ਰਾਣਾ ਸ਼ੂਗਰ ਮਿਲ ਦੇ ਸਮਾਨ ਨੂੰ ਲੱਗੀ ਅੱਗ

0
6

ਮਹਿਤਾ ਚੌਕ (ਸਾਰਾ ਯਹਾ ) : ਸਾਬਕਾ ਮੰਤਰੀ ਅਤੇ ਕਾਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਮਿਲ ਰਾਣਾ ਸ਼ੂਗਰਜ਼ ਵਿਚ ਬੁਆਇਲਰ ਵਿਚ ਬਾਲਣ ਲਈ ਰੱਖੀਆਂ ਕਰੋੜਾਂ ਰੁਪਏ ਦੀਆਂ ਪਰਾਲੀ ਦੀਆਂ ਗੱਠਾਂ ਨੂੰ ਅਚਾਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਿਕ ਅੱਗ ਅੱਜ ਦੁਪਹਿਰ ਦੋ ਵਜੇ ਦੇ ਕਰੀਬ ਲੱਗੀ ਅਤੇ ਤੇਜ਼ ਹਵਾਵਾਂ ਕਾਰਨ ਵੇਖਦਿਆਂ ਹੀ ਵੇਖਦਿਆਂ ਇਹ ਅੱਗ ਕਈ ਏਕੜ ਵਿਚ ਪਈਆਂ ਗੱਠਾਂ ਤੱਕ ਵੱਧ ਗਈ।
ਰਾਧਾ ਸੁਆਮੀ ਸਤਿਸੰਗ ਬਿਆਸ ਅਤੇ ਬਟਾਲਾ ਤੋਂ ਆਈਆਂ ਫਾਇਰ ਬਿਰਗੇਡ ਦੀਆਂ ਗੱਡੀਆਂ ਵੱਲੋਂ ਅੱਗ ‘ਤੇ ਪਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤਾਂ ਗਈਆਂ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

LEAVE A REPLY

Please enter your comment!
Please enter your name here