ਝੁਨੀਰ 20 ਮਈ (ਦੀਦਾਰ ਦੰਦੀਵਾਲ):ਕੱਲ ਹੋਈਆਂ ਲੋਕ ਸਭਾ ਚੋਣਾਂ ਦੀਆਂ ਵੋਟਾਂ ਨੂੰ ਲੈ ਕੇ ਅੈਤਵਾਰ ਨੂੰ ਦੇਰ ਸਾਮ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵਰਕਰ ਵਿੱਚ ਤੂੰ-ਤੂੰ ਮੈ-ਮੈ ਹੋ ਗਈ ਸੀ ਗੱਲ ਵੱਧਣ ਕਰਕੇ ਇੱਟਾਂ-ਰੋੜੇ ਵੀ ਚੱਲੇ। ਜਾਣਕਾਰੀ ਅਨੁਸਾਰ ਪਿੰਡ ਚੈਨੇਵਾਲਾ ਵਿਖੇ ਲਗਭਗ ਛੇ ਵਜੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵਰਕਰ ਵੋਟਾਂ ਨੂੰ ਲੈ ਕੇ ਆਪਸ ਵਿੱਚ ਤਕਰਾਰਬਾਜ਼ੀ ਹੋਈ ਅਤੇ ਇੱਟਾਂ ਰੋੜੇ ਚੱਲੇ ।ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸਖਦੇਵ ਸਿੰਘ ਚੈਨੇਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਸ਼ਰੇਆਮ ਧੱਕੇਸ਼ਾਹੀ ਕੀਤੀ ।ਸਾਡੇ ਵਰਕਰਾਂ ਤੇ ਹਮਲਾ ਕੀਤਾ ਗਿਆ ।ਸਾਡੇ ਵਰਕਰ ਮੰਦਰ ਸਿੰਘ, ਬਹਾਦਰ ਸਿੰਘ ਸ਼ਾਂਤਮਈ ਢੰਗ ਨਾਲ ਵੋਟਾਂ ਪੋਲ ਕਰਵਾ ਰਹੇ ਸਨ ਇਨ੍ਹਾਂ ਨਾਲ ਕਾਂਗਰਸੀ ਵਰਕਰਾਂ ਵੱਲੋਂ ਧੱਕੇਸ਼ਾਹੀ ਕੀਤੀ ਗਈ ।ਇੰਨਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ ।ਕਾਂਗਰਸ ਪਾਰਟੀ ਦੇ ਆਗੂ ਅਤੇ ਸਰਪੰਚ ਬਲਵਿੰਦਰ ਸਿੰਘ ਚੈਨੇਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਵਰਕਰ ਰਾਜਬੀਰ ਸਿੰਘ, ਗੁਰਪਿਆਰ ਸਿੰਘ, ਜਗਜੀਤ ਸਿੰਘ ,ਅਮਰਜੀਤ ਕੌਰ ਜੋ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਦਾਖਲ ਹਨ ਇਨ੍ਹਾਂ ਤੇ ਹਮਲਾ ਕੀਤਾ ਗਿਆ ਹੈ ।ਸਾਡੇ ਤੇ ਲਗਾਏ ਗਏ ਦੋਸ਼ ਬਿਲਕੁਲ ਗਲਤ ਹਨ ਕੋਈ ਧੱਕੇਸ਼ਾਹੀ ਨਹੀਂ ਕੀਤੀ ।ਥਾਣਾ ਮੁਖੀ ਝੁਨੀਰ ਹਰਜੀਤ ਸਿੰਘ ਮਾਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਚੈਨੇਵਾਲਾ ਵਿਖੇ ਦੋਵੇਂ ਪਾਰਟੀਆਂ ਦੀ ਆਪਸੀ ਤਕਰਾਰ ਬਾਜ਼ੀ ਹੋਈ ਹੈ । ਝੁਨੀਰ ਪੁਲਸ ਬਿਆਨ ਲੈਕੇ ਬਣਦੀ