

ਝੁਨੀਰ 14 ਮਾਰਚ (ਬੀ.ਪੀ.ਅੈਸ.):ਥਾਣਾ ਝੁਨੀਰ ਦੇ ਹੈੱਡ ਕਾਂਸਟੇਬਲ ਮੰਗਵੀਰ ਸਿੰਘ ਵੱਲੋਂ ਪੁਲੀਸ ਮਹਿਕਮੇ ਵਿੱਚ ਨਿਭਾਈਆਂ ਗਈਆਂ ਸੇਵਾਵਾਂ ਸਦਕਾ ਪਦ ਉੱਨਤੀ ਕਰ ਕੇ ਏ ਐੱਸ ਆਈ ਬਣਾਇਆ ਗਿਆ। ਇਸ ਪਦ ਉੱਨਤੀ ਮੌਕੇ ਇੰਸਪੈਕਟਰ ਜਗਰਾਜ ਸਿੰਘ ਢਿੱਲੋਂ ਇੰਚਾਰਜ ਆਈ.ਟੀ.ਐੱਨ.ਟੀ.ਜ਼ਿਲ੍ਹਾ ਮਾਨਸਾ ਤੇ ਸਬ ਇੰਸਪੈਕਟਰ ਸੁਰਿੰਦਰਪਾਲ ਸਿੰਘ ਇੰਚਾਰਜ ਆਈ ਟੀ ਲੈਬ ਮਾਨਸਾ ਵੱਲੋਂ ਮੰਗਬੀਰ ਸਿੰਘ ਨੂੰ ਸਟਾਰ ਲਾ ਕੇ ਪਦ ਉਨਤ ਕੀਤਾ ਗਿਆ। ਇਸ ਪਦਉਨਤੀ ਤੇ ਮੰਗ ਵੀਰ ਸਿੰਘ ਨੂੰ ਉਨ੍ਹਾਂ ਨਾਲ ਸਹਿਚਾਰ ਰੱਖਣ ਵਾਲੇ ਅਤੇ ਮਹਿਕਮੇ ਦੇ ਸਹਿ ਕਰਮਚਾਰੀਆਂ ਅਤੇ ਅਫ਼ਸਰ ਸਾਹਿਬਾਨਾਂ ਨੇ ਵਧਾਈ ਦਿੱਤੀ






















