ਬੁਢਲਾਡਾ 24 ਮਈ (ਸਾਰਾ ਯਹਾਂ/ਮੇਹਤਾ ਅਮਨ) ਸਥਾਨਕ ਸ਼ਹਿਰ ਅੰਦਰ ਰੇਲਵੇ ਸਟੇਸ਼ਨ ਤੇ ਹਰ ਸਾਲ ਗਰਮੀ ਦੌਰਾਨ ਫਰੀ ਜਲ ਸੇਵਾ ਸੰਮਤੀ ਵੱਲੋਂ ਮੁਫਤ ਪਾਣੀ ਦੀ ਸੇਵਾ ਚਲਾਈ ਜਾ ਰਹੀ ਹੈ। ਸੰਮਤੀ ਦੇ ਆਗੂ ਮੇਘਰਾਜ ਅਤੇ ਪ੍ਰਮੋਦ ਕੁਮਾਰ ਹੋਜਰੀ, ਸ਼ਿਵ ਕਾਂਸਲ, ਰਾਜ ਕੁਮਾਰ ਮਿੱਤਲ, ਡਾ. ਕ੍ਰਿਸ਼ਨ ਕੁਮਾਰ ਕਿੱਟੂ, ਡਾ. ਰਾਜੇਸ਼ ਗਗਨ ਅਤੇ ਅਮਿਤ ਜਿੰਦਲ ਨੇ ਸਰਕਾਰੀ ਵਿਭਾਗਾਂ ਵਿੱਚ ਸੇਵਾ ਮੁਕਤ ਹੋ ਚੁੱਕੇ ਵਿਅਕਤੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਟੇਸ਼ਨ ਤੇ ਗੱਡੀ ਆਉਣ ਸਮੇਂ ਪਹੁੰਚ ਕੇ ਸਵਾਰੀਆਂ ਲਈ ਸੇਵਾ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਜਲ ਸੇਵਾ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਦਾਨੀ ਸੱਜਣਾ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਜਲ ਸੇਵਾ ਲਈ ਵੱਧ ਤੋਂ ਵੱਧ ਦਾਨ ਅਤੇ ਸਹਿਯੋਗ ਦੇਣ।