

ਅੰਮ੍ਰਿਤਸਰ: ਮਾਈਨਿੰਗ ਵਿਵਾਦਾਂ ‘ਚ ਘਿਰੇ ਕਾਂਗਰਸੀ ਲੀਡਰ ਰਾਣਾ ਗੁਰਜੀਤ ਦੀ ਮਹਿਤਾ ਰੋਡ ‘ਤੇ ਪਿੰਡ ਬੁੱਟਰ ‘ਚ ਸਥਿਤ ਸ਼ੂਗਰ ਮਿਲ ਬੀਤੀ ਰਾਤ ਅੱਗ ਦੀ ਲਪੇਟ ਵਿੱਚ ਆ ਗਈ। ਅੱਗ ਕਾਰਨ ਕਰੋੜਾਂ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਅੱਗ ਲੱਗਣ ਦੇ ਕਾਰਨਾਂ ‘ਚ ਕਿਹਾ ਜਾ ਰਿਹਾ ਹੈ ਕਿ ਮਿਲ ਦੇ ਅੰਦਰ ਬੁਆਇਲਰ ‘ਚ ਵਰਤੇ ਜਾਣ ਵਾਲੇ ਬਾਲਣ ‘ਤੇ ਇੱਕ ਚਿੰਗਿਆੜੀ ਪੈਣ ਨਾਲ ਅੱਗ ਲੱਗੀ। ਓਧਰ ਮਿਲ ਪ੍ਰਬੰਧਕ ਦਾ ਕਹਿਣਾ ਹੈ ਕਿ ਨਾੜ ਨੂੰ ਅੱਗ ਲਾਉਣ ਕਾਰਨ ਇਹ ਘਟਨਾ ਵਾਪਰੀ।
ਅੱਗ ਲੱਗਣ ਦੇ ਕਾਰਨ ਹਾਲੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਪਰ ਤੇਜ਼ ਹਵਾ ਦੇ ਚੱਲਦਿਆਂ ਅੱਗ ਨੇ ਭਿਆਨਕ ਰੂਪ ਲੈ ਲਿਆ ਅਤੇ ਕਰੀਬ 20 ਏਕੜ ਜ਼ਮੀਨ ‘ਚ ਫੈਲ ਗਈ। ਅੱਗ ਇੰਨੀ ਫੈਲ ਗਈ ਕਿ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਵੀ ਹੱਥ ਖੜ੍ਹੇ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਅੱਗ ‘ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਅੱਗ ਬਝਾਊ ਦਸਤੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਪਾਉਣ ਦੇ ਯਤਨ ਜਾਰੀ ਹਨ ਪਰ ਅੱਗ ਦੀਆਂ ਵਧ ਰਹੀਆਂ ਤੇਜ਼ ਲਪਟਾਂ ਕਾਰਨ ਆਲੇ-ਦੁਆਲੇ ਨੂੰ ਵੀ ਨੁਕਸਾਨ ਪਹੁੰਚਣ ਦੀ ਖ਼ਬਰ ਹੈ।
First Published: Sunday, 13 May 2018























