ਮੋਟਰਸਾਇਕਲਾਂ ਦੀ ਟੱਕਰ ‘ਚ ਨੌਜਵਾਨ ਦੀ ਮੌਤ

0
4

ਮਾਨਸਾ, 22 ਜੂਨ (ਸਾਰਾ ਯਹਾ)-ਭੀਖੀ ਤੋਂ ਲੱਗਭੱਗ 5 ਕਿਲੋਮੀਟਰ ਦੂਰ ਸੁਨਾਮ ਰੋਡ ਸਥਿੱਤ ਜੱਸੜ ਢਾਬੇ ਨੇੜੇ ਹੋਈ ਦੋ ਮੋਟਰਸਾਇਕਲਾਂ ਦੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭੀਖੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਬਖਸ਼ੀਸ਼ ਸਿੰਘ (22) ਪੁੱਤਰ ਅਜੈਬ ਸਿੰਘ ਵਾਸੀ ਵਾਰਡ ਨੰ: 8 ਚੀਮਾਂ ਮੰਡੀ (ਸੰਗਰੂਰ) ਆਪਣੇ ਮੋਟਰਸਾਇਕਲ ‘ਤੇ ਭੀਖੀ ਵੱਲ ਆ ਰਿਹਾ ਸੀ ਕਿ ਅਚਾਨਕ ਉਸਨੂੰ ਸਾਹਮਣੇ ਤੋਂ ਗਲਤ ਸਾਇਡ ਆ ਰਹੇ ਮੋਟਰਸਾਇਕਲ, ਜਿਸਨੂੰ ਜਗਸੀਰ ਸਿੰਘ ਪੁੱਤਰ ਬੱਲਮ ਸਿੰਘ ਵਾਸੀ ਕੋਠੇ ਦੀਵਾਨੇ (ਭੀਖੀ) ਚਲਾ ਰਿਹਾ ਸੀ, ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਬਖਸ਼ੀਸ਼ ਸਿੰਘ ਜਮੀਨ ਉੱਪਰ ਡਿੱਗ ਪਿਆ ਅਤੇ ਉਸਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਜ਼ਖਮੀ ਹਾਲਤ ਵਿੱਚ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਭੀਖੀ ਪੁਲਸ ਨੇ ਮ੍ਰਿਤਕ ਬਖਸ਼ੀਸ਼ ਸਿੰਘ ਦੀ ਮਾਤਾ ਵਰਿੰਦਰ ਕੌਰ ਦੇ ਬਿਆਨਾਂ ‘ਤੇ ਜਗਸੀਰ ਸਿੰਘ ਵਾਸੀ ਵਾਰਡ ਨੰ: 5, ਕੋਠੇ ਦੀਵਾਨੇ (ਭੀਖੀ) ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਬਖਸ਼ੀਸ਼ ਸਿੰਘ ਕਿਸੇ ਪ੍ਰਾਈਵੇਟ ਨੈੱਟਵਰਕਿੰਗ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਉਸਦੀ ਵਧੀਆ ਕਾਰਗੁਜ਼ਾਰੀ ਬਦਲੇ ਉਸਨੂੰ ਲੁਧਿਆਣਾ ਵਿਖੇ ਕੰਪਨੀ ਵੱਲੋਂ ਸਨਮਾਨਿਤ ਕੀਤੇ ਜਾਣਾ ਸੀ, ਜਿਸਦੇ ਲਈ ਉਹ ਤਿਆਰੀਆਂ ਕਰ ਰਿਹਾ ਸੀ ਪ੍ਰੰਤੂ ਉਸ ਤੋਂ ਪਹਿਲਾਂ ਮੌਤ ਨੇ ਉਸਨੂੰ ਆਪਣੇ ਸ਼ਿਕੰਜੇ ਵਿੱਚ ਲੈ ਲਿਆ।


EDITED BY : SARA YAHA | | Last Updated :22 June 2018

LEAVE A REPLY

Please enter your comment!
Please enter your name here