

ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਸੋਹਨ ਲਾਲ ਦੀ ਅਗਵਾਈ ਹੇਠ ਮਾਨਸਾ ਤੋਂ ਜਵਾਹਰਕੇ ਖਾਰਾ ਬਰਨਾਲਾ ਸਾਇਕਲਿੰਗ ਉਪਰੰਤ ਲੋਕਾਂ ਨੂੰ ਰੋਟਰੀ ਕਲੱਬ ਵਲੋਂ ਚੰਗੀ ਸਿਹਤ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੇ ਵਹੀਟ ਗਰਾਸ ਜੂਸ ਪਿਲਾਉਣ ਦੇ ਪ੍ਜੈਕਟ ਸਥਾਨ ਤੇ ਜਾ ਕੇ ਜੂਸ ਪੀਤਾ। ਸੰਜੀਵ ਪਿੰਕਾ ਨੇ ਦੱਸਿਆ ਕਿ ਵਹੀਟ ਗਰਾਸ ਜੂਸ ਪੀਣ ਨਾਲ ਕੈਂਸਰ ਵਰਗੀਆਂ ਨਾਮੁਰਾਦ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਕੈਂਸਰ ਦੀ ਬੀਮਾਰੀ ਨਾਲ ਪੀੜਿਤ ਮਰੀਜਾਂ ਲਈ ਇਹ ਜੂਸ ਇੱਕ ਲਾਹੇਵੰਦ ਦਵਾਈ ਹੈ ਜੋ ਕਿ ਕੈਂਸਰ ਦੇ ਤੱਤਾ ਨਾਲ ਲੜਣ ਲਈ ਮਰੀਜ ਨੂੰ ਤਾਕਤ ਦਿੰਦੀ ਹੈ। ਉਹਨਾਂ ਕਿਹਾ ਕਿ ਰੋਟਰੀ ਕਲੱਬ ਵਲੋਂ ਕੀਤਾ ਜਾਂਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਵਾਤਾਵਰਣ ਪ੍ਰੇਮੀ ਅਸ਼ੋਕ ਸਪੋਲੀਆ ਵਲੋਂ ਲੋਕਾਂ ਨੂੰ ਰੁੱਖ ਲਗਾ ਕੇ ਵਾਤਾਵਰਣ ਨੂੰ ਪ੍ਦੂਸ਼ਨ ਰਹਿਤ ਕਰਨ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਉਹਨਾਂ ਕਿਹਾ ਕਿ ਹਰੇਕ ਇਨਸਾਨ ਨੂੰ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਰੁੱਖ ਹੀ ਆਕਸੀਜਨ ਦਾ ਮੁੱਖ ਸਰੌਤ ਹਨ।ਰੋਟੇਰੀਅਨ ਵਿਸ਼ਾਲ ਗੋਲਡੀ ਨੇ ਦੱਸਿਆ ਕਿ ਕਾਫੀ ਮਰੀਜਾਂ ਨੂੰ ਜੂਸ ਪੀਣ ਨਾਲ ਰਾਹਤ ਮਿਲੀ ਹੈ ਉਹਨਾਂ ਦੇ ਕਲੱਬ ਰੋਟਰੀ ਕਲੱਬ ਮਾਨਸਾ ਵਲੋਂ ਇਹ ਸੇਵਾ ਲਗਾਤਾਰ ਜਾਰੀ ਰਹੇਗੀ।ਇਸ ਮੌਕੇ ਵਿਸ਼ਾਲ ਗੋਲਡੀ,ਨਰਿੰਦਰ ਗੁਪਤਾ,ਪਾਲੀ ਖਿੱਪਲ,ਪ੍ਮੋਦ ਬਾਗਲਾ,ਬਿੰਨੂ ਗਰਗ,ਤਰਸੇਮ ਸੇਮੀ,ਮਾਸਟਰ ਦਿਵਾਂਸ਼ੂ,ਨਰੇਸ਼ ਵਿੱਕੀ,ਨਵਦੀਪ ਗੋਲਡੀ ਸਮੇਤ ਮੈਂਬਰ ਹਾਜਰ ਸਨ।























