ਸ਼ਹਿਰ ਵਿਚਲੇ ਛੱਪੜ ਦੀ ਜਲਦੀ ਹੀ ਬਦਲੇਗੀ ਨੁਹਾਰ

0
4

ਮਾਨਸਾ, 15 ਜੂਨ (ਬਲਜੀਤ ਸ਼ਰਮਾ ): ਡੇਰਾ ਬਾਬਾ ਭਾਈ ਗੁਰਦਾਸ ਦੇ ਨੇੜੇ ਫੈਲੇ ਛੱਪੜ ਦੀ ਸਫ਼ਾਈ ਦਾ ਕੰਮ ਜੋਰਾਂ ਤੇ ਚੱਲ ਰਿਹਾ ਹੈ, ਅਤੇ ਇਸ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਯਮਾਂ ਦੀ ਇਨਬਿਨ ਪਾਲਣਾ ਕਰਦੇ ਹੋਏ ਇਸ ਕੰਮ ਨੂੰ ਸਿਰੇ ਚੜ੍ਹਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਾਨਸਾ ਦੇ ਡਿਪਟੀ ਕਮਿਸ਼ਨਰ ਨੇ ਅੱਜ ਪ੍ਰੈਸ ਨੂੰ ਇਕ ਬਿਆਨ ਜਾਰੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਨਾਲ ਆਉਣ ਵਾਲੇ ਦਿਨਾਂ ਵਿਚ ਰਿਹਾਇਸ਼ੀ ਜਾਂ ਨੀਵੇਂ ਇਲਾਕੇਆਂ ਵਿਚ ਪਾਣੀ ਦੀ ਸਮੱਸਆ ਤੋਂ ਰਾਹਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਬਾਰਸ਼ ਦੇ ਦਿਨਾਂ ਵਿਚ ਇਨ੍ਹਾਂ ਇਲਾਕਿਆਂ ਵਿਚ ਪਾਣੀ ਖੜ੍ਹਾ ਹੋਣ ਦੇ ਨਾਲ ਨਾਲ ਲੋਕਾਂ ਦੇ ਘਰਾਂ ਵਿਚ ਵੀ ਚਲਾ ਜਾਂਦਾ ਸੀ। ਇਸ ਲਈ ਇਸ ਪਾਣੀ ਦੀ ਸਮੱਸਿਆ ਦੇ ਪੁਖਤਾ ਹੱਲ ਦੀ ਜ਼ਰੂਰਤ ਸੀ। ਇਸ ਨੂੰ ਧਿਆਨ ਵਿਚ ਰੱਖਦਿਆਂ ਅਤੇ ਇਸ ਸ਼ਹਿਰ ਨੂੰ ਇਕ ਸੋਹਣੀ ਦਿੱਖ ਪ੍ਰਦਾਨ ਕੀਤੀ ਜਾਵੇਗੀ।


EDITED BY : SARA YAHA | | Last Updated :15 June 2018

LEAVE A REPLY

Please enter your comment!
Please enter your name here