ਲਾਸ਼ ਦੋ ਹਿੱਸਿਆ ‘ਚ ਵੰਡੀ, ਮਜ਼ਦੂਰ ਦੇ ਸਨ ਚਾਰ ਬੱਚੇ

0
3

ਸੰਗਤ ਮੰਡੀ, 2 ਜੁਲਾਈ (ਸਾਰਾ ਯਹਾ)-ਬਠਿੰਡਾ-ਡੱਬਵਾਲੀ ਰਾਸਟਰੀ ਮਾਰਗ ‘ਤੇ ਪੈਂਦੇ ਪਿੰਡ ਡੂੰਮਵਾਲੀ ਵਿਖੇ ਬੀਤੀ ਅੱਧੀ ਰਾਤ ਇਕ ਗਰੀਬ ਦਿਹਾੜੀਦਾਰ ਮਜ਼ਦੂਰ ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਬਠਿੰਡਾ-ਬੀਕਾਨੇਰ ਰੇਲਵੇ ਲਾਇਨ ‘ਤੇ ਪਿੰਡ ਨਜ਼ਦੀਕ ਗੱਡੀ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਖ਼ੇਤਾ ਰਾਮ (45) ਪੁੱਤਰ ਸੁਰਜਾ ਰਾਮ ਪਿੰਡ ‘ਚ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਸੀ, ਉਸ ਨੇ ਕੁੱਝ ਕਰਜ਼ ਵੀ ਲਿਆ ਹੋਇਆ ਸੀ। ਖ਼ੇਤਾ ਰਾਮ ਦੇ ਚਾਰ ਬੱਚੇ ਹੋਣ ਕਾਰਨ ਦਿਹਾੜੀ ਮਜ਼ਦੂਰੀ ਨਾਲ ਉਸ ਦੇ ਪਰਿਵਾਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਸੀ, ਘਰ ਦੀ ਕਬਲੀਦਾਰੀ ਵੱਡੀ ਹੋਣ ਕਾਰਨ ਲਿਆ ਕਰਜ਼ ਉਤਰ ਨਹੀਂ ਰਿਹਾ ਸੀ ਇਸ ਲਈ ਖ਼ੇਤਾਂ ਰਾਮ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਬੀਤੀ ਅੱਧੀ ਰਾਤ ਉਸ ਨੇ ਗੱਡੀ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਗੱਡੀ ਥੱਲੇ ਆਉਣ ਕਾਰਨ ਲਾਸ਼ ਦੋ ਹਿੱਸਿਆ ‘ਚ ਵੰਡੀ ਗਈ। ਪਿੰਡ ਦੇ ਸਰਪੰਚ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਖ਼ੇਤਾ ਰਾਮ ਪਿੰਡ ‘ਚ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਸਿਰ ਕਰਜ਼ ਵੀ ਸੀ, ਘਰ ਦੀ ਕਬੀਲਦਾਰੀ ਵੱਡੀ ਹੋਣ ਕਾਰਨ ਉਹ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ, ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਗੱਡੀ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਰੇਲਵੇ ਪੁਲਸ ਵੱਲੋਂ ਆਪਣੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


EDITED BY : SARA YAHA | | Last Updated :1:02 P.M  02 JULY 2018 

LEAVE A REPLY

Please enter your comment!
Please enter your name here