ਵਿਦਿਅਕ ਮੁਕਾਬਲਿਆਂ ਚੋ ਮੋਹਰੀ ਬੱਚਿਆਂ ਦਾ ਕੀਤਾ ਗਿਆ ਮੈਡਲਾਂ ਨਾਲ ਸਨਮਾਨ

0
12

ਮਾਨਸਾ 21 ਨਵੰਬਰ : ਸਿੱਖਿਆ ਵਿਭਾਗ ਵੱਲ੍ਹੋ ਕਰਵਾਏ ਗਏ ਵਿੱਦਿਅਕ ਮੁਕਾਬਲਿਆਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਕੱਲ੍ਹੋ ਨੇ ਕਲੱਸਟਰ
ਭਾਈ ਦੇਸਾ ਵਿੱਚੋਂ ਮੋਹਰੀ ਸਥਾਨ ਪ੍ਰਾਪਤ ਕੀਤਾ। ਜੇਤੂ ਬੱਚਿਆਂ ਨੂੰ ਉਘੇ ਸਮਾਜ ਸੇਵੀ ਬਲਵਿੰਦਰ ਸਿੰਘ ਕੱਲ੍ਹੋ, ਮੈਂਬਰ ਪੰਚਾਇਤ ਬੂਟਾ ਸਿੰਘ, ਜੱਸਾ
ਸਿੰਘ ਨੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਕਰਦਿਆਂ ਉਨ੍ਹਾਂ ਦੀ ਹੋਸਲਾ ਅਫਜਾਈ ਕੀਤੀ।
ਇਨ੍ਰਾਂ ਮੁਕਾਬਲਿਆਂ ਤਹਿਤ ਪ੍ਰਭਜੋਤ ਕੌਰ ਨੇ ਸੁੰਦਰ ਲਿਖਾਈ ਕਲਮ ਵਿੱਚੋ ਪਹਿਲਾ, ਰੇਸ਼ਮਾ ਕੌਰ ਨੇ ਸੁੰਦਰ ਲਿਖਾਈ ਅੰਗਰੇਜ਼ੀ ਅਤੇ ਖੁਸ਼ਦੀਪ
ਕੌਰ ਨੇ ਪੰਜਾਬੀ ਪੜ੍ਹਨ ਮੁਕਾਬਲੇ ਵਿੱਚੋ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋ ਇਲਾਵਾ ਪਹਾੜੇ ਦੇ ਮੁਕਾਬਲਿਆਂ ਵਿੱਚੋ ਪਹਿਲੀ ਕਲਾਸ ਤੋਂ ਲੈਕੇ
ਪੰਜਵੀਂ ਕਲਾਸ ਤੱਕ ਕਰਮਵਾਰ ਖੁਸ਼ਪ੍ਰੀਤ ਕੌਰ,ਹਰਮਨਜੋਤ ਕੌਰ,ਜਸ਼ਨਦੀਪ ਕੌਰ,ਬੇਅੰਤ ਕੌਰ,ਲਵਪ੍ਰੀਤ ਕੌਰ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।
ਕਵਿਤਾ ਮੁਕਾਬਲੇ ਚ ਅਰਸ਼ਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਕੂਲ ਮੁੱਖੀ ਗੁਰਪਾਲ ਸਿੰਘ, ਗੁਰਦੀਪ ਸਿੰਘ,ਊਸ਼ਾ ਰਾਣੀ,ਪਰਮਜੀਤ ਕੌਰ ਹਾਜ਼ਰ ਸਨ,ਜ਼ਿਲ੍ਹਾ ਖੇਡ ਇੰਚਾਰਜ ਹਰਦੀਪ ਸਿੰਘ ਸਿੱਧੂ
ਅਤੇ ਸੈਂਟਰ ਹੈੱਡ ਟੀਚਰ ਅਮਨਦੀਪ ਸਿੰਘ ਭਾਈ ਦੇਸਾ ਨੇ ਬੱਚਿਆਂ ਨੂੰ ਵਧਾਈ ਦਿੱਤੀ।

LEAVE A REPLY

Please enter your comment!
Please enter your name here