ਵਾਤਾਵਰਣ ਨੂੰ ਹਰਿਆਵਲ ਅਤੇ ਆਕਸੀਜਨ ਭਰਪੂਰ ਬਣਾਉਣ ਲਈ ਪੌਦੇ ਲਗਾਏ ਜਾਣ : ਵਿਜੇ ਇੰਦਰ ਸਿੰਗਲਾ

0
4

ਮਾਨਸਾ, 14 ਅਗਸਤ (ਬਲਜੀਤ ਸ਼ਰਮਾ ) : ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਆਕਸੀਜਨ ਭਰਪੂਰ ਬਣਾਉਣ ਲਈ ਪੌਦੇ ਲਗਾਉਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਅਤੇ ਇਸ ਕਾਰਜ ਵਿੱਚ ਹਰੇਕ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਬਲਿਕ ਵਰਕਸ ਤੇ ਤਕਨੀਕੀ ਸੂਚਨਾ ਮੰਤਰੀ ਪੰਜਾਬ ਸ਼੍ਰੀ ਵਿਜੇ ਇੰਦਰ ਸਿੰਗਲਾ ਨੇ ਖਿਆਲਾ ਕਲਾਂ ਵਿਖੇ ਭੀਖੀ-ਸੁਨਾਮ ਰੋਡ ‘ਤੇ ਪੌਦੇ ਲਗਾਉਂਦਿਆਂ ਕੀਤਾ। ਇਸ ਦੌਰਾਨ ਸ਼੍ਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿੱਚ 50 ਦੇ ਕਰੀਬ ਪੌਦੇ ਲਗਾਏ ਗਏ।
  ਸ਼੍ਰੀ ਵਿਜੇ ਇੰਦਰ ਸਿੰਗਲਾ ਨੇ ਖ਼ਾਸ ਤੌਰ ‘ਤੇ ਕਿਹਾ ਕਿ ਵਾਤਾਵਰਨ ਨੂੰ ਹਰਿਆਵਲ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਪੌਦੇ ਲਗਾ ਕੇ ਉਨ੍ਹਾਂ ਨਾਲ ਟਰੀ ਗਾਰਡ ਵੀ ਲਗਾਏ ਜਾਣ, ਤਾਂ ਜੋ ਪੌਦੇ ਸੁਰੱਖਿਅਤ ਰਹਿ ਸਕਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਵੀ ਹੋ ਸਕੇ। ਉਨ੍ਹਾਂ ਡੀਸੀ ਅਤੇ ਐਸ.ਐਸ.ਪੀ.ਨੂੰ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਪੌਦੇ ਲਗਾਏ ਜਾਣ, ਤਾਂ ਜੋ ਆਕਸੀਜਨ ਦੀ ਕਮੀ ਨਾਲ ਬੱਚਿਆਂ ਨੂੰ ਕੋਈ ਦਿੱਕਤ ਨਾ ਆਵੇ।
ਇਸ ਮੌਕੇ ਕੈਬਨਿਟ ਮੰਤਰੀ ਨੇ ਮਾਨਸਾ ਵਾਸੀਆਂ ਅਤੇ ਨਗਰ ਕੌਂਸਲ ਪ੍ਰਧਾਨ ਸ਼੍ਰੀ ਮਨਦੀਪ ਸਿੰਘ ਗੋਰਾ ਨਾਲ ਵੀ ਗੱਲਬਾਤ ਕੀਤੀ ਅਤੇ ਜਿੱਥੇ ਉਨ੍ਹਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਪ੍ਰਤੀ ਆਸਵਾਸਨ ਦਿਵਾਇਆ, ਉਥੇ ਜਲਦੀ ਹੀ ਜਿੰਮ ਖੋਲ੍ਹਣ ਦਾ ਵੀ ਫੈਸਲਾ ਕੀਤਾ, ਤਾਂ ਜੋ ਨੌਜਵਾਨ ਗਲਤ ਰਾਹੇ ਨਾ ਪੈ ਕੇ ਕਸਰਤ ਅਤੇ ਖੇਡਾਂ ਵੱਲ ਆਪਣਾ ਰੁਝਾਨ ਦਿਖਾਉਣ।
ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਐਸ.ਐਸ.ਪੀ. ਸ਼੍ਰੀ ਮਨਧੀਰ ਸਿੰਘ ਤੋਂ ਇਲਾਵਾ ਹੋਰ ਵੀ ਸਖ਼ਸ਼ੀਅਤਾਂ ਮੌਜੂਦ ਸਨ।


EDITED BY : SARA YAHA | | Last Updated :7:40 pm 14 august 2018

LEAVE A REPLY

Please enter your comment!
Please enter your name here