ਬੁਢਲਾਡਾ 20, ਨਵੰਬਰ(ਅਮਨ ਮਹਿਤਾ):ਸਥਾਨਕ ਸ਼ਹਿਰ ਦੀ ਫਸਟ ਕੰਪਿਊਂਟਰ ਐਜੂਕੇਸ਼ਨ ਸੁਸਾਇਟੀ ਦੁਆਰਾ ਸ਼ੁਰੂ ਕੀਤੇ ਮੁਫ਼ਤ ਕੋਰਸ ਦਾ ਸਕਿਲ ਡਿਵੈਲਮੇਟ ਅਧੀਨ ਅੱਜ ਮਹਿਲਾਵਾ ਨੰੁ ਸਰਕਾਰ ਪਾਸੋ ਸਵੇਰੁਜਗਾਰ ਬਣਾਉਣ ਦੇ ਮੰਤਵ ਨਾਲ ਮੁਫਤ ਸਿਖਲਾਈ ਲੇਣ ਦਾ ਉਦਘਾਟਨ ਏHਡੀH ਸੀH ਵਿਕਾਸ ਗੁਰਮੀਤ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਉਨ੍ਹਾਂ ਮੁਫ਼ਤ ਕੋਰਸ ਦੀ ਸਿਖਲਾਈ ਲੈਣ ਆਏ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਇੰਨਾ ਨੂੰ ਕਰਲ ਤੋ ਬਾਅਦ ਆਪਣੇ ਹੱਥੀ ਕੰਮ ਕਰਨ ਅਤੇ ਨੋਕਰੀ ਆਦਿ ਵਗੇਰਾ ਪ੍ਰਾਪਤ ਕਰਲ ਵਿਚ ਕਾਫੀ ਸਹਾਇ ਹੋਣਗੇ।ਉਨਾ ਕੋਰਾ ਦਾ ਜਿਕਰ ਕਰਦਿਆ ਦੱਸਿਆ ਕਿ ਹਿੰਨਾ ਕੋਰਾਸ ਵਿਚ ਮਹਿਲਾਵਾ ਲਈ ਘਰ ਨੂੰ ਸੁੰਦਰ ਅਤੇ ਰੋਸੋਈ ਵਿਚ ਵਧੀਆ ਤਰੀਕੇ ਨਾਲ ਕੋਕਿੰਗ ਕਰਨਾ ਅਤੇ ਦੁਜਾ ਕੋਰਸ ਦਫਤਰੀ ਢਾਚੇ ਨੰੁ ਸਚਾਰੁੰ ਢੰਗ ਨਾਲ ਚਲਾਉਣਾ ਆਦਿ ਸਿਖਲਾਈ ਲੇਣ ਵਾਲੇ ਕੋਰਸ ਕਰਵਾਏ ਜਾ ਰਹੇ ਹਨ।ਸਕਿੱਲ ਡਿਵੈਂਲਮੈਂਟ ਦੇ ਜਿਲ੍ਹਾ ਇੰਚਾਰਜ ਮਨੋਜ਼ ਕੁਮਾਰ ਨੇ ਦੱਸਿਆ ਕਿ ਇਹ ਸਕੀਮ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਆਪਣੇ ਹੱਥੀ ਰੁਜਗਾਰ ਕਰਨ ਅਤੇ ਘਰ ਘਰ ਨੋਕਰੀ ਮਿਲਣ ਦੇ ਮੰਤਵ ਨਾਲ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕੋਰਸ ਲਗਭਗ ਤਿੰਨ ਅਤੇ ਚਾਰ ਮਹੀਨੇ ਦੇ ਹੁੰਦੇ ਹਨ ਜਿਸ ਵਿੱਚ ਸਰਕਾਰ ਵੱਲੋਂ ਵਿਿਦਆਰਥੀ ਨੂੰ ਕੋਰਸ ਮੁਕੰਮਲ ਕਰਨ ਤੋਂ ਬਾਅਦ ਇੱਕ ਸਰਟੀਫਕੇਟ ਵੀ ਜਾਰੀ ਕੀਤਾ ਜਾਦਾ ਹੈ ਅਤੇ ਵਿਿਦਆਰਥੀ ਨੂੰ ਤਜਰਬਾ ਸਰਟ੍ਰੀਫੇਟ ਵੀ ਦਿਤਾ ਜਾਦਾ ਹੈ। ਉਨ੍ਹਾਂ ਦੱਸਿਆ ਕਿ ਕੋਰਸ ਕਰਨ ਸਮੇਂ ਸੁਸਾਇਟੀ ਦੇ ਕੇਦਰ ਤੋ ਜਿਆਦਾ ਦੁਰ ਰਹਿੰਦੇ ਅਤੇ ਵਿਕਲਾਂਗ,ਗਰੀਬ ਮੱਧ ਵਰਗੀ ਪਰਿਵਾਰਾਂ ਨਾਲ ਜੁੜੇ ਵਿਿਦਆਰਥੀਆਂ ਨੂੰ ਵੀ ਸਰਕਾਰ ਪਾਸੋਂ ਇਸ ਸਕੀਮ ਅਧੀਨ ਲਗਭਗ 1000 ਰੁਪਏ ਮਹੀਨਾ ਭੱਤਾ ਦਿੱਤਾ ਜਾਂਦਾ ਹੈ ਅਤੇ ਨੋਕਰੀ ਮਿਲਣ ਤੋਂ ਬਾਅਦ ਵੀ ਸਰਕਾਰ ਵੱਲੋਂ ਵਿਿਦਆਰਥੀ ਨੂੰ ਅਗਲੇ ਦੋ ਮਹੀਨੇ 1500 ਰੁਪਏ ਭੱਤਾ ਦਿੱਤਾ ਜਾਂਦਾ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਬੰਧਕ ਰਾਕੇਸ਼ ਜੈਨ,ਅਸ਼ਵਨੀ ਕੁਮਾਰ ਆਦਿ ਹਾਜਰ ਸਨ।