

ਮਾਨਸਾ 14 ਦਸੰਬਰ (ਬਪਸ):ਵਾਤਾਵਰਨ ਦੇ ਵੱਧ ਰਹੇ ਪ੍ਰਦੂਸ਼ਣ ਨੂੰ ਧਿਆਨ ਚ ਰੱਖਦਿਆਂ ਲਕਸਿਤ ਗਰਗ ਨੇ ਆਪਣਾ ਜਨਮ ਦਿਨ ਸਕੂਲ ਚ ਪੌਦਾ ਲਾਕੇ ਮਨਾਇਆ। ਲਕਸਿਤ ਗਰਗ ਦੇ ਪਿਤਾ ਅਮਨਦੀਪ ਸਿੰਘ ਤੇ ਉਸ ਦੀ ਮਾਤਾ ਬਿੰਦੂ ਗੁਪਤਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਲੜਕੇ ਦਾ ਛੇਵਾਂ ਜਨਮ ਦਿਨ ਸੀ ਤਾਂ ਉਸ ਦੇ ਲੜਕੇ ਨੇ ਕਿਹਾ ਕਿ ਉਹ ਆਪਣਾ ਜਨਮ ਦਿਨ ਆਪਣੇ ਸਕੂਲ ਸੇਂਟ ਜੇਵੀਅਰ ਸਕੂਲ ਮਾਨਸਾ ਵਿਖੇ ਪੌਦਾ ਲਗਾ ਕੇ ਮਨਾਏਗਾ। ਉਨ੍ਹਾਂ ਆਪਣੇ ਬੱਚੇ ਨੂੰ ਨਾਲ ਲੈ ਕੇ ਸਕੂਲ ਵਿਖੇ ਪਹੁੰਚੇ। ਜਿੱਥੇ ਸਕੂਲ ਦੇ ਪਿ੍ੰਸੀਪਲ ਹੈਨਰੀ ਜੋਸਫ ਰਾਜ ਅਤੇ ਕਲਾਸ ਇੰਚਾਰਜ ਪ੍ਰਿੰਸੀਆਂ ਦੀ ਹਾਜ਼ਰੀ ਵਿਚ ਸਕੂਲ ਵਿਖੇ ਪੌਦਾ ਲਗਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹੈਨਰੀ ਜੋਸਫ ਰਾਜ ਨੇ ਕਿਹਾ ਕਿ ਜੇਕਰ ਸਾਰੇ ਮਾਪੇ ਅਤੇ ਬੱਚੇ ਇਸ ਤਰ੍ਹਾਂ ਸੋਚਣ ਤੇ ਨਵੇਂ ਪੌਦੇ ਲਾਉਣ ਤਾਂ ਦੂਸਿਤ ਹੋ ਰਹੇ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀ ਲਕਸਿਤ ਗਰਗ ਨੂੰ ਜਨਮ ਦਿਨ ਦੀ ਵਧਾਈ ਦਿੱਤੀ।























