*ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਿਟਰਨਿੰਗ ਅਧਿਕਾਰੀ ਬੁਢਲਾਡਾ ਨੇ ਕੀਤੀ ਮਾਸਟਰ ਟ੍ਰੇਨਰਾਂ ਨਾਲ ਅਹਿਮ ਮੀਟਿੰਗ*

0
32

ਮਾਨਸਾ, 15 ਜਨਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ) :  ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਬੁਢਲਾਡਾ ਸ਼੍ਰੀ ਕਾਲਾ ਰਾਮ ਕਾਂਸਲ ਵੱਲੋਂ ਵਿਧਾਨ ਸਭਾ ਹਲਕਾ 98-ਬੁਢਲਾਡਾ ਦੇ ਮਾਸਟਰ ਟ੍ਰੇਨਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸ਼੍ਰੀ ਕਾਲਾ ਰਾਮ ਕਾਂਸਲ ਨੇ ਬੁਢਲਾਡਾ ਹਲਕੇ ਲਈ ਨਿਯੁਕਤ ਕੀਤੇ ਗਏ 18 ਮਾਸਟਰ ਟ੍ਰੇਨਰਾਂ ਨੂੰ ਈ.ਵੀ.ਐਮ. (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਅਤੇ ਵੀ.ਵੀ.ਪੈਟ (ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੈਲ) ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।  ਰਿਟਰਨਿੰਗ ਅਫ਼ਸਰ ਨੇ ਮਾਸਟਰ ਟ੍ਰੇਨਰਾਂ ਨੂੰ ਹਦਾਇਤ ਕੀਤੀ ਚੋਣਾਂ ਦੌਰਾਨ ਪੋਲਿੰਗ ਅਮਲੇ ਦੀ ਬਹੁਤ ਹੀ ਵੱਡੀ ਭੁਮਿਕਾ ਹੁੰਦੀ ਹੈ। ਇਸ ਲਈ ਪੋਲਿੰਗ ਅਮਲੇ ਨੂੰ ਵਿਸਥਾਰ ਪੂਰਵਕ ਸਾਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਚੋਣਾਂ ਦੌਰਾਨ ਕਿਸੇ ਵੀ ਕਿਸਮ ਦੀ ਗਲਤੀ ਦੀ ਸੰਭਾਵਨਾ ਨਾ ਰਹੇ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਨਿਰਪੱਖ ਅਤੇ ਸ਼ਾਂਤਮਈ ਚੋਣਾ ਕਰਵਾਉਣ ਦਾ ਮੰਤਵ ਪੂਰਾ ਹੋ ਸਕੇ। ਉਨ੍ਹਾਂ ਦੱਸਿਆ ਕਿ ਮਾਸਟਰ ਟ੍ਰੇਨਰਾਂ ਵੱਲੋਂ ਪੋਲਿੰਗ ਸਟਾਫ਼ ਨੂੰ ਟ੍ਰੇਨਿੰਗ ਦੇਣ ਲਈ 15 ਕਮਰੇ ਬਣਾਏ ਗਏ ਹਨ ਅਤੇ ਕਮਰਾ ਵਾਈਜ਼ ਹੀ ਪੋਲਿੰਗ ਸਟਾਫ਼ ਨੂੰ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਪੋਲਿੰਗ ਸਟਾਫ਼ ਅਤੇ ਮਾਸਟਰ ਟ੍ਰੇਨਰਾਂ ਨੂੰ ਵੀ ਹਦਾਇਤ ਕੀਤੀ ਕਿ ਟ੍ਰੇਨਿੰਗ ਦੌਰਾਨ ਆਪਣੀ ਡਿਊਟੀ ਸਬੰਧੀ ਹਰ ਬਾਰੀਕੀ ਤੋਂ ਭਲੀ ਭਾਂਤ ਜਾਣੂ ਹੋ ਜਾਣ ਕਿਉਂਕਿ ਚੋਣਾਂ ਦੌਰਾਨ ਕਿਸੇ ਵੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

LEAVE A REPLY

Please enter your comment!
Please enter your name here