

ਮਾਨਸਾ (ਸਾਰਾ ਯਹਾ,ਬਲਜੀਤ ਸ਼ਰਮਾ)25 ਫਰਵਰੀ : ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ ਫਫੜੇ ਭਾਈਕੇ ਪੰਜਾਬ ਦੇ ਖੇਡ ਨਕਸ਼ੇ ਤੇ ਸਪੋਰਟਸ ਅਕੈਡਮੀ ਵਜੋਂ ਉੱਭਰ ਰਿਹਾ
ਹੈ,ਖੋ ਖੋ, ਹਾਕੀ ਤੋਂ ਬਾਅਦ ਕੌਮੀ ਪੱਧਰ ਤੇ ਨਿਸ਼ਾਨੇਬਾਜ਼ੀ ਚ ਵੀ ਇਸ ਸਕੂਲ ਦੀਆਂ ਪ੍ਰਾਪਤੀਆਂ ਦਾ ਹੁਣ ਬੋਲਬਾਲਾ ਹੈ। ਇਸ ਸਕੂਲ ਦੇ ਸ਼ੂਟਰ
ਸ਼ੁਭਦੀਪ ਸਿੰਘ ਨੇ 2019 ਚ ਸਟੇਟ ਪੱਧਰ ਤੇ ਗੋਲਡ ਮੈਡਲ ਹਾਸਲ ਕਰਨ ਤੋਂ ਇਲਾਵਾ ਉਸ ਦੇ ਇੰਡੀਆ ਟੀਮ ਲਈ ਟਰਾਇਲ ਵੀ ਚਲ ਰਹੇ
ਹਨ।
ਇਹ ਸਕੂਲ ਉਸ ਸਮੇਂ ਚਰਚਾ ਚ ਆਇਆ ਜਦੋ ਪੀ ਟੀ ਆਈ ਕੁਲਦੀਪ ਸਿੰਘ ਫਫੜੇ ਭਾਈਕੇ ਦੀ ਅਗਵਾਈ ਚ ਪੰਜਾਬ ਭਰ ਦੇ ਸਰਕਾਰੀ ਸਕਲਾਂ
ਦੀ ਇਥੇਂ ਪਹਿਲੀ ਸ਼ੂਟਿੰਗ ਰੇਂਜ ਖੋਲੀ ਗਈ,ਭਾਵੇ ਨਿਸ਼ਾਨੇਬਾਜ਼ੀ ਦੇ ਮਹਿੰਗੇ ਹਥਿਆਰਾਂ ਲਈ ਗਰਾਂਟ ਦੀ ਵੱਡੀ ਸਮੱਸਿਆ ਸੀ,ਪਰ ਇਸ ਦੇ
ਬਾਵਜ਼ੂਦ ਕਿਵੇ ਨਾ ਕਿਵੇ ਉਨ੍ਹਾਂ ਨੇ ਵਿਦਿਆਰਥੀਆਂ ਲਈ ਆਮ ਰਾਇਫਲਾਂ ਤੋਂ ਬਿਨ੍ਹਾਂ ਵੀ ਪੀਪ ਸਾਇਟ ਵਰਗੇ ਮਹਿੰਗੇ ਹਥਿਆਰ ਵੀ
ਵਿਦਿਆਰਥੀਆਂ ਲਈ ਉਪਲਬਧ ਕਰਵਾਏ ਤਾਂ ਇਸ ਮਹਿੰਗੀ ਖੇਡ ਚ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੱਡੀਆਂ ਪ੍ਰਾਪਤੀਆਂ ਖੱਟ
ਸਕਣ,ਇਸ ਤੋਂ ਬਾਅਦ ਹੁਣ ਬਾਸਕਟਬਾਲ ਦਾ ਆਧੁਨਿਕ ਖੇਡ ਗਰਾਊਂਡ ਬਣਾਇਆ ਗਿਆ। ਜਿਸ ਕਾਰਨ ਹੁਣ ਇਸ ਖੇਡ ਨਾਲ ਸਬੰਧਤ ਸਿਤਾਰੇ
ਵੀ ਚਮਕਣ ਦੀ ਉਮੀਦ ਬੱਝੀ ਹੈ,ਇਸ ਤੋ ਪਹਿਲਾ ਇਸ ਸਕੂਲ ਦੇ ਵਿਦਿਆਰਥੀਆਂ ਦੀਆਂ ਕ੍ਰਿਕਟ,ਬਾਕਸਿੰਗ,ਐਥਲੈਟਿਕਸ ਚ ਵੀ ਚੰਗੀਆਂ
ਪ੍ਰਾਪਤੀਆਂ ਰਹੀਆ ਹਨ। ਸ਼ੂਟਿੰਗ ਰੇਂਜ ਅਤੇ ਬਾਸਕਟਬਾਲ ਦੇ ਖੇਡ ਗਰਾਊਂਡ ਲਈ ਬੇਸ਼ੱਕ ਕੋਈ ਵੀ ਸਰਕਾਰੀ ਗਰਾਂਟ ਨਹੀ ਆਈ,ਪਰ ਪੀ ਟੀ
ਆਈ ਕੁਲਦੀਪ ਸਿੰਘ ਨੇ ਸਕੂਲ ਸਟਾਫ਼ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਨਾ ਸਿਰਫ ਇਹ ਗਰਾਊਂਡ ਬਣਾਏ,ਸਗੋ ਹੋਰਨਾਂ ਖੇਡਾਂ ਤੋ ਇਲਾਵਾ
ਸ਼ੂਟਿੰਗ ਚ ਕੌਮੀ ਪੱਧਰ ਤੱਕ ਦੀਆਂ ਵੱਡੀਆਂ ਉਪਲਬਧੀਆਂ ਹਾਸਲ ਕੀਤੀਆ ਹਨ,ਹੁਣ ਬਾਸਕਟਬਾਲ ਖੇਡ ਚ ਵੀ ਇਥੋਂ ਦੇ ਵਿਦਿਆਰਥੀ
ਦਿਲਚਸਪੀ ਲੈਣ ਲੱਗੇ ਹਨ।
ਆਰਮੀ ਚੋਂ ਸੇਵਾ ਮੁਕਤ ਹੋਕੇ ਸਿੱਖਿਆ ਵਿਭਾਗ ਚ ਪੀ ਟੀ ਆਈ ਦੀ ਅਸਾਮੀ ਤੇ ਕੁਲਦੀਪ ਸਿੰਘ 2009 ਚ ਬਖ਼ਸ਼ੀਵਾਲਾ ਵਿਖੇ,ਉਸ ਤੋਂ ਬਾਅਦ
ਦਸੰਬਰ 2011 ਚ ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ ਫਫੜੇ ਭਾਈਕੇ ਵਿਖੇ ਆਏ,ਜਿਸ ਤੋਂ ਬਾਅਦ ਉਨ੍ਹਾਂ ਨੇ ਜਨੂੰਨ ਨਾਲ ਕੰਮ ਕੀਤਾ,ਜਿਸ
ਕਰਕੇ ਹੁਣ ਤੱਕ ਸੈਂਕੜੇ ਵਿਦਿਆਰਥੀ ਸਪੋਰਟਸ ਕਰਕੇ ਵੱਖ ਵੱਖ ਵਿਭਾਗਾਂ ਦੇ ਕਾਬਲ ਹੋਏ ਹਨ,ਉਹ ਸਕੂਲ ਸਮੇਂ ਤੋ ਬਾਅਦ ਵੀ ਦੇਰ ਸ਼ਾਮ
ਆਪਣਾ ਸਮਾਂ ਵਿਦਿਆਰਥੀਆਂ ਦੀ ਖੇਡ ਦੇ ਲੇਖੇ ਲਾਉਂਦੇ ਹਨ,ਜਿਸ ਕਰਕੇ ਵੱਡੀਆ ਪ੍ਰਾਪਤੀਆਂ ਆ ਰਹੀਆ ਹਨ।
ਸਕੂਲ ਦੇ ਨਵੇਂ ਆਏ ਪ੍ਰਿੰਸੀਪਲ ਕੁਲਦੀਪ ਸਿੰਘ ਨੇ ਇਸ ਗੱਲ ਤੇ ਮਾਣ ਮਹਿਸੂਸ ਕੀਤਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਚ ਵੀ ਇਸ ਸਕੂਲ
ਦੀਆਂ ਵੱਡੀਆਂ ਪ੍ਰਾਪਤੀਆਂ ਹਨ,ਜਿੰਨ੍ਹਾਂ ਦਾ ਸਿਹਰਾ ਪੀ ਟੀ ਆਈ ਕੁਲਦੀਪ ਸਿੰਘ ਦੇ ਸਿਰ ਜਾਂਦਾ ਹੈ,ਉਨ੍ਹਾਂ ਕਿਹਾ ਕਿ ਸਕੂਲ ਚ ਸ਼ੂਟਿੰਗ ਰੇਂਜ ਤੋ
ਇਲਾਵਾ ਹੁਣ ਆਧੁਨਿਕ ਬਾਸਕਟਬਾਲ ਦਾ ਖੇਡ ਗਰਾਊਂਡ ਵੀ ਡਾਕਟਰ ਅੰਮ੍ਰਿਤਪਾਲ ਗੋਇਲ ਦੀ ਯਾਦ ਵਿੱਚ ਬਣਾਇਆ ਗਿਆ,ਜਿਸ ਵਿੱਚ
ਪਰਿਵਾਰ ਅਤੇ ਦਾਨੀ ਸੱਜਣਾਂ ਦਾ ਵੱਡਾ ਸਹਿਯੋਗ ਰਿਹਾ ਹੈ।
ਪਿਛਲੇਂ ਦਿਨੀ ਇਸ ਖੇਡ ਗਰਾਊਂਡ ਦਾ ਉਦਘਾਟਨ ਕਰਨ ਆਏ ਅੰਤਰਰਾਸ਼ਟਰੀ ਐਥਲੀਟ ਅਤੇ ਮਾਨਸਾ ਦੇ ਐਸ ਡੀ ਐਮ ਸਰਬਜੀਤ ਕੌਰ ਅਤੇ
ਬਾਅਦ ਵਿੱਚ ਸਕੂਲ ਦੇ ਸਮਾਗਮ ਦੌਰਾਨ ਸ਼ਿਰਕਤ ਕਰਨ ਆਏ ਹਲਕਾ ਮਾਨਸਾ ਦੇ ਵਿਧਾਇਕ ਨੇ ਸਕੂਲ ਦੇ ਖੇਡ ਉਪਰਾਲਿਆ ਤੇ ਖੁਸ਼ੀ ਜ਼ਾਹਿਰ
ਕਰਦਿਆਂ ਹਰ ਸਹਿਯੋਗ ਦਾ ਭਰੋਸਾ ਦਿੱਤਾ।
ਜ਼ਿਲ੍ਹਾ ਖੇਡ ਇੰਚਾਰਜ ਪ੍ਰਾਇਮਰੀ ਹਰਦੀਪ ਸਿੱਧੂ ਨੇ ਇਥੋਂ ਦੀਆਂ ਖੇਡ ਉਪਲਬਧੀਆਂ ਦੀ ਚਰਚਾ ਕਰਦਿਆ ਦੱਸਿਆ ਕਿ ਨਵੇ ਸ਼ੈਸਨ ਤੋਂ ਇਥੋ ਦੀ
ਸ਼ੂਟਿੰਗ ਰੇਂਜ ਚੋ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਲੋੜੀਦੀ ਟਰੇਨਿੰਗ ਦਿੱਤੀ ਜਾਵੇਗੀ।























