ਮਾਨਸਾ23 ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ )ਪੰਜਾਬ ਅੰਦਰ ਆਉਂਦੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਿਸ ਨੂੰ ਲੈ ਕੇ ਸਰਕਾਰ ਆਪਣੇ ਵੱਲੋਂ ਕੀਤੇ ਗਏ ਸਾਰੇ ਵਾਅਦੇ ਪੂਰੇ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਇਸੇ ਤਹਿਤ ਸਾਰੇ ਵਿਧਾਇਕਾਂ ਨੂੰ ਪੰਜ ਪੰਜ ਕਰੋੜ ਰੁਪਏ ਫੰਡ ਦੇ ਕੇ ਆਪਣੇ ਹਲਕੇ ਦੇ ਵਿਕਾਸ ਲਈ ਕਿਹਾ ਗਿਆ ਹੈ। ਇਸੇ ਲੜੀ ਤਹਿਤ ਮਾਨਸਾ ਹਲਕੇ ਨੂੰ ਵੀ ਇਹ ਗਰਾਂਟ ਮਿਲੀ ਹੈ। ਜਿੱਥੇ ਇਸ ਗਰਾਂਟ ਨਾਲ ਮਾਨਸਾ ਸ਼ਹਿਰ ਹਲਕੇ ਦੇ ਬਹੁਤ ਸਾਰੇ ਕੰਮ ਹੋਣੇ ਹਨ। ਉੱਥੇ ਹੀ ਸ਼ਹਿਰ ਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਮਾਨਸਾ ਅੰਡਰ ਬਰਿੱਜ ਜੋ ਸ਼ਹਿਰ ਦਾ ਇਕ ਧੁਰਾ ਹੈ ਕਿਉਂਕਿ ਬਾਰਸ਼ਾਂ ਦੇ ਦਿਨਾ ਵਿੱਚ ਅੰਡਰਬਰਿਜ ਵਿਚ ਪਾਣੀ ਜਮਾ ਹੋ ਜਾਦਾਸੰਪਰਕ ਦੋਨੋਂ ਹਿੱਸੇ ਨਾਲੋਂ ਘਟ ਜਾਂਦਾ ਹੈ। ਅਤੇ ਭਰੋਸੇਯੋਗ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਰੇਲਵੇ ਫਾਟਕ ਵੀ ਬੰਦ ਹੋਣ ਜਾ ਰਿਹਾ ਹੈ। ਇਸ ਲਈ ਇਸ ਅੰਡਰਬ੍ਰਿਜ ਨੂੰ ਵਧੀਆ ਤਰੀਕੇ ਨਾਲ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਪਿਛਲੇ ਸਮੇਂ ਦੌਰਾਨ ਸਭ ਨੂੰ ਪਤਾ ਹੈ ਇਸ ਅੰਡਰਬ੍ਰਿਜ ਬਾਰੇ ਬਹੁਤ ਸਾਰੇ ਸ਼ਹਿਰ ਵਾਸੀਆਂ ਨੂੰ ਗਿਲਾ ਸੀ ਕਿ ਇਹ ਸਹੀ ਤਰੀਕੇ ਨਾਲ ਨਹੀਂ ਬਣਾਇਆ ਗਿਆ। ਅਤੇ ਫੰਡਾਂ ਦੀ ਵਰਤੋਂ ਵੀ ਸਹੀ ਨਹੀਂ ਕੀਤੀ ਗਈ ਪਰ ਹੁਣ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਸ ਅੰਡਰਬ੍ਰਿਜ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ। ਜਦੋਂ ਇਸ ਸੰਬੰਧੀ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਪਿਛਲੇ ਦਿਨੀਂ ਹੀ ਏਡੀਸੀ ਮਾਨਸਾ ਅਤੇ ਨਗਰ ਕੌਂਸਲ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਹੈ । ਇਕ ਪ੍ਰਾਜੈਕਟ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਸ ਅੰਡਰਬ੍ਰਿਜ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ ਉਨ੍ਹਾਂ ਕਿਹਾ ਕਿ ਇਸ ਬ੍ਰਿਜ ਨੂੰ ਉਨ੍ਹਾਂ ਕਿਹਾ ਕਿ ਇਸ ਅੰਡਰਬ੍ਰਿਜ ਨੂੰ ਚਾਦਰ ਨਾਲ ਢਕਿਆ ਜਾਵੇਗਾ। ਅਤੇ ਦੋਨੋਂ ਪਾਸੇ ਤਿੰਨ ਤਿੰਨ ਫੁੱਟ ਫੁਟਪਾਥ ਬਣਾ ਕੇ ਇਸ ਤਰ੍ਹਾਂ ਤਿਆਰ ਕਰਵਾਇਆ ਜਾਵੇਗਾ ਤਾਂ ਜੋ ਬਾਰਸ਼ਾਂ ਦੇ ਦਿਨਾਂ ਵਿੱਚ ਲੋਕ ਇਸ ਅੰਡਰਬ੍ਰਿਜ ਹੇਠਾਂ ਖੜ੍ਹ ਵੀ ਸਕਦੇ ਹਨ ।ਉਨ੍ਹਾਂ ਕਿਹਾ ਕਿ ਇਕ ਵਧੀਆ ਤਰੀਕੇ ਨਾਲ ਪ੍ਰਾਜੈਕਟ ਰਿਪੋਰਟ ਤਿਆਰ ਕਰਵਾ ਕੇ ਇਸ ਅੰਡਰਬ੍ਰਿਜ ਨੂੰ ਬਣਾਇਆ ਜਾਵੇਗਾ ਕਿਉਂਕਿ ਇਹ ਸ਼ਹਿਰ ਦੀ ਇਕ ਅਹਿਮ ਲੋਡ਼ ਹੈ। ਇਸ ਲਈ ਇਸ ਪ੍ਰੋਜੈਕਟ ਰਿਪੋਰਟ ਨੂੰ ਤਿਆਰ ਕਰਾਉਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਇਸ ਲਈ ਫੰਡ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਅੰਡਰਬ੍ਰਿਜ ਨੂੰ ਸਹੀ ਤਰੀਕੇ ਨਾਲ ਬਣਾਉਣ ਲਈ ਕਾਫੀ ਪੈਸਾ ਖਰਚ ਆਵੇਗਾ ਜਿਸ ਲਈ ਪ੍ਰਬੰਧ ਪੰਜਾਬ ਸਰਕਾਰ ਤੋਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਇਹ ਮਸਲਾ ਪਹਿਲਾਂ ਤੋਂ ਹੀ ਮੇਰੇ ਖ਼ਿਆਲ ਵਿੱਚ ਹੈ। ਜਿਸ ਉੱਪਰ ਕੰਮ ਕਰ ਰਿਹਾ ਸੀ ਅਤੇ ਮੇਰੀ ਕੋਸ਼ਿਸ਼ ਹੈ ਇਸ ਅੰਡਰਬ੍ਰਿਜ ਨੂੰ ਜਲਦੀ ਤੋਂ ਜਲਦੀ ਵਧੀਆ ਤਰੀਕੇ ਨਾਲ ਬਣਾਇਆ ਜਾਵੇ।