ਵਾਤਾਵਰਨ ਦਿਵਸ ਮਨਾਇਆ ਗਿਆ

0
8

ਮਾਨਸਾ 7 ਜੂਨ(ਸਾਰਾ ਯਹਾ,(BPS):ਗੁਰੂ ਗੋਬਿੰਦ ਸਿੰਘ ਆਈ ਟੀ ਆਈ  ਭੈਣੀ ਬਾਘਾ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੋਕੇ ਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਰਘੁਵੀਰ ਸਿੰਘ ਮਾਨ  ਵੱਲੋ ਸੰਸਥਾ ਵਿੱਚ ਵੱਖ ਵੱਖ ਥਾਵਾਂ ਤੇ ਬੂਟੇ ਲਗਾ ਕੇ ਇਸ ਦਿਵਸ ਨੂੰ ਮਨਾਉਣ ਵਿੱਚ ਸੰਸਥਾਂ ਦਾ ਭਰਪੂਰ ਸਹਿਯੋਗ ਦਿੱਤਾ ਗਿਆ। ਉਹਨਾਂ ਦੱਸਿਆ ਕਿ ਕਿਸ ਤਰਾਂ ਪੌਦੇ ਮਨੱਖਾਂ ਦੁਆਰਾ ਛੱਡੀ ਹੋਈ ਕਾਰਬਨ ਡਾਈਆਕਸਾਈਡ ਨੂੰ ਅਤੇ ਹੋਰ ਵਾਧੂ ਬਾਲਣਾਂ ਦੇ ਧੂਏ ਨੂੰ ਸੋਖ ਕੇ ਧਰਤੀ ਉੱਤੇ ਵਧ ਰਹੇ ਤਾਪਮਾਨ ਨੂੰ ਘਟਾ ਕੇ ਇਨਸਾਨ ਦੇ ਰਹਿਣ ਯੋਗ ਬਣਾਉਦੇ ਹਨ। ਇਥੋ ਤਕ ਕਿ ਇਹ ਪੌਦੇ ਧਰਤੀ ਦੀ ਉਪਰਲੀ ਪਰਤ ਨੂੰ ਬਚਾ ਕੇ ਰੱਖਦੇ ਹਨ ਅਤੇ ਪਾਣੀ ਦੇ ਪੱਧਰ ਨੂੰ ਨੀਚੇ ਜਾਣ ਤੋਂ ਰੋਕਦੇ ਹਨ।ਇਸ ਮੌਕੇ ਤੇ ਬੋਲਦਿਆਂ ਮਾਨ ਸ ਨੇ ਦੱਸਿਆ ਕਿ ਇਸ ਸੰਸਥਾ ਦੁਆਰਾ ਪਹਿਲਾਂ ਹੀ ਮਾਨਸਾ ਕੈਂਚੀਆਂ ਚੋਕ ਦੇ ਚਾਰੇ ਪਾਸੇ ਡਿਵਾਈਡਰਾਂ ਦਾ ਨਵੀਨੀਕਰਨ ਕੀਤਾ ਅਤੇ ਉਥੇ ਕਈ ਤਰਾਂ ਦੇ ਬੂਟੇ ਲਗਾ ਕੇ ਨਾ ਸਿਰਫ ਚੋਂਕ ਨੂੰ ਹਰਿਆਲੀ ਪ੍ਰਦਾਨ ਕੀਤੀ ਬਲਕੇ ਮਾਨਸਾ ਵਿੱਚ ਹੋਣ ਵਾਲੀ ਐਂਟਰੀ ਨੂੰ ਵੀ ਸੁੰਦਰ ਦਿੱਖ ਪ੍ਰਦਾਨ ਕੀਤੀ। ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਮਨਜੀਤ ਸਿੰਘ ਜੀ ਨੇ ਉਨ੍ਹਾਂ ਨੇ ਸੰਸਥਾ ਨੂੰ ਸ਼ੁਰੂ ਕਰਨ ਤੋਂ ਬਾਅਦ ਸੰਸਥਾ ਵਿਖੇ ਹਰਿਆਲੀ ਦਾ ਖਾਸ ਧਿਆਨ ਦਿੱਤਾ ਜਗ੍ਹਾਂ ਜਗ੍ਹਾਂ ਤੇ ਛੋਟੇ ਛੋਟੇ ਬੂਟੇ ਲਗਾਏ ਜੋ ਕਿ ਅੱਜ ਵੱਡੇ ਦਰਖੱਤ ਬਣ ਚੁੱਕੇ ਹਨ। ਜਿਨ੍ਹਾਂ ਦੀਆਂ ਛਾਵਾਂ ਅਸੀਂ ਮਾਨਦੇ ਹਾਂ ਸਾਨੂੰ ਸਿਰਫ ਵਾਤਰਵਰਨ ਦਿਵਸ ਵਾਲੇ ਦਿਨ ਨਹੀਂ ਹਰ ਰੋਜ ਇੱਕ ਬੂਟਾ ਜਰੂਰ ਲਗਾਉਣਾ ਚਾਹੁੰਦਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਗਲੋਬਲ ਵਾਰਮਿੰਗ ਦੇ ਭੈੜੇ ਪ੍ਰਭਾਵਾਂ ਤੋਂ ਬਚ ਸਕਣ। ਇਸ ਮੋਕੇ ਤੇ ਪ੍ਰਿੰਸਪਲ ਅਮਨਦੀਪ ਗਰਗ, ਮੋਹਨਦੀਪ ਸਿੰਘ, ਐਨ ਐਸ ਐਸ ਦੇ ਪ੍ਰੋਗਰਾਮ ਅਫਸਰ ਸ਼ਰਨਦੀਪ ਸਿੰਘ ਤੋਂ ਇਲਾਵਾ ਸੰਸਥਾ ਦੇ ਵਿਦਿਆਰਥੀ ਮੌਜੂਦ ਸਨ।

LEAVE A REPLY

Please enter your comment!
Please enter your name here