*ਰੋਟਰੈਕਟ ਕਲੱਬ ਮਾਨਸਾ ਸਿਟੀ ਰੋਇਲ ਦੇ ਪ੍ਰਧਾਨ ਕੁਨਾਲ ਭੰਮਾ ਅਤੇ ਉਹਨਾਂ ਦੀ ਟੀਮ ਦਾ ਤਾਜਪੋਸ਼ੀ ਸਮਾਰੋਹ ਮਾਨਸਾ ਦੇ ਹੋਟਲ ਰੋਮਾਂਜ਼ਾਂ ਇਨ ਵਿਖੇ ਬੜੀ ਧੂਮਧਾਮ ਨਾਲ ਸੰਪੰਨ ਹੋਇਆ*

0
67

ਮਾਨਸਾ, 09 ਸਤੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਇਸ ਸਮਾਰੋਹ ਦੇ ਮੁੱਖ ਮਹਿਮਾਨ DRRE ਕਸ਼ਿਸ਼ ਨਰੂਲਾ ਨਾਭਾ ਤੋਂ ਸ਼ਾਮਿਲ ਹੋਏ। ਕਲੱਬ ਦੇ ਸਾਬਕਾ ਪ੍ਰਧਾਨ ਸੁਨੀਤ ਜਿੰਦਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਰੋਟਰੀ ਕਲੱਬ ਮਾਨਸਾ ਰੋਇਲ ਵੱਲੋਂ ਪ੍ਰੇਮ ਅਗਰਵਾਲ, ਹਰੀਸ਼ ਗਰਗ, ਰਕੇਸ਼ ਸੇਠੀ ਅਤੇ ਦੀਪਕ ਗੋਇਲ ਹਾਜ਼ਰ ਹੋਏ। ਸਟੇਜ ਸਕੱਤਰ ਦੀ ਜਿੰਮੇਵਾਰੀ ਸਾਬਕਾ DRR ਆਸ਼ੀਸ਼ ਅਗੱਰਵਾਲ ਨੇ ਨਿਭਾਈ।

ਕਲੱਬ ਦੇ ਪਿਛਲੇ ਪ੍ਰਧਾਨ ਵਿਨੋਦ ਸਿੰਗਲਾ ਨੇ ਆਪਣੇ ਸਾਲ ਵਿੱਚ ਲਗਾਏ ਗਏ ਪ੍ਰੋਜੈਕਟਾਂ ਦਾ ਲੇਖਾ ਜੋਖਾ ਪੇਸ਼ ਕੀਤਾ ਅਤੇ ਨਵੇਂ ਪ੍ਰਧਾਨ ਕੁਨਾਲ ਭੰਮਾ ਨੇ ਆਪਣੇ ਭਾਸ਼ਣ ਵਿੱਚ ਆਪਣਾ ਵਿਜ਼ਨ ਦੱਸਿਆ। ਨਵੀਂ ਟੀਮ ਵਿੱਚ ਜਿੰਮੀ ਗੋਇਲ ਸਕੱਤਰ, ਦੀਪਕ ਗਰਗ ਖਜਾਨਚੀ, ਅਭਿਸ਼ੇਕ ਭੰਮਾ ਜੋਇੰਟ ਸਕੱਤਰ, ਸੁਨੀਤ ਜਿੰਦਲ ਉਪ ਪ੍ਰਧਾਨ ਬਣੇ। ਅੰਤ ਵਿੱਚ ਕਲੱਬ ਦੇ ਸੀਨੀਅਰ ਮੈਂਬਰ ਸੁਨੀਲ ਗੋਇਲ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

ਇਸ ਸਮਾਰੋ ਵਿੱਚ ਕਲੱਬ ਦੇ ਲਗਭਗ ਸਾਰੇ ਮੈਂਬਰ ਹਾਜ਼ਰ ਹੋਏ।

NO COMMENTS