*ਵਰਲਡ ਏਡਜ਼ ਦਿਵਸ: ਮਾਨਸਾ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਦਿਖਾਇਆ ਜਜ਼ਬਾ, ਜੇਤੂਆਂ ਨੂੰ ਕੀਤਾ ਸਨਮਾਨਿਤ*

0
39

ਮਾਨਸਾ 2 ਦਸੰਬਰ   (ਸਾਰਾ ਯਹਾਂ/ਮੁੱਖ ਸੰਪਾਦਕ) :ਰਾਜ ਵਿਦਿੱਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ , ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਜੀ ਅਤੇ ਉਪ ਜਿਲਾ ਸਿੱਖਿਆ ਅਫਸਰ ਪਰਮਜੀਤ ਸਿੰਘ ਭੋਗਲ ਜੀ ਦੀ ਅਗਵਾਈ ਹੇਠ ਸਕੂਲ ਆਫ਼ ਐਮੀਨੈਸ ਲੜਕੇ ਮਾਨਸਾ  ਵਿਖੇ 1 ਦਸੰਬਰ ਨੂੰ ਵਰਲਡ ਏਡਜ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਕੂਲੀ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਵੱਖ ਵੱਖ ਮੁਕਾਬਲੇ ਕਰਵਾਏ ਗਏ ।

ਇਸ ਸੰਬੰਧੀ ਜਾਣਕਾਰੀ ਦਿੰਦਿਆ ਜਿਲਾ ਨੋਡਲ ਅਫ਼ਸਰ ਨਿਰਮਲ ਸਿੰਘ ਨੇ ਦੱਸਿਆ ਕਿ ਰੰਗੋਲੀ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਆਲਾ ਕੁੜੀਆ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਨੇ ਦੂਜਾ ,ਸਕੂਲ ਆਫ਼ ਐਮੀਨੈਸ ਲੜਕੇ ਮਾਨਸਾ ਨੇ ਤੀਜਾ ਸਥਾਨ, ਲੇਖ ਮੁਕਾਬਲੇ ਵਿੱਚ ਹਰਮਨ ਸਿੰਘ ਸਕੂਲ ਆਫ ਐਮੀਨੈਸ ਮਾਨਸਾ ਨੇ ਪਹਿਲਾ, ਸੁਖਮਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਨੇ ਦੂਜਾ ਸਥਾਨ,ਪਿੰਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮਾਨਸਾ ਨੇ ਤੀਜਾ ਸਥਾਨ,ਪੋਸਟਰ ਮੇਕਿੰਗ  ਵਿੱਚ ਗੁਰਵੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਮਾਨਸਾ ਨੇ ਪਹਿਲਾ,ਹਰਸਿਮਰਨ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ ਨੇ ਦੂਜਾ ਸਥਾਨ,ਸਹਿਜਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਘੜਿਆਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

     ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਪ੍ਰਿੰਸੀਪਲ ਵਿਜੈ ਕੁਮਾਰ ਮਿੱਢਾ ਵਲੋਂ ਕੀਤੀ ਗਈ।

ਇਸ ਮੌਕੇ ਇੰਦਰਪਾਲ ਸਿੰਘ , ਜਸਕੀਰਤ ਸਿੰਘ , ਸੰਦੀਪ ਕੌਰ,ਵਿਜੈ ਕੁਮਾਰ,ਮਨਪ੍ਰੀਤ ਕੌਰ, ਅਮਨਦੀਪ ਸਿੰਘ ਪੰਨੂ ,ਇੰਦਰਜੀਤ ਸੇਖੋ , ਗਗਨਦੀਪ ਕੌਰ, ਦਿਪਾਕਰ ਹਾਜ਼ਰ ਸਨ।

NO COMMENTS