ਮੋਦੀ ਦਾ ਇਹ ਆਖਰੀ ਭਾਸ਼ਣ, ਕਾਂਗਰਸ ਨੇ ਕੱਢੀ ਭੜਾਸ

0
4

ਨਵੀਂ ਦਿੱਲੀ (ਸਾਰਾ ਯਹਾ) : 72ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿਲ੍ਹੇ ਦੀ ਫਸੀਲ ਤੋਂ ਤਕਰੀਬਨ 82 ਮਿੰਟ ਭਾਸ਼ਣ ਦਿੱਤਾ। ਆਪਣੇ ਭਾਸ਼ਣ ਦੌਰਾਨ ਪਿਛਲੀਆਂ ਸਰਕਾਰਾਂ ਦੇ ਕੰਮਕਾਜ ਦੇ ਤਰੀਕਿਆਂ ‘ਤੇ ਸਵਾਲ ਚੁੱਕੇ ਤੇ ਨਾਲ ਹੀ ਆਪਣੀ ਸਰਕਾਰ ਦੇ ਕੰਮਕਾਜ ਦੀ ਰੱਜ ਕੇ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਦੇ ਇਸ ਭਾਸ਼ਣ ‘ਤੇ ਸਿਆਸੀ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।

ਕਾਂਗਰਸ ਦੇ ਦਿੱਗਜ ਨੇਤਾ ਸ਼ਿਵਰਾਜ ਪਾਟਿਲ ਨੇ ਇਸ ਭਾਸ਼ਣ ‘ਤੇ ਕਿਹਾ ਕਿ ਚਾਰ ਸਾਲਾਂ ਵਿੱਚ ਕੰਮ ਹੋਇਆ ਤਾਂ ਵਧੀਆ ਗੱਲ ਹੈ ਪਰ ਇਸ ਦੇ ਯੋਗਦਾਨ ਨੂੰ ਕਿਵੇਂ ਨਕਾਰਿਆ ਜਾ ਸਕਦਾ ਹੈ। ਕਾਂਗਰਸ ਨੇਤਾ ਤੇ ਰਾਜਸਭਾ ਅਹਿਮਦ ਪਟੇਲ ਨੇ ਕਿਹਾ, “ਇਹ ਚੋਣਾਂ ਦਾ ਭਾਸ਼ਣ ਸੀ ਤੇ ਆਖਰੀ ਭਾਸ਼ਣ ਸੀ। ਸਾਲ 2019 ਵਿੱਚ ਬੀਜੇਪੀ ਦਾ ਨੇਤਾ ਝੰਡਾ ਨਹੀਂ ਫਹਿਰਾਏਗਾ।”

ਕਾਂਗਰਸ ਨੇਤਾ ਰਾਜੀਵ ਸ਼ੁਕਲਾ ਨੇ ਕਿਹਾ ਕਿ ਕੋਈ ਮੋਦੀ ਦੀਆਂ ਗੱਲਾਂ ‘ਤੇ ਯਕੀਨ ਕਰੇਗਾ ਕੀ? ਕਾਂਗਰਸ ਦੇ ਦਿੱਗਜ ਨੇਤਾ ਮੋਤੀ ਲਾਲਾ ਵੋਰਾ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਸਬੰਧਾਂ ‘ਤੇ ਕੁਝ ਨਹੀਂ ਬੋਲੇ, ਸਰਕਾਰ ਹਰ ਮੋਰਚੇ ‘ਤੇ ਫੇਲ੍ਹ ਹੈ। ਕਾਂਗਰਸ ਨੇ ਮੋਦੀ ਦੇ ਭਾਸ਼ਣ ਨੂੰ ਖੋਖਲਾ ਕਰਾਰ ਦਿੰਦਿਆਂ ਕਿਹਾ ਕਿ ਮੋਦੀ ਆਪਣੇ ਆਖਰੀ ਭਾਸ਼ਣ ਵਿੱਚ ਰਾਫੇਲ, ਅਰਥਚਾਰਾ ਦੀ ਹਾਲਤ ਤੇ ਨਫ਼ਰਤ ਦੇ ਮਾਹੌਲ ‘ਤੇ ਸੱਚ ਬੋਲਦੇ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਚੁਨੌਤੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ।


EDITED BY : SARA YAHA | | Last Updated :7:੦5 pm 15 august 2018

LEAVE A REPLY

Please enter your comment!
Please enter your name here