ਬੁਢਲਾਡਾ 14 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ) : ਰਿਸ਼ਤੇਦਾਰੀ ਵਿਚ ਲੋਹੜੀ ਦਾ ਤਿਉਹਾਰ ਮਨਾਕੇ ਘਰ ਪਰਤ ਰਹੇ ਪਰਿਵਾਰ ਦੀ ਕਾਰ ਦੁਰਘਟਨਾ ਵਿਚ ਪਤੀ ਪਤਨੀ ਅਤੇ ਬੱਚੇ ਦੀ ਮੋਤ ਹੋਣ ਜਾਣ ਦਾ ਸਮਾਚਾਰ ਮਿਲਿਆ ਹੈ।ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੋਪੀ ਸਿੰਘ (31) ਪੁੱਤਰ ਭਾਗ ਸਿੰਘ ਆਪਣੀ ਪਤਨੀ ਗੀਤਾ ਰਾਣੀ (30) ਅਤੇ ਪੁੱਤਰੀ ਰੱਜੋ (2) ਰਿਸ਼ਤੇਦਾਰੀ ਵਿਚ ਲੋਹੜੀ ਦਾ ਤਿਉਹਾਰ ਮਨਾਉਣ ਉਪਰੰਤ ਪਿੱਡ ਬਛੋਆਣਾ ਤੋ ਪਿੰਡ ਫਤਿਹਗੜ (ਸੰਗਰੁਰ) ਨੂੰ ਜਾ ਰਹੇ ਸੀ ਕਿ ਅਚਾਨਕ ਪਿੰਡ ਦੋਦੜਾ ਦੇ ਨਜਦੀਕ ਉਨਾ ਦੀ ਕਾਰ ਬੇਕਾਬੁ ਹੋ ਗਈ ਜ਼ੋ ਇੱਕ ਦਰਖੱਤ ਨਾਲ ਜਾ ਟਕਰਾਈ ਜਿਥੇ ਤਿੰਨਾ ਦੀ ਮੋਕੇ ਤੇ ਮੋਤ ਹੋ ਗਈ ।ਸਦਰ ਪੁਲਿਸ ਨੇ ਮੋਕੇ ਤੇ ਰਾਹਗੀਰਾ ਦੇ ਸਹਿਯੋਗ ਨਾਲ ਮ੍ਰਿਤਕਾ ਨੂੰ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ।ਸਹਾਇਕ ਥਾਣੇਦਾਰ ਪਵਿਤਰ ਸਿੰਘ ਨੇ ਮ੍ਰਿਤਕ ਦੇ ਭਰਾ ਉਮ ਪ੍ਰਕਾਸ਼ ਦੇ ਬਿਆਨਾ ਤੇ ਕਾਰਵਾਈ ਕਰਦਿਆ ਧਾਰਾ 174 ਅਧੀਨ ਲਾਸ਼ਾ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰ ਨੰੁ ਸੋਪ ਦਿਤੀਆ।