
ਮਾਨਸਾ (ਜੋਨੀ ਜਿੰਦਲ) : ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਸ਼ਹਿਰ ਦੇ ਉੱਘੇ ਸਰਜਨ ਡਾ: ਟੀ.ਪੀ.ਐਸ.ਰੇਖੀ ਜੀ ਦੀ ਅਗਵਾਈ ਹੇਠ ਮਾਨਸਾ ਤੋਂ ਭੀਖੀ ਤੱਕ ਸਾਇਕਲਿੰਗ ਕੀਤੀ। ਇਹ ਜਾਣਕਾਰੀ ਦਿੰਦੇ ਹੋਏ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਗਰੁੱਪ ਦੇ ਮੈਂਬਰਾਂ ਦਾ ਹਰ ਰੋਜ ਵੱਖਰੇ ਸਥਾਨਾਂ ਤੇ ਜਾਣ ਦਾ ਮਕਸਦ ਲੋਕਾਂ ਵਿੱਚ ਸਾਇਕਲਿੰਗ ਦਾ ਪ੍ਚਾਰ ਕਰਨਾਂ ਹੈ ਸਾਇਕਲ ਗਰੁੱਪ ਦੇ ਮੈਂਬਰ ਲਗਾਤਾਰ ਇਹ ਪ੍ਚਾਰ ਪਿਛਲੇ ਤਿੰਨ ਸਾਲ ਤੋਂ ਕਰ ਰਹੇ ਹਨ।
ਡਾ: ਟੀ.ਪੀ.ਐਸ.ਰੇਖੀ ਜੋ ਕਿ ਕਾਫੀ ਸਮੇਂ ਤੋਂ ਸਾਇਕਲ ਗਰੁੱਪ ਨਾਲ ਜੁੜੇ ਹੋਏ ਹਨ ਨੇ ਇਸ ਮੌਕੇ ਜਾਗਰੁਕ ਕਰਦਿਆਂ ਕਿਹਾ ਕਿ ਅੱਜ ਮਾਲਵਾ ਖੇਤਰ ਕੈਂਸਰ ਵਰਗੀਆਂ ਬੀਮਾਰੀਆਂ ਦੀ ਚਪੇਟ ਵਿੱਚ ਹੈ ਇਸਦਾ ਕਾਰਣ ਜਿੱਥੇ ਲੋਕਾਂ ਦਾ ਮਾੜਾ ਖਾਣ ਪੀਣ ਅਤੇ ਕਸਰਤ ਨਾ ਕਰਨਾ ਹੈ ਉਸ ਦੇ ਨਾਲ ਹੀ ਪ੍ਦੂਸ਼ਨ ਇੱਕ ਵੱਡਾ ਕਾਰਣ ਹੈ। ਅੱਜ ਹਰ ਘਰ ਵਿੱਚ ਇੱਕ ਦੋ ਕਾਰਾਂ ਦੋ ਤਿੰਨ ਸਕੂਟਰ ਹਨ ਅਸੀ ਛੋਟੇ ਛੋਟੇ ਕੰਮ ਵੀ ਸਕੂਟਰ ਜਾਂ ਕਾਰ ਤੇ ਹੀ ਕਰਦੇ ਇਹਨਾਂ ਵਹੀਕਲਾਂ ਦੇ ਚੱਲਣ ਨਾਲ ਪ੍ਦੂਸ਼ਨ ਹੁੰਦਾ ਹੈ ਪਰ ਜੇਕਰ ਅਸੀ ਲੋਕ ਘੱਟੋ ਘੱਟ ਲੋਕਲ ਕੰਮਾਂ ਲਈ ਸਾਇਕਲ ਦੀ ਵਰਤੋਂ ਕਰਨੀ ਸ਼ੁਰੂ ਕਰੀਏ ਤਾਂ ਇਹ ਪ੍ਦੂਸ਼ਨ ਨੂੰ ਕੰਟਰੋਲ ਕਰਨ ਵਿੱਚ ਵੱਡਾ ਯੋਗਦਾਨ ਹੋਵੇਗਾ। ਇਸ ਦੀ ਵਰਤੋਂ ਨਾਲ ਸਾਡੀ ਕਸਰਤ ਵੀ ਜੋਵੇਗੀ ਜਿਸ ਨਾਲ ਸਿਹਤ ਠੀਕ ਰਹਿੰਦੀ ਹੈ। ਬਲਵਿੰਦਰ ਕਾਕਾ ਪ੍ਧਾਨ ਨੇ ਡਾ: ਸ਼ਰਮਾਂ ਦਾ ਭੀਖੀ ਵਿਖੇ ਪੋ੍ਗਰਾਮ ਰੱਖਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਭੀਖੀ ਦੇ ਲੋਕਾਂ ਨੂੰ ਵੀ ਸਾਇਕਲ ਗਰੁੱਪ ਬਣਾ ਕੇ ਸਾਇਕਲਿੰਗ ਲਈ ਲੋਕਾਂ ਨੂੰ ਜਾਗਰੁਕ ਕਰਨਾਂ ਚਾਹੀਦਾ ਹੈ।
ਇਸ ਮੌਕੇ ਵਿੱਕੀ ਅਨੰਦ,ਰੋਕੀ ਸ਼ਰਮਾਂ,ਹਰਜੀਤ ਸਿੰਘ,ਸ਼ਵੀ ਚਹਿਲ,ਡਾ: ਵਰੁਣ ਮਿੱਤਲ,ਸੰਜੀਵ ਮਾਸਟਰ,ਅਮਨ ਲੈਬ,ਜਰਨੈਲ ਸਿੰਘ,ਸਮਨਦੀਪ ਕੌਰ,ਸੋਹਣ ਲਾਲ,ਪੁਸ਼ਪਿੰਦਰ ਖੁਰਮੀ,ਭੀਮ ਕੋਟਲੀ ਸਮੇਤ ਮੈਂਬਰ ਹਾਜਰ ਸਨ।
EDITED BY : SARA YAHA | | Last Updated : 7:15 pm 15 October 2018
EDITED BY : SARA YAHA | | Last Updated : 7:15 pm 15 October 2018






















