

ਚੰਡੀਗੜ੍ਹ (ਸਾਰਾ ਯਹਾ) : 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪਾਰਟੀ ਪੰਜਾਬ ਇਕਾਈ ਲਈ ਨਵੇਂ ਜਰਨੈਲ ਥਾਪੇ ਹਨ। ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਦੋ ਸੂਬਾ ਜਨਰਲ ਸਕੱਤਰ, ਪੰਜ ਕਿਸਾਨ ਜ਼ੋਨ ਪ੍ਰਧਾਨ ਤੇ ਤਿੰਨ ਬੁਲਾਰੇ ਨਿਯੁਕਤ ਕੀਤੇ ਹਨ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਡਾ. ਅਮਨਦੀਪ ਕੌਰ ਗੋਸਲ ਅਤੇ ਜਸਵੀਰ ਸਿੰਘ ਕੁਦਨੀ ਨੂੰ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪਾਰਟੀ ਦੇ ਕਿਸਾਨ ਵਿੰਗ ਦਾ ਵਿਸਤਾਰ ਕਰਦੇ ਹੋਏ ਜਸਵੀਰ ਸਿੰਘ, ਸੁਰ ਸਿੰਘ ਨੂੰ ਕਿਸਾਨ ਵਿੰਗ ਮਾਝਾ, ਹਰਮੀਕ ਸਿੰਘ ਔਲਖ ਨੂੰ ਕਿਸਾਨ ਵਿੰਗ ਦੁਆਬਾ ਜ਼ੋਨ, ਕੁਲਵਿੰਦਰ ਸਿੰਘ ਸੰਧੂ ਨੂੰ ਕਿਸਾਨ ਵਿੰਗ ਮਾਲਵਾ ਜ਼ੋਨ-1, ਗੁਰਜੀਤ ਸਿੰਘ ਗਿੱਲ ਨੂੰ ਕਿਸਾਨ ਵਿੰਗ ਮਾਲਵਾ ਜ਼ੋਨ-2 ਅਤੇ ਮਹਿੰਦਰ ਸਿੰਘ ਸਿੱਧੂ ਨੂੰ ਕਿਸਾਨ ਵਿੰਗ ਮਾਲਵਾ ਜ਼ੋਨ-3 ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਬਾਅਦ ਪਾਰਟੀ ਨੇ ਐਡਵੋਕੇਟ ਗੋਬਿੰਦਰ ਮਿੱਤਲ, ਐਡਵੋਕੇਟ ਬੂਟਾ ਸਿੰਘ ਬੈਰਾਗੀ ਅਤੇ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਨੂੰ ਪਾਰਟੀ ਦੇ ਬੁਲਾਰੇ ਨਿਯੁਕਤ ਕੀਤੇ ਗਏ ਹਨ।
EDITED BY : SARA YAHA | | Last Updated :30 June 2018























