

ਸਰਦੂਲਗੜ੍ਹ, (ਸਾਰਾ ਯਹਾ,(ਬਲਜੀਤ ਪਾਲ) 2 ਮਈ : ਲੋਕ ਸਭਾ ਦੀਆਂ ਚੋਣਾਂ ਦਾ ਕੰਮ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ ਜਿਸ ਦੇ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ (IAS) ਜੀ ਅਤੇ ਸ਼੍ਰੀ ਲਾਤੀਫ਼ ਅਹਿਮਦ ਐਸਡੀਐਮ ਸਾਹਿਬ (PCS) ਸਰਦੂਲਗੜ੍ਹ ਜੀ ਦਾ ਸੰਦੇਸ਼ ਵੋਟਰਾਂ ਨੂੰ ਪਹੁੰਚਾਉਣ ਲਈ ਇੱਕ ਜਾਗਰੂਕ ਕਰਨ ਵਾਲੀ ਵੈਨ ਦਾ ਪ੍ਰਬੰਧ ਕੀਤਾ ਗਿਆ ਹੈ ।ਇਸ ਦੁਆਰਾ ਸੰਦੇਸ਼ ਇਹ ਦਿੱਤਾ ਗਿਆ ਕਿ ਨਵੇਂ ਵੋਟਰਾਂ ਨੇ ਵੱਧ ਤੋਂ ਵੱਧ ਵੋਟਾਂ ਬਣਾਉਣੀਆਂ ਹਨ ਅਤੇ ਵੱਧ ਤੋਂ ਵੱਧ ਵੋਟਾਂ ਦੇ ਵਿੱਚ ਸ਼ਮੂਲੀਅਤ ਕਰਨੀ ਹੈ ।ਇਸ ਤੋਂ ਇਲਾਵਾ ਇਸ ਵਾਰ ਬਜ਼ੁਰਗ ਵੋਟਰਾਂ ਤੇ ਅਪਾਹਜ ਵੋਟਰਾਂ ਦਾ ਬਹੁਤ ਹੀ ਖਾਸ ਖਿਆਲ ਰੱਖਿਆ ਜਾਵੇਗਾ ਅਤੇ ਅਜਿਹੇ ਵੋਟਰਾਂ ਦੀ ਸਹੂਲਤ ਅਤੇ ਸੁਵਿਧਾ ਲਈ ਹਰ ਸੰਭਵ ਕੋਸ਼ਿਸ ਵਲੰਟੀਅਰ ਕਰਨਗੇ।ਇਸ ਦੌਰਾਨ ਲੋਕਾਂ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਛੋਟੀਆਂ ਛੋਟੀਆਂ ਕਲਿੱਪਾਂ ਦਾ ਆਨੰਦ ਲਿਆ ਅਤੇ ਗੱਲ ਨੂੰ ਸਮਝਣ ਦੀ ਵੀ ਕੋਸ਼ਿਸ਼ ਕੀਤੀ।ਇਹ ਵੈਨ ਕੋਟ ਧਰਮੂ ਦੇ ਬੱਸ ਸਟੈਂਡ ਅਤੇ ਸਕੂਲ ,ਝੁਨੀਰ ਦੇ ਬੱਸ ਸਟੈਂਡ ਅਤੇ ਸਕੂਲ ,ਫੱਤਾ ਮਾਲੋਕਾ ਦੇ ਬੱਸ ਸਟੈਂਡ ਸਕੂਲ ਅਤੇ ਪਿੰਡ ,ਸਰਦੂਲੇਵਾਲਾ ਦੇ ਪਿੰਡ ਅਤੇ ਬੱਸ ਸਟੈਂਡ ,ਸਰਦੂਲਗੜ੍ਹ ਦੇ ਬੱਸ ਸਟੈਂਡ ਗਰਲਜ਼ ਸਕੂਲ ਅਤੇ ਮੁੰਡਿਆਂ ਵਾਲੇ ਸਕੂਲ, ਸ਼ਹਿਰ ਤੋਂ ਇਲਾਵਾ ਕਰੰਡੀ ਦੇ ਸਕੂਲ ਅਤੇ ਸੱਥ ਵਿੱਚ ਸਵੀਪ ਪ੍ਰੋਗਰਾਮ ਅਧੀਨ ਪ੍ਰੋਗਰਾਮ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ।ਇਸ ਵੈਨ ਦੇ ਨਾਲ ਸਰਦੂਲਗੜ੍ਹ ਦੀ ਟੀਮ ਦੇ ਨੋਡਲ ਅਫ਼ਸਰ ਸ੍ਰੀ ਹਰਿੰਦਰ ਸਿੰਘ ਭੁੱਲਰ ਪ੍ਰਿੰਸੀਪਲ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਫੱਤਾ ਮਾਲੋਕਾ, ਸ੍ਰੀ ਸੁਖਰਾਜ ਸਿੰਘ ਸੰਦੋਹਾ ਮੁੱਖ ਅਧਿਆਪਕ ਚਹਿਲਾਂ ਵਾਲੀ( ਸਟੇਟ ਐਵਾਰਡੀ ),ਸ੍ਰੀ ਤਰਲੋਕ ਸਿੰਘ (BEE),ਸ੍ਰੀਮਤੀ ਸਰੋਜ ਬਾਲਾ ਬੀਪੀਈਓ ,ਸ੍ਰੀਮਤੀ ਨੀਲਮ ਰਾਣੀ ਸੁਪਰਵਾਈਜ਼ਰ ,ਸ੍ਰੀਮਤੀ ਰਿੰਕੂ ਹਿੰਦੀ ਮਿਸਟ੍ਰੈੱਸ ਨੋਡਲ ਅਫ਼ਸਰ ਫੱਤਾ ਮਾਲੋਕਾ ‘,ਸ੍ਰੀਮਤੀ ਮਲਕੀਤ ਕੌਰ ਐੱਸ ਐੱਸ ਮਿਸਟ੍ਰੈੱਸ ,ਸ੍ਰੀ ਕੰਵਲਜੀਤ ਸਿੰਘ ਲੈਕਚਰਾਰ ਕਮਿਸਟਰੀ ਅਤੇ ਸ੍ਰੀ ਰਾਮ ਸਿੰਘ ਜੀ ਕਰੰਡੀ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ ।






















