ਵਜੇ ਗੁਰੂ ਘਰ ਪਿੰਡ ਉੱਡਤ ਭਗਤ ਰਾਮ(ਮਾਨਸਾ) ਵਿਖੇ ਪਵੇਗਾ। ਜਿੱਥੇ ਵੱਖ ਵੱਖ ਸ਼ਖ਼ਸੀਅਤਾਂ ਸੁਰਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੀਆਂ।

LEAVE A REPLY

Please enter your comment!
Please enter your name here