

ਮਾਨਸਾ, 23 ਅਕਤੂਬਰ(ਸਾਰਾ ਯਹਾ,ਬਲਜੀਤ ਸ਼ਰਮਾ): ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਮਾਨਸਾ ਵੱਲੋਂ ਯੂਨੀਕ ਪਬਲਿਕ ਸਕੂਲ, ਬੁਢਲਾਡਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਦੌਰਾਨ ਕਾਊਸਲਰ ਸ੍ਰੀ ਰਜਿੰਦਰ ਕੁਮਾਰ ਵਰਮਾ ਨੇ ਪੋਕਸੋ ਐਕਟ 2012 ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਛੇੜ -ਛਾੜ ਕਾਨੂੰਨੀ ਅਪਰਾਧ ਹੈ।
ਉਹਨਾਂ ਕਿਹਾ ਕਿ ਜੇਕਰ ਕੋਈ ਵੀ ਬੱਚਾ ਅਜਿਹੀ ਸਮੱਸਿਆ ਦਾ ਸਿਕਾਰ ਹੁੰਦਾ ਹੈ ਤਾਂ ਇਸ ਦੀ ਜਾਣਕਾਰੀ ਵਿਸ਼ੇਸ਼ ਜੁਵੇਨਾਇਲ ਪੁਲਿਸ ਯੂਨਿਟ, ਸਥਾਨਕ ਪੁਲਿਸ ,ਚਾਇਲਡ ਹੈਲਪ ਲਾਇਨ 1098 ਅਤੇ ਬਾਲ ਭਲਾਈ ਕਮੇਟੀ ਨੂੰ ਦਿੱਤੀ ਜਾਵੇ। ਵਰਮਾ ਨੇ ਕਿਹਾ ਜੇਕਰ ਕੋਈ ਦੁਕਾਨਦਾਰ ਫੈਕਟਰੀ ਮਾਲਕ ਜਾਂ ਹੋਟਲ ਢਾਬੇ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਂਦਾ ਹੈ ਤਾਂ ਉਹ ਬਾਲ ਮਜਦੂਰੀ ਕਾਨੂੰਨ ਦੀ ਉਲੰਘਣਾ ਹੈ ਇਸ ਤੋਂ ਇਲਾਵਾ ਬਾਲ ਵਿਆਹ, ਸਿੱਖਿਆ ਦਾ ਲਾਜ਼ਮੀ ਅਧਿਕਾਰ ਅਤੇ ਅਨਾਥ ਤੇ ਦੁਰਕਾਰੇ ਬੱਚਿਆਂ ਲਈ ਸਰਦੂਲਗੜ੍ਹ ਵਿਖੇੇ ਲਗਾਏ ਪੰਘੂੜੇ ਬਾਰੇ ਜਾਣਕਾਰੀ ਦਿੱਤੀ।
ਸ੍ਰੀ ਵਰਮਾ ਨੇ ਕਿਹਾ ਕਿ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਸਮੇਂ ਸਮੇਂ ਤੇ ਬਾਲ ਸੁਰੱਖਿਆ ਜਾਗਰੂਕਤਾ ਕੈਂਪ ਲਗਾ ਕੇ ਬੱਚਿਆਂ ਦੀ ਸਮੱÎਸਆਵਾਂ, ਉਨ੍ਹਾਂ ਦੇ ਹੱਲ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ।























