ਮੱਛੀ ਪਾਲਣ ਧੰਦੇ ‘ਚ ਨਵਾਂਸ਼ਹਿਰ ਸੂਬੇ ‘ਚ ਮੋਹਰੀ

0
1

ਨਵਾਂਸ਼ਹਿਰ (ਸਾਰਾ ਯਹਾ) — ਪੰਜਾਬ ਨੂੰ ਦੇਸ਼ ‘ਚ ਹਰੀ ਕ੍ਰਾਂਤੀ ਲਿਆਉਣ ਲਈ ਜਾਣਿਆ ਜਾਂਦਾ ਹੈ ਪਰ ਖੇਤੀਬਾੜੀ ‘ਚ ਮੋਹਰੀ ਪੰਜਾਬ ਦੇ ਕਿਸਾਨਾਂ ਨੇ ਹੁਣ ਸਹਾਇਕ ਧੰਦਿਆਂ ਦਾ ਰੁਖ ਕੀਤਾ ਹੈ। ਇਸ ਦੇ ਤਹਿਤ ਸਰਕਾਰ ਵੱਲੋਂ ਮੱਛੀ ਪਾਲਣ ਵੱਲ ਉਤਸ਼ਾਹਤ ਕੀਤਾ ਜਾ ਰਿਹਾ ਹੈ। ਜ਼ਿਲਾ ਨਵਾਂਸ਼ਹਿਰ ਮੱਛੀ ਮੂੰਗ ਉਤਪਾਦਨ ਵਿਚ ਪੰਜਾਬ ‘ਚ ਅੱਵਲ ਰਿਹਾ ਹੈ। ਨਵਾਂਸ਼ਹਿਰ ਦਾ ਪਿੰਡ ਢੰਡੂਆ ‘ਚ ਬਣਿਆ ਸਰਕਾਰੀ ਮੱਛੀ ਪਾਲਣ ਫਾਰਮ ਪੂੰਗ ਸਪਲਾਈ ਕਰਨ ਦੇ ਮਾਮਲੇ ‘ਚ ਮੋਹਰੀ ਹੈ ਅਤੇ ਹੋਰ ਕਿਸਾਨਾਂ ਨੂੰ ਇਸ ਵੱਲ ਪ੍ਰੇਰਿਤ ਕਰ ਰਿਹਾ ਹੈ।
ਕਿਸਾਨ ਇਸ ਧੰਦੇ ਨਾਲ ਜੁੜ ਕੇ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਇਹ ਪੂੰਗ ਫਾਰਮ ਸਾਲ 2018-19 ਦੌਰਾਨ ਹੁਣ ਤੱਕ 1 ਕਰੋੜ 19 ਲੱਖ 50 ਹਜ਼ਾਰ ਮੱਛੀ ਪੂੰਗ ਸਪਲਾਈ ਕਰ ਚੁੱਕਾ ਹੈ ਅਤੇ ਅਜੇ ਵੀ ਉਨ੍ਹਾਂ ਕੋਲ 10 ਲੱਖ ਪੂੰਗ ਪਿਆ ਹੈ। ਮੱਛੀ ਪਾਲਣ ਦੇ ਸਹਾਇਕ ਪ੍ਰਾਜੈਕਟ ਅਧਿਕਾਰੀ ਮਹਿੰਦਰ ਪਾਲ ਸਿੰਘ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਇਸ ਧੰਦੇ ਲਈ ਦਿੱਤੀ ਜਾਣ ਵਾਲੀ ਟਰੇਨਿੰਗ ਅਤੇ ਸਬਸਿਡੀ ਦੀ ਜਾਣਕਾਰੀ ਵੀ ਦਿੱਤੀ।

PunjabKesari
ਮੱਛੀ ਪਾਲਣ ਦੇ ਧੰਦੇ ਨੂੰ ਅਪਣਾ ਚੁੱਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹੁਣ 60 ਖੇਤਾਂ ‘ਚ ਮੱਛੀ ਫਾਰਮਿੰਗ ਕਰ ਰਹੇ ਹਨ ਅਤੇ ਇਹ ਇਕ ਲਾਹੇਵੰਦ ਧੰਦਾ ਬਣ ਕੇ ਉਭਰਿਆ ਹੈ। ਨਵਾਂਸ਼ਹਿਰ ਦੇ ਏ. ਡੀ. ਸੀ. ਡੈਵਲਪਮੈਂਟ ਅਵਤਾਰ ਸਿੰਘ ਭੁੱਲਰ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਧੰਦੇ ਨੂੰ ਅਪਣਾ ਕੇ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਣ ਅਤੇ ਇਸ ਧੰਦੇ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਲੈਣ।


EDITED BY : SARA YAHA | | Last Updated : 6:40 pm 2 AUGUST  2018

LEAVE A REPLY

Please enter your comment!
Please enter your name here