ਸ਼ੇਰਪੁਰ ਬੇਟ ਦੇ ਨੌਜਵਾਨ ਦੀ ਦੁਬਈ ’ਚ ਮੌਤ

0
3

ਮਾਛੀਵਾੜਾ ਸਾਹਿਬ, 20 ਜੁਲਾਈ (ਸਾਰਾ ਯਹਾ ) – ਨੇੜ੍ਹਲੇ ਪਿੰਡ ਸ਼ੇਰਪੁਰ ਬੇਟ ਦੇ ਨੌਜਵਾਨ ਅਵਤਾਰ ਸਿੰਘ ਦੀ ਦੁਬਈ ਵਿਖੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਅਵਤਾਰ ਕੇਵਲ 25 ਦਿਨ ਪਹਿਲਾਂ ਹੀ ਦੁਬਈ ਵਿਖੇ ਰੁਜ਼ਗਾਰ ਲਈ ਗਿਆ ਸੀ ਅਤੇ ਉਥੇ ਇੱਕ ਸੇਖ਼ ਦੀ ਕੰਪਨੀ ਵਿਚ ਕੰਮ ਕਰ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਦਾ ਦੁਬਈ ਵਿਚ ਜਾ ਕੇ ਦਿਲ ਨਹੀਂ ਲੱਗਿਆ ਜਿਸ ਕਾਰਨ ਉਹ ਜਲਦ ਵਾਪਿਸ ਆਉਣ ਲਈ ਵੀ ਕਹਿ ਰਿਹਾ ਸੀ। ਨੌਜਵਾਨ ਦੇ ਪਿਤਾ ਜਸਵੀਰ ਸਿੰਘ ਅਨੁਸਾਰ ਦੋ ਦਿਨ ਪਹਿਲਾਂ ਉਸਦੀ ਆਪਣੇ ਪੁੱਤਰ ਨਾਲ ਗੱਲ ਹੋਈ ਸੀ ਪਰ ਕੱਲ ਸ਼ਾਮ ਦੁਬਈ ਤੋਂ ਫੋਨ ਆਇਆ ਕਿ ਉਸਦੇ ਲੜਕੇ ਅਵਤਾਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕੰਪਨੀ ਵਲੋਂ ਹਸਪਤਾਲ ’ਚ ਉਸਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਲਾਸ਼ ਭਾਰਤ ਭੇਜਣ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਨੌਜਵਾਨ ਦੀ ਮੌਤ ਨਾਲ ਜਿੱਥੇ ਪਰਿਵਾਰ ਵਿਚ ਗ਼ਮੀ ਵਾਲਾ ਮਾਹੌਲ ਹੈ ਉਥੇ ਪਿੰਡ ਵਿਚ ਵੀ ਸੋਗ ਦੀ ਲਹਿਰ ਫੈਲੀ ਹੋਈ ਹੈ।


 

EDITED BY : SARA YAHA | | Last Updated : 7:30 pm 20 JULY 2018

LEAVE A REPLY

Please enter your comment!
Please enter your name here