ਮਾਨਸਾ 04,ਜਨਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਅਨਾਜ ਮੰਡੀ ਵਿਖੇ ਜ਼ਿਲ੍ਰਾ ਯੂਥ ਵਿੰਗ ਪ੍ਰਧਾਨ ਚੁਸ਼ਪਿੰਦਰਬੀਰ ਚਹਿਲ ਵੱਲੋਂ ਬੁਲਾਏ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਹਾਈਕਮਾਂਡ ਨੂੰ ਵੰਗਾਰਦਿਆਂ ਕਿਹਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਟਿਕਟ ਦੇਣ ਤੋਂ ਪਹਿਲਾਂ ਪਾਰਟੀ ਗੰਭੀਰਤਾ ਨਾਲ ਵਿਚਾਰ ਕਰੇ ਕਿ ਜਮੀਨੀ ਤੌਰ ਤੇ ਕਿਹੜਾ ਨੇਤਾ ਲੋਕਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਤਿੱਖੀਆਂ ਤਕਰੀਰਾਂ ਕਰਦਿਆਂ ਕਿਹਾ ਕਿ ਜੇਕਰ ਸਿੱਧੂ ਮੂਸੇਵਾਲਾ ਨੂੰ ਪਾਰਟੀ ਹਾਈਕਮਾਂਡ ਟਿਕਟ ਦਿੰਦੀ ਹੈ ਤਾਂ ਇਹ ਅਸਲੀ ਹੱਕਦਾਰ ਨੌਜਵਾਨ ਦੇ ਹੱਕ ਤੇ ਡਾਕਾ ਹੋਵੇਗਾ। ਲੋਕਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਨ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਟਿਕਟ ਦਾ ਮਸਲਾ ਮਾਨਸਾ ਵਿਧਾਨ ਸਭਾ ਹਲਕੇ ਤੋਂ ਗੰਭੀਰ ਬਣਿਆ ਹੋਇਆ ਹੈ। ਇਹ ਨਾ ਤਾਂ ਲੋਕਾਂ ਨੂੰ ਸਵੀਕਾਰ ਹੈ ਕਿ ਰਾਤੋ ਰਾਤ ਪਾਰਟੀ ਵਿੱਚ ਆਏ ਕਿਸੇ ਕਲਾਕਾਰ ਨੂੰ ਟਿਕਟ ਦਿੱਤੀ ਜਾਵੇ ਅਤੇ ਨਾਲ ਹੀ ਉਨ੍ਹਾਂ ਨੂੰ। ਮੰਗਲਵਾਰ ਨੂੰ ਮਾਨਸਾ ਦੀ ਅਨਾਜ ਮੰਡੀ ਵਿੱਚ ਯੂਥ ਕਾਂਗਰਸ ਦੀ ਇਸ ਰੈਲੀ ਨੂੰ ਸੁਣਨ ਲਈ ਮੀਂਹ ਵਿੱਚ ਵੀ ਨੌਜਵਾਨ ਡਟੇ ਰਹੇ ਅਤੇ ਲੋਕਾਂ ਦਾ ਡਟਵਾਂ ਹਜੂਮ ਜੁੜਿਆ।ਇਸ ਦੌਰਾਨ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਵਿੱਚ ਆਉਣਾ ਇੱਕ ਕਲਾਕਾਰ ਲਈ ਚੰਗੀ ਗੱਲ ਹੈ, ਪਰ ਉਸ ਨੂੰ ਟਿਕਟ ਦੇ ਕੇ ਕਿਤੇ ਪਾਰਟੀ ਸੰਨੀ ਦਿਉਲ ਵਾਲਾ ਹਾਲ ਕਰਵਾ ਕੇ ਲੋਕਾਂ ਦੀਆਂ ਨਜਰਾਂ ਵਿੱਚ ਡਿੱਗ ਨਾ ਜਾਵੇ, ਕਿਉਂਕਿ ਗਲੈਮਰ ਦੇ ਸਹਾਰੇ ਚੋਣ ਜਿੱਤਣ ਵਾਲੇ ਸੰਨੀ ਦਿਲਉ ਨੇ ਵੀ ਲੋਕਾਂ ਦੀ ਮੁੜ ਕੇ ਸਾਰ ਨਹੀਂ ਲਈ। ਅਸਿੱਧੇ ਰੂਪ ਵਿੱਚ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੀਆਂ ਦੁੱਖ ਤਖਲੀਫਾਂ ਵਿੱਚ ਖੜਨ ਵਾਲੇ ਵਿਅਕਤੀ ਚੁਣਨੇ ਚਾਹੀਦੇ ਹਨ, ਜਿੰਨਾਂ ਨੂੰ ਜਦੋਂਮਰਜੀ ਔਖੇ ਵੇਲੇ ਹਾਕ ਮਾਰ ਲਈ ਜਾਵੇ, ਪਰ ਲੋਕਾਂ ਅਤੇ ਪਾਰਟੀ ਨੂੰ ਗਾਇਕਾਂ, ਕਲਾਕਾਰਾਂ ਤੇ ਲੋਕ ਸੁਣਵਾਈ ਕਰਨ ਦਾ ਵਾਲਾ ਭਰੋਸਾ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਮੰਚ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚੋਣ ਕਮੇਟੀ ਦੇ ਇੰਚਾਰਜ ਸੁਨੀਲ ਜਾਖੜ ਦਾ ਨਾਂ ਲੈ ਕੇ ਕਿਹਾ ਕਿ ਉਹ ਮਾਨਸਾ ਵਿਚ ਹੋਏ ਇਕੱਠ ਦੀ ਰਿਪੋਰਟ ਲੈ ਲੈਣ ਅਤੇ ਫਿਰ
ਮਾਨਸਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇਣ ਦਾ ਕੋਈ ਫੈਸਲਾ ਕਰਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਲਾਕਾਰ, ਅਦਾਕਾਰ ਪਾਰਟੀ ਨੂੰ ਆਪਣੀ ਜੰਗੀਰ ਸਮਝਦੇ ਹਨ, ਉਸਨੂੰ ਕਦੇਂ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਲੋਕ ਕਚਹਿਰੀ ਵਿੱਚ ਅਜਿਹੇ ਆਗੂ ਨਿਰਾਸ਼ ਹੋ ਕੇ ਮੁੜਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਆਪਣੇ ਰਾਜ ਭਾਗ ਦੌਰਾਨ ਇੰਨਾਂ ਦਿਨਾਂ ਵਿੱਚ ਲੋਕਾਂ ਨੂੰ ਰਿਆਇਤਾਂ, ਸਕੀਮਾਂ, ਸਹੂਲਤਾਂ ਦੇ ਗੱਫੇ ਦਿੱਤੇ ਹਨ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਅੱਜ ਤੱਕ ਕੋਈ ਸਰਕਾਰ ਇਸ ਤਰ੍ਹਾਂ ਲੋਕਾਂ ਨੂੰ ਸਹੂਲਤਾਂ ਨਹੀਂ ਦੇ ਸਕੀ। ਢਿੱਲੋਂ ਨੇ ਕਿਹਾ ਕਿ ਪਾਰਟੀ ਨੂੰ ਆਪਣੀ ਇਸ ਤਾਕਤ ਅਤੇ ਫੈਸਲੇ ਤੇ ਵੱਡਾ ਭਰੋਸਾ ਹੈ ਤਾਂ ਕਲਾਕਾਰਾਂ ਨੂੰ ਟਿਕਟ ਕਾਹਦੇ ਲਈ ਦੇਣੀ ਹੈ। ਉਨ੍ਹਾਂ ਕਿਹਾ ਕਿ ਉਹ ਮਾਨਸਾ ਹਲਕੇ ਤੋਂ ਯੂਥ ਆਗੂ ਚੁਸ਼ਪਿੰਦਰਬੀਰ ਸਿੰਘ ਚਹਿਲ ਦੇ ਹੱਕ ਲਈ ਟਿਕਟ ਮੰਗਣਗੇ ਅਤੇ ਇਸ ਸਬੰਧੀ ਆਪਣੇ ਵੱਲੋਂ ਕੇਂਦਰੀ ਕਮੇਟੀ ਕੋਲ ਵੀ ਸਿਫਾਰਿਸ਼ ਭੇਜਣਗੇ।ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾਂ ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਭਾਵੁਕ ਤਕਰੀਰਾਂ ਕਰਦਿਆਂ ਕਿਹਾ ਕਿ ਲੋਕਾਂ ਦੀ ਹਰ ਦੁੱਖ ਤਖਲੀਫ, ਅਕਾਲੀ ਸਰਕਾਰ ਵੇਲੇ ਦਰਜ ਮਾਮਲਿਆਂ ਦਾ ਸਾਹਮਣਾ
ਕਰਨ ਅਤੇ ਉਸ ਦੇ ਜੁਲਮ ਦਾ ਡਟ ਕੇ ਮੁਕਾਬਲਾ ਕੀਤਾ, ਪਰ ਅੱਜ ਜਦ ਉਨ੍ਹਾਂ ਨੂੰ ਟਿਕਟ ਦੇ ਕੇ ਲੋਕਾਂ ਵਿੱਚ ਜਾਣ ਦਾ ਮੌਕਾ ਮਿਲਿਆ ਤਾਂ ਇੱਕ ਗਾਇਕ ਨੂੰ ਪਾਰਟੀ ਵਿੱਚ ਸ਼ਾਮਿਲ ਕਰਕੇ ਉਸ ਨੂੰ ਟਿਕਟ ਦੇਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਤਿੱਖੇ ਰੂੂਪ ਵਿੱਚ ਕਿਹਾ ਕਿ ਜੇਕਰ ਮਾਨਸਾ ਤੋਂ ਕਾਂਗਰਸ ਪਾਰਟੀ ਨੇ ਸਿੱਧੂ ਮੂੂਸੇਵਾਲਾ ਨੂੰ ਟਿਕਟ ਦਿੱਤੀ ਤਾਂ ਉਹ ਇਸ ਦਾ ਡਟਵਾਂ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਟਿਕਟ ਨੁੰ ਲੈ ਕੇ ਇੱਥੇ ਲੀਡਰਾਂ ਦੇ ਸਿੰਗ ਨਾਲ ਫਸਾਵੇ ਅਤੇ ਲੋਕਾਂ ਨਾਲ ਜੁੜੇ ਹੋਏ ਲੋਕਾਂ ਦੀ ਪਹਿਚਾਣ ਕਰਕੇ ਕਿਸੇ ਵੀ ਸਥਾਨਕ ਪਾਰਟੀ ਆਗੂ ਨੂੰ ਟਿਕਟ ਦਿੱਤੀ ਜਾਵੇ, ਪਰ ਬਾਹਰਲਾ ਵਿਅਕਤੀ ਕਦੇ ਵੀ ਬਰਦਾਸ਼ਤ ਨਹੀਂ ਹੋਵੇਗਾ। ਉਨ੍ਹਾਂ ਲੋਕਾਂ ਨਲ ਮੰਚ ਤੋਂ ਵਾਅਦਾ ਤੋਂ ਕੀਤਾ ਕਿ ਜੇਕਰ ਉਨ੍ਹਾਂ ਨੂੰ ਲੋਕਾਂ ਦੇ ਏਕੇ ਨਾਲ ਤਾਕਤ ਮਿਲੀ ਤਾਂ ਉਹ ਆਪਣੀ ਸਾਰੀ ਉਮਰ ਲੋਕ ਸੇਵਾ ਦੇ ਲੇਖੇ ਆਉਣਗੇ ਅਤੇ ਕਦੇ ਵੀ ਰਜਨੀਤੀ ਅਤੇ ਆਪਣੇ ਆਹੁਦੇ ਨੂੰ ਆਪਣੇ ਮੁਫਾਦ ਲਈ ਨਹੀਂ ਵਰਤਣਗੇ। ਉਨ੍ਹਾਂ ਇਸ ਦੌਰਾਨ ਭਰਵੇਂ ਮੀਂਹ ਵਿੱਚ ਰਿਕਾਰਡ ਤੋਂ ਭੀੜ ਜਮ੍ਹਾਂ ਕਰਨ ਤੇ ਆਪਣੇ ਸਮਰਥਕਾਂ ਦਾ ਹੌਂਸਲਾ ਵਧਾ ਕੇ ਧੰਨਵਾਦ ਕੀਤਾ ਅਤੇ ਮੰਚ ਤੋਂ ਕਈ ਆਗੂਆਂ ਦੇ ਨਾਂ ਲੈ ਕੇ ਕਿਹਾ ਕਿ ਪਾਰਟੀ ਇੰਨਾਂ ਵਿਅਕਤੀਆਂ ਦੀ ਉਮੀਦ ਨੂੰ ਨਾ ਤੋੜੇ। ਇਸ ਮੌਕੇ ਕੇਂਦਰੀ ਕਮੇਟੀ ਵਲੋਂ ਭੇਜੇ ਪੰਜਾਬ ਯੂਥ ਕਾਂਗਰਸ ਪਾਰਟੀ ਇੰਚਾਰਜ ਬੰਟੀ ਸ਼ੈਲਕੇ, ਕੋ ਇੰਚਾਰਜ ਮੁਕੇਸ਼ ਕੁਮਾਰ, ਨਿਰਮਲ ਸਿੰਘ ਸਿੱਧੂ, ਚੇਅਰਮੈਨ ਕਿਸਾਨ ਖੇਤ ਮਜ਼ਦੂਰ ਯੂਨੀਅਨ ਪੰਜਾਬ ਪੀ ਪੀ ਸੀ ਸੀ, ਜਿਲਾ ਪ੍ਰਧਾਨ ਕਿਸਾਨ ਖੇਤ ਯੂਨੀਅਨ ਅਵਤਾਰ ਸਿੰਘ ਤਾਰੀ, ਜਿਲਾ ਵਾਈਸ ਪ੍ਰਧਾਨ ਕੇ
ਵਲ ਅਕਲੀਆ, ਯੂਥ ਕਾਂਗਰਸ ਮਾਨਸਾ ਜਿਲਾ ਵਾਈਸ ਪ੍ਰਧਾਨ ਲਖਵਿੰਦਰ ਬੱਛੋਆਣਾ, ਹਲਕਾ ਬੁਢਲਾਡਾ ਪ੍ਰਧਾਨ ਲੱਕੀ ਬੋੜਾਵਾਲ, ਜਿਲਾ ਜਰਨਲ ਸਕੱਤਰ ਰਜਨੀਸ਼ ਸ਼ਰਮਾ ਭੀਖੀ, ਬਲਾਕ ਭੀਖੀ ਪ੍ਰਧਾਨ ਮਲਕੀਤ ਅਕਲੀਆ, ਬਲਾਕ ਮਾਨਸਾ ਪ੍ਰਧਾਨ ਬੂਟਾ ਸਿੰਘ ਬੁਰਜ ਰਾਠੀ, ਅਮਤੋਜ ਸਿੰਘ ਧਾਲੀਵਾਲ ਡਾਇਰੈਕਟਰ ਬਾਬਾ ਫਰੀਦ ਗਰੁੱਪ ਆਫ ਐਜੂਕੇਸ਼ਨ, ਬਿੱਟੂ ਦੇਤਵਾਲ ਸਰਪੰਚ, ਮੋਹਿਤ ਗਲੇਲਾ ਸ਼ਹਿਰੀ ਪ੍ਰਧਾਨ ਯੂਥ ਕਾਂਗਰਸ ਮਾਨਸਾ, ਸਤਿੰਦਰ ਸਿੰਗਲਾ ਜਿਲਾ ਪ੍ਰਧਾਨ ਵਪਾਰ ਮੰਡਲ ਮਾਨਸਾ, ਪ੍ਰਵੀਨ ਕੁਮਾਰ ਗਲੇਲਾ, ਰਾਜੂ ਘਰਾਂਗਣਾ , ਹਲਕਾ ਪ੍ਰਧਾਨ ਡਾ. ਕੁਲਵਿੰਦਰ ਮਾਨ,ਹਲਕਾ ਸਰਦੂਲਗੜ੍ਹ ਪ੍ਰਧਾਨ ਸ਼ੰਮੀ ਨੰਗਲ ਕਲਾਂ, ਬਲਾਕ ਯੂਥ ਕਾਂਗਰਸ ਪ੍ਰਧਾਨ ਬੁਢਲਾਡਾ ਗੁਰਪ੍ਰੀਤ ਬਰੇ, ਸੁੱਖੀ ਪਾਵਾ ,ਗੁਰਦੀਪ ਗੁਰਨੇ ਗੁਰਪ੍ਰੀਤ ਸਿੰਘ ,ਡਾ ਅਰੁਣ, ਸੱਤਪਾਲ, ਅਮਰੀਕ ਸਰਪੰਚ ਭੁਪਾਲ, ਮਨਦੀਪ ਬੱਗੂ, ਗੁਰਦੀਪ ਸਿੰਘ ਸਿੱਧੂ,ਪੁਨੀਤ ਸ਼ਰਮਾ, ਦੀਪਕ ਕੁਮਾਰ ਬਜਾਜ, ਪੀ ਪੀ ਸੀ ਸੀ ਪੰਜਾਬ ਐਡਵੋਕੇਟ ਇੰਚਾਰਜ ਲੱਖਣਪਾਲ ਸਿੰਘ, ਗਗਨਦੀਪ ਸਿੰਘ ਨੰਗਲ, ਜ਼ਿਲਾ ਇੰਚਾਰਜ ਸ਼ੋਸ਼ਲ ਮੀਡੀਆ , ਸੁੱਖੀ ਸੈਂਸਰਵਾਲ ਪਟਿਆਲਾ, ਲੱਕੀ ਸਿੱਧੂ ਬਠਿੰਡਾ, ਮਾਨਸਾ ਸ਼ਹਿਰ ਦੇ ਸੀਨੀਅਰ ਕਾਂਗਰਸੀ
ਐਮ ਸੀ ਸਾਹਿਬਾਨ, ਭੀਖੀ ਸ਼ਹਿਰ ਦੇ ਕਈ ਸੀਨੀਅਰ ਕਾਂਗਰਸੀ ਐਮ ਸੀ ਸਾਹਿਬਾਨ, ਹਲਕੇ ਦੇ ਸਭ ਜਿਆਦਾ ਸਰਪੰਚ, ਪੰਚ ਸਾਹਿਬਾਨ , ਬਲਾਕ ਸੰਮਤੀ ਚੇਅਰਮੈਨ ਭੀਖੀ, ਬਲਰਾਜ ਬਾਂਸਲ, ਬਲਾਕ ਸੰਮਤੀ ਮੈਂਬਰ ਸਾਹਿਬਾਨ, ਜਿਲਾ ਪ੍ਰੀਸ਼ਦ ਮੈਂਬਰ, ਮੇਜਰ ਬੁਰਜ ਢਿੱਲਵਾਂ, ਦਰਸ਼ਨ ਮੂਸਾ, ਅਵਤਾਰ ਮੂਸਾ,ਸੁਰਿੰਦਰ ਮੂਸਾ, ਸਮੁੱਚਾ ਪੱਤਰਕਾਰ ਭਾਈਚਾਰਾ, ਸਮੁੱਚਾ ਮੀਡੀਆ ਭਾਈਚਾਰਾ, ਸਮੁੱਚਾ ਯੂਥ ਕਾਂਗਰਸ ਸੰਗਠਨ ਮਾਨਸਾ ਟੀਮ , ਮਾਨਸਾ ਯੂਥ ਕਾਂਗਰਸ ਸ਼ੋਸ਼ਲ ਮੀਡੀਆ ਟੀਮ ਤੇ ਹਜਾਰਾਂ ਦੀ ਗਿਣਤੀ ਵਿੱਚ ਹਲਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ