

ਮਾਨਸਾ 3 ਨਵੰਬਰ(ਸਾਰਾ ਯਹਾ ਹੀਰਾ ਸਿੰਘ ਮਿੱਤਲ ) : ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਉਪ ਪ੍ਰਧਾਨ ਬਲਜੀਤ ਸ਼ਰਮਾ ਜਨਰਲ ਸਕੱਤਰ ਕੰਵਲਜੀਤ ਸ਼ਰਮਾ ਨੇ ਦੱਸਿਆ ਕਿ ਗੋਪ ਅਸ਼ਟਮੀ ਦੇ ਪਵਿੱਤਰ ਦਿਹਾੜੇ ਤੇ ਚੇਅਰਮੈਨ ਸਚਿਨ ਸ਼ਰਮਾ ਜੀ ਦਾ ਮੰਦਿਰ ਵਿਖੇ ਸਵਾਗਤ ਕੀਤਾ ਵਿਧੀਵਤ ਢੰਗ ਨਾਲ ਪੂਜਨ ਕਰਵਾਇਆ । ਇਸ ਸਮੇਂ ਪ੍ਰਧਾਨ ਰਾਮ ਲਾਲ ਸ਼ਰਮਾ ਸਰਪ੍ਰਸਤ ਰਾਜ ਰਤਨ ਸ਼ਰਮਾ, ਕੇਵਲ ਸ਼ਰਮਾ ਨਿਤਿਨ ਖੁੰਗਰ, ਸੁਰਿੰਦਰ ਸ਼ਰਮਾ ਨਾਇਬ, ਕੈਸ਼ੀਅਰ ਕੁਲਵੰਤ ਪਾਵਰਕਾਮ,ਹਰਕਿਸ਼ਨ ਸ਼ਰਮਾ ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਗਊ ਧਨ ਨੂੰ ਸੰਭਾਲਣ ਲਈ ਚੇਅਰਮੈਨ ਸ਼ਰਮਾ ਵੱਲੋਂ ਕੀਤੇ ਜਾ ਰਹੇ ਕਾਰਜ ਬਹੁਤ ਹੀ ਸ਼ਲਾਘਾ ਯੋਗ ਹਨ। ।
ਬ੍ਰਾਹਮਣ ਸਭਾ ਵੱਲੋਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਪ੍ਰਗਟ ਦਿਵਸ ਤੇ ਪੰਜਾਬ ਸਰਕਾਰ ਵੱਲੋਂ ਬੰਦ ਕੀਤੀ ਛੁੱਟੀ ਸ਼ੁਰੂ ਕਰਵਾਉਣ ਲਈ ਵੀ ਚੇਅਰਮੈਨ ਸਚਿਨ ਜੀ ਨੂੰ ਜਾਣੂੰ ਕਰਵਾਇਆ ਗਿਆ। ਇਸ ਮੌਕੇ ਰਵੀ ਰਾਜ ਮੰਗੂ, ਪਵਨ ਸ਼ਰਮਾ,ਰਮੇਸ਼ ਤਿਵਾੜੀ ਧਰਮਵੀਰ ਆਹਲੂਵਾਲੀਆ,ਤਰੁਣ ਕੁਮਾਰ, ਪ੍ਰਵੀਨ ਟੋਨੀ,ਨਵੀਨ ਸੋਨੂੰ,ਸੇਵਕ ਸੰਦਲ,ਗੌਰਵ ਬਜਾਜ ਬਿੱਟੂ ਭੁਪਾਲ,ਕਾਲੂ ਰਾਮ ਬਾਂਸਲ,ਗੋਰਾ ਰਾਮ ਆਦਿ ਹਾਜ਼ਰ ਸਨ ।























